ਸਹੁੱਰੇ ਨੇ ਜਵਾਈ ਨੂੰ ਗੋਲੀ ਮਾਰੀ

Father-in-laws, son-in-law, shot

ਦੋਸ਼ੀ ਜਲਦ ਪੁਲਿਸ ਗ੍ਰਿਫਤ ‘ਚ ਹੋਵੇਗਾ-ਇੰਸ ਸੁਖਰਾਜ ਸਿੰਘ

ਨਾਭਾ, ਤਰੁਣ ਕੁਮਾਰ ਸ਼ਰਮਾ/ਸੱਚ ਕਹੁੰ ਨਿਊਜ਼

ਅੱਜ ਰਿਆਸਤੀ ਸ਼ਹਿਰ ਨਾਭਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਹੁੱਰੇ ਨੇ ਆਪਣੇ ਜਵਾਈ ਦੇ ਹੀ ਗੋਲੀ ਮਾਰ ਦਿੱਤੀ। ਜਾਣਕਾਰੀ ਅਨੁਸਾਰ 38 ਸਾਲਾਂ ਵਲੈਤੀ ਰਾਮ ਨਾਮੀ ਇੱਕ ਵਿਅਕਤੀ ਬੋੜਾ ਗੇਟ ਲਾਗੇ ਕਬਾੜ ਦਾ ਕੰਮ ਕਰਦਾ ਸੀ ਜੋ ਕਿ ਅੱਜ ਜਿਉਂ ਹੀ ਆਪਣੀ ਦੁਕਾਨ ਖੋਲਣ ਲੱਗਾ ਤਾਂ ਅਚਾਨਕ ਪੁੱਜੇ ਉਸ ਦੇ ਸਹੁੱਰੇ ਨੇ ਉਸ ‘ਤੇ 12 ਬੋਰ ਦੀ ਰਾਇਫਲ ਨਾਲ ਫਾਇਰ ਕਰ ਦਿੱਤਾ ਜੋ ਕਿ ਪੀੜਤ ਦੇ ਪੇਟ ਕੋਲ ਸੱਜੇ ਪਾਸੇ ਲੱਗਾ।

ਇਸ ਤੋਂ ਬਾਅਦ ਮੌਕੇ ‘ਤੇ ਹਾਜ਼ਰ ਵਲੈਤੀ ਰਾਮ ਦੇ ਨੌਕਰ ਨੇ ਫਾਇਰ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੇ ਕਥਿਤ ਦੋਸ਼ੀ ਦੀ ਪਹਿਚਾਣ ਸਾਧਾ ਰਾਮ ਵਾਸੀ ਪਿੰਡ ਛੱਜੂਭੱਟ ਵਜੋਂ ਹੋਈ ਹੈ ਜੋ ਕਿ ਮੌਕੇ ਤੋਂ ਫਰਾਰ ਦੱਸਿਆ ਜਾਂਦਾ ਹੈ। ਨਜਦੀਕੀ ਵਾਸੀਆਂ ਨੇ ਤੁਰੰਤ ਫੱਟੜ ਹੋਏ ਵਲੈਤੀ ਰਾਮ ਨੂੰ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ।

ਮਾਮਲੇ ਸੰਬੰਧੀ ਜ਼ਖਮੀ ਹੋਏ ਵਲੈਤੀ ਰਾਮ ਦੇ ਭਰਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ 18 ਸਾਲ ਪਹਿਲਾ ਕਥਿਤ ਦੋਸ਼ੀ ਦੀ ਬੇਟੀ ਨਾਲ ਹੋਇਆ ਸੀ ਜਿਸ ਦੀ ਮੌਤ ਤੋਂ ਬਾਅਦ ਦੋਨਾਂ ਧਿਰਾਂ ਵਿੱਚ ਸਮਝੋਤਾ ਵੀ ਹੋ ਗਿਆ ਸੀ ਪ੍ਰੰਤੂ ਅੱਜ ਉਸ ਦੇ ਭਰਾ ਦੇ ਸਹੁੱਰੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕੋਤਵਾਲੀ ਇੰਚਾਰਜ਼ ਇੰਸਪੈਕਟਰ ਸੁਖਰਾਜ ਸਿੰਘ ਪੁਲਿਸ ਪਾਰਟੀ ਸਣੇ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਮਾਮਲੇ ਦੀ ਪੁਸ਼ਟੀ ਕਰਦਿਆਂ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਵਲੈਤੀ ਰਾਮ ਦੀ ਘਰਵਾਲੀ ਨੇ ਕਥਿਤ ਰੂਪ ਵਿੱਚ ਅੱਗ ਲਾ ਕੇ ਆਤਮਹੱਤਿਆ ਕੀਤੀ ਸੀ ਜਿਸ ਕਾਰਨ ਸਹੁੱਰੇ ਜਵਾਈ ਵਿੱਚ ਇਹ ਮਾਮਲਾ ਕਾਫੀ ਸਮਾਂ ਚੱਲਦਾ ਰਿਹਾ ਅਤੇ ਸਮਝੋਤਾ ਹੋ ਗਿਆ ਸੀ। ਇਸੇ ਪੁਰਾਣੀ ਰੰਜਿਸ ਕਾਰਨ ਅੱਜ ਮਾਮਲੇ ਦੇ ਕਥਿਤ ਦੋਸ਼ੀ ਨੇ ਆਪਣੇ ਜਵਾਈ ‘ਤੇ ਹੀ ਆਪਣੀ ਲਾਇੰਸਸੀ ਰਾਇਫਲ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।