ਹਾਂਗਕਾਂਗ ਨੂੰ ਹਰਾਉਣ ‘ਚ ਭਾਰਤ ਦੇ ਛੁੱਟੇ ਪਸੀਨੇ

127 ਦੌੜਾਂ ਬਣਾ ਕੇ ਧਵਨ ਰਹੇ ਮੈਨ ਆਫ਼ ਦ ਮੈਚ
ਭਾਰਤ ਨੇ 26 ਦੌੜਾਂ ਨਾਲ ਜਿੱਤਿਆ ਮੈਚ
ਅਗਲਾ ਮੁਕਾਬਲਾ ਪਾਕਿਸਤਾਨ ਨਾਲ


ਦੁਬਈ, 18 ਸਤੰਬਰ

 

ਵਿਸ਼ਵ ਦੀ ਨੰਬਰ ਦੋ ਭਾਰਤ ਨੂੰ ਕ੍ਰਿਕਮਟ ਦਾ ਮੇਮਣਾ ਕਹੇ ਜਾਣ ਵਾਲੇ ਹਾਂਗਕਾਂਗ ਨੇ ਜਿੱਤ ਹਾਸਲ ਕਰਨ ਲਈ ਅੱਜ ਰੋਣ ਹਾਕਾ ਕਰ ਦਿੱਤਾ ਭਾਰਤ ਨੇ ਹਾਂਗਕਾਂਗ ਦੀ ਸਖ਼ਤ ਚੁਣੌਤੀ ‘ਤੇ ਮੁਸ਼ਕਲ ਨਾਲ 26 ਦੌੜਾਂ ਦੀ ਜਿੱਤ ਨਾਲ ਕਾਬੂ ਪਾਉਂਦੇ ਹੋਏ ਏਸ਼ੀਆ ਕੱਪ ਕ੍ਰਿਕਟ ਦੇ ਗਰੁੱਪ ਏ ਸੁਪਰ 4 ‘ਚ ਜਗ੍ਹਾ ਬਣਾ ਲਈ ਭਾਰਤ ਹੁਣ ਅੱਜ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਖੇਡੇਗਾ ਜਿਸ ਨੇ ਭਾਰਤ ਵਿਰੁੱਧ ਹਾਂਗਕਾਂਗ ਦੀ ਹਾਰ ਨਾਲ ਭਾਰਤ ਤੋਂ ਬਾਅਦ ਦੂਸਰੀ ਟੀਮ ਦੇ ਤੌਰ ‘ਤੇ ਸੁਪਰ 4 ‘ਚ ਜਗ੍ਹਾ ਬਣਾ ਲਈ ਹੈ ਪਾਕਿਸਤਾਨ ਨੇ ਆਪਣੇ ਪਹਿਲੇ ਮੈਚ ‘ਚ ਹਾਂਗਕਾਂਗ ਨੂੰ ਹਰਾਇਆ ਸੀ
ਹਾਂਗਕਾਂਗ ਇਸ ਹਾਰ ਨਾਲ ਏਸ਼ੀਆ ਕੱਪ ਤੋਂ ਬਾਹਰ ਹੋ ਗਿਆ ਪਰ ਉਸਨੇ ਆਪਣੀ ਜੁਝਾਰੂ ਖੇਡ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਭਾਰਤੀ ਟੀਮ ਨੂੰ ਇਸ ਸੰਘਰਸ਼ਪੂਰਨ ਜਿੱਤ ਤੋਂ ਬਾਅਦ ਪਾਕਿਸਤਾਨ ਵਿਰੁੱਧ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਮੌਕਾ ਹੋਵੇਗਾ
ਭਾਰਤ ਨੇ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੀਆਂ ਸਿਰਫ਼ 120 ਗੇਂਦਾਂ ‘ਚ 127 ਦੌੜਾਂ ਦੀ ਬਦੌਲਤ 50 ਓਵਰਾਂ ‘ਚ 7 ਵਿਕਟਾਂ ‘ਤੇ 285 ਦੌੜਾਂ ਬਣਾਈਆਂ ਹਾਂਗਕਾਂਗ ਨੇ ਓਪਨਿੰਗ ਵਿਕਟ ਲਈ 174 ਦੌੜਾਂ ਜੋੜੀਆਂ ਪਰ ਇਸ ਭਾਈਵਾਲੀ ਦੇ ਟੁੱਟਣ ਤੋਂ ਬਾਅਦ ਭਾਰਤ ਨੇ ਮੈਚ ‘ਚ ਵਾਪਸੀ ਕਰ ਲਈ ਹਾਂਗਕਾਂਗ ਦੀ ਟੀਮ ਨੇ ਅੱਠ ਵਿਕਟਾਂ ‘ਤੇ 259 ਦੌੜਾਂ ਬਣਾਈਆਂ
ਮਜ਼ਬੂਤ ਟੀਚੇ ਦਾ ਪਿੱਛਾ ਕਰਦਿਆਂ ਹਾਂਗਕਾਂਗ ਦੇ ਓਪਨਰਾਂ ਨਿਜ਼ਾਕਤ ਖਾਨ ਅਤੇ ਕਪਤਾਨ ਅੰਸ਼ੁਮਨ ਰਥ ਨੇ ਪਹਿਲੀ ਵਿਕਟ ਲਈ 34.1 ਓਵਰਾਂ ‘ਚ 174 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਕਰਕੇ ਭਾਰਤੀ ਟੀਮ ਅਤੇ ਸਮਰਥਕਾਂ ਦੇ ਮੱਥੇ ‘ਤੇ ਪਸੀਨਾ ਲਿਆ ਦਿੱਤਾ
ਕਪਤਾਨ ਰੋਹਿਤ ਨੇ ਆਪਣੇ ਤੇਜ਼ ਅਤੇ ਸਪਿੱਨ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਪਰ ਸਫ਼ਲਤਾ ਨਹੀਂ ਮਿਲੀ ਕਪਤਾਨ ਗੇਂਦਬਾਜ਼ਾਂ ਨੂੰ ਬਦਲ ਰਹੇ ਸਨ ਅਤੇ ਉਹਨਾਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਸੀ ਆਖ਼ਰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਅੰਸ਼ੁਮਨ ਨੂੰ ਰੋਹਿਤ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਰਾਹਤ ਅਤੇ ਪਹਿਲੀ ਸਫ਼ਲਤਾ ਦਿਵਾਈ ਇਸ ਵਿਕਟ ਦੇ ਨਾਲ ਹੀ ਭਾਰਤੀ ਟੀਮ ਮੁਕਾਬਲੇ ‘ਚ ਪਰਤ ਆਈ
ਸ਼ੁਰੂਆਤੀ ਮੈਚ ਖੇਡ ਰਹੇ ਰਾਜਸਥਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਨਿਜ਼ਾਕਤ ਨੂੰ ਆਊਟ ਕਰਕੇ ਆਪਣਾ ਇੱਕ ਰੋਜਾ ਕ੍ਰਿਕਟ ‘ਚ ਪਹਿਲਾ ਸ਼ਿਕਾਰ ਕੀਤਾ ਇਸ ਤਰ੍ਹਾਂ ਹਾਂਗਕਾਂਗ ਦੀਆਂ ਵਿਕਟਾਂ ਸਿਰਫ਼ 1 ਦੌੜਾਂ ਦੇ ਫ਼ਰਕ ‘ਚ ਡਿੱਗੀਆਂ ਹਾਂਗਕਾਂਗ ਦੀ ਚੌਥੀ ਵਿਕਟ 199 ਦੇ ਸਕੋਰ ‘ਤੇ ਡਿੱਗੀ ਹਾਂਗਕਾਂਗ ਨੇ 25 ਦੌੜਾਂ ਦੇ ਫ਼ਰਕ ‘ਚ 4 ਵਿਕਟਾਂ ਗੁਆਈਆਂ ਅਤੇ ਮੈਚ ਭਾਰਤ ਦੀ ਪਕੜ ‘ਚ ਆ ਗਿਆ ਇਸ ਤੋਂ ਬਾਅਦ ਛੇ ਵਿਕਟਾਂ 228 ਦੌੜਾਂ ‘ਤੇ ਡਿੱਗ ਜਾਣ ਦੇ ਬਾਵਜ਼ੂਦ ਹਾਂਗਕਾਂਗ ਨੇ ਸੰਘਰਸ਼ ਜਾਰੀ ਰੱਖਿਆ ਪਰ ਆਪਣਾ ਆਖ਼ਰੀ ਓਵਰ ਸੁੱਟਣ ਆਏ ਕੁਲਦੀਪ ਨੇ ਸਕਾਟ ਮੈਕੇਂਜ਼ੀ ਨੂੰ ਧੋਨੀ ਹੱਥੋਂ ਸਟੰਪ ਕਰਵਾ ਦਿੱਤਾ ਹਾਂਗਕਾਂਗ ਇੱਕ ਸਮੇਂ 47 ਓਵਰਾਂ ‘ਚ 6 ਵਿਕਟਾਂ ਗੁਆ ਕੇ 246 ਦੌੜਾਂ ਬਣਾ ਚੁੱਕਾ ਸੀ ਅਤੇ ਉਸਦੇ ਬੱਲੇਬਾਜ਼ਾਂ ਦਾ ਸੰਘਰਸ਼ ਜਾਰੀ ਸੀ ਪਰ ਇਸ ਮੌਕੇ ਤੋਂ ਬਾਅਦ ਖਲੀਲ ਅਤੇ ਭੁਵਨੇਸ਼ਵਰ ਨੇ ਕਸੀ ਗੇਂਦਬਾਜ਼ੀ ਕਰਦਿਆਂ ਹਾਂਗਕਾਂਗ ਨੂੰ ਟੀਚੇ ਤੱਕ ਨਾ ਪਹੁੰਚਣ ਦਿੱਤਾ

 

ਇਸ ਤੋਂ ਪਹਿਲਾਂ ਸ਼ਿਖਰ ਨੇ 127 ਦੌੜਾਂ ਦਰਮਿਆਨ ਕਪਤਾਨ ਰੋਹਿਤ ਸ਼ਰਮਾ ਨਾਲ 45 ਦੌੜਾਂ, ਅੰਬਾਤੀ ਰਾਇਡੂ ਨਾਲ ਦੂਸਰੀ ਵਿਕਟ ਲਈ 116 ਦੌੜਾਂ ਅਤੇ ਦਿਨੇਸ਼ ਕਾਰਤਿਕ ਨਾਲ ਤੀਸਰੀ ਵਿਕਟ ਲਈ 79 ਮਹੱਤਵਪੂਰਨ ਦੌੜਾਂ ਜੋੜ ਕੇ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ
ਆਪਣਾ ਪਹਿਲਾ ਮੈਚ ਪਾਕਿਸਤਾਨ ਤੋਂ ਹਾਰਨ ਵਾਲੀ ਹਾਂਗਕਾਂਗ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫ਼ੈਸਲਾ ਕੀਤਾ ਹਾਂਗਕਾਂਗ ਨੇ 40 ਓਵਰਾਂ ਤੱਕ 237 ਦੌੜਾਂ ਦੇ ਦਿੱਤੀਆਂ ਸਨ ਅਤੇ ਭਾਰਤ ਦੀਆਂ ਦੋ ਵਿਕਟਾਂ ਹੀ ਡਿੱਗੀਆਂ ਸਨ ਪਰ ਹਾਂਗਕਾਂਗ ਦੇ ਗੇਂਦਬਾਜ਼ਾਂ ਨੇ ਆਖ਼ਰੀ 10 ਓਵਰਾਂ ‘ਚ ਸ਼ਾਨਦਾਰ ਵਾਪਸੀ ਕੀਤੀ ਅਤੇ ਸਿਰਫ਼ 48 ਦੌੜਾਂ ਦੇ ਕੇ ਭਾਰਤ ਦੀਆਂ ਪੰਜ ਵਿਕਟਾਂ ਝਟਕਾ ਦਿੱਤੀਆਂ ਸ਼ਿਖਰ ਨੇ 50 ਦੌੜਾਂ 57 ਗੇਂਦਾਂ ‘ਚ ਅਤੇ 100 ਦੌੜਾਂ 105 ਗੇਂਦਾਂ ‘ਚ ਪੂਰੀਆਂ ਕੀਤੀਆਂ ਉਸਦੇ ਆਊਟ ਹੋਣ ਤੋਂ ਬਾਅਦ ਭਾਰਤੀ ਬੱਲੇਬਾਜ਼ ਰਨ ਗਤੀ ਬਰਕਰਾਰ ਨਹੀਂ ਰੱਖ ਸਕੇ ਅਤੇ ਭਾਰਤ 300 ਦਾ ਅੰਕੜਾ ਪਾਰ ਕਰਨ ਤੋਂ ਦੂਰ ਰਹਿ ਗਿਆ ਹਾਲਾਂਕਿ ਕੇਦਾਰ ਜਾਧਵ ਨੇ ਵਿਕਟਾਂ ਦੇ ਪਤਨ ‘ਚ ਇੱਕ ਪਾਸਾ ਸੰਭਾਲਦੇ ਹੋਏ ਨਾਬਾਦ 28 ਦੌੜਾਂ ਬਣਾਈਆਂ

ਖਲੀਲ ਨੂੰ ਮੌਕਾ

ਇਸ ਮੈਚ ਤੋਂ ਪਹਿਲਾਂ ਏਸ਼ੀਆ ਕੱਪ ‘ਚ ਭਾਰਤ ਲਈ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਨੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ ਇੱਕ ਰੋਜ਼ਾ ਕੈਪ ਦਿੱਤੀ ਖਲੀਲ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਜੋ ਘਰੇਲੂ ਕ੍ਰਿਕਟ ‘ਚ ਰਾਜਸਥਾਨ ਲਈ ਖੇਡਦੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।