ਫਾਈਨਲ ਤੋਂ ਪਹਿਲਾਂ ਸ੍ਰੇਸ਼ਠਤਾ ਦੀ ਜੰਗ ਹੋਵੇਗਾ ਭਾਰਤ-ਪਾਕਿ ਮੈਚ

 

ਏਸ਼ੀਆ ਕੱਪ ਦੇ ਇਤਿਹਾਸ ਂਚ ਅਜੇ ਤੱਕ ਦੋਵੇਂ ਕਦੇ ਨਹੀ. ਖੇਡਂ ਖੇਡੇ ਆਪਸ ਂਚ ਫਾਈਨਲ

ਦੁਬਈ, 19 ਸਤੰਬਰ

ਏਸ਼ੀਆਈ ਕ੍ਰਿਕਟ ਦੀਆਂ ਦੋ ਸਭ ਤੋਂ ਵੱਡੀਆਂ ਸ਼ਕਤੀਆਂ ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਨਾਕਆਊਟ ਗੇੜ ਤੋਂ ਪਹਿਲਾਂ ਗਰੁੱਪ ਲੀਗ ਦੇ ਮੈਚ ‘ਚ ਇੱਕ ਦੂਜੇ ਵਿਰੁੱਧ ਆਪਣਾ ਰਸੂਖ਼ ਬਣਾਉਣ ਲਈ ਅੱਜ ਮੁਕਾਬਲਾ ਕਰਨਗੇ ਦੋ ਗਰੁੱਪਾਂ ‘ਚ ਵੱਡੇ ਛੇ ਦੇਸ਼ਾਂ ਦੇ ਇਸ ਟੂਰਨਾਮੈਂਟ ‘ਚ ਸ਼੍ਰੀਲੰਕਾ ਦੇ ਬਾਹਰ ਹੋਣ ਤੋਂ ਬਾਅਦ ਕਾਗਜ਼ਾਂ ਦੇ ਹਿਸਾਬ ਨਾਲ ਭਾਰਤ ਅਤੇ ਪਾਕਿਸਤਾਨ ਖ਼ਿਤਾਬ ਦੀਆਂ ਮੁੱਖ ਦਾਅਵੇਦਾਰ ਟੀਮਾਂ ਮੰਨੀਆਂ ਜਾ ਰਹੀਆਂ ਹਨ ਅਤੇ ਖਿਤਾਬੀ ਮੁਕਾਬਲਿਆਂ ਤੋਂ ਪਹਿਲਾਂ ਗਰੁੱਪ ਗੇੜ ਦੇ ਇਸ ਮੁਕਾਬਲੇ ਨਾਲ ਕਾਫ਼ੀ ਹੱਦ ਤੱਕ ਤੈਅ ਹੋਵੇਗਾ ਕਿ ਕਿਹੜੀ ਟੀਮ ਏਸ਼ੀਆ ਕੱਪ ‘ਚ ਸਭ ਤੋਂ ਮਜ਼ਬੂਤ ਹੈ
ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਕ੍ਰਿਕਟ ਸੰਬੰਧ ਰਾਜਨੀਤਕ ਤਣਾਅ ਦੇ ਕਾਰਨ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ ਅਤੇ ਦੋਵੇਂ ਟੀਮਾਂ ਸਿਰਫ਼ ਆਈਸੀਸੀ ਜਾਂ ਏਸ਼ੀਆਈ ਟੂਰਨਾਮੈਂਟਾਂ ‘ਚ ਆਹਮਣੇ-ਸਾਹਮਣੇ ਹੋ ਰਹੀਆਂ ਹਨ ਦੋਵਾਂ ਟੀਮਾਂ ਦਰਮਿਆਨ ਪਿਛਲਾ ਮੁਕਾਬਲਾ ਇੱਕ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਜੂਨ 2017 ‘ਚ ਇੰਗਲੈਂਡ ‘ਚ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ਫਾਈਨਲ ‘ਚ ਹੋਇਆ ਸੀ ਜਦੋਂ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ ਸੀ ਹਾਲਾਂਕਿ ਗਰੁੱਪ ਗੇੜ ‘ਚ ਭਾਰਤ ਨੇ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ ਸੀ

 
ਐਨੇ ਸਮੇਂ ਬਾਅਦ ਹੋ ਰਹੇ ਇਸ ਮੁਕਾਬਲੇ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਜੋ ਹੁਣ ਪੂਰਾ ਹੋਣ ਜਾ ਰਿਹਾ ਹੈ ਦੋਵੇਂ ਟੀਮਾਂ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਹਨ ਹਾਲਾਂਕਿ ਇਸ ਮਹਾਮੁਕਾਬਲੇ ‘ਚ ਭਾਰਤ ਨੂੰ ਆਪਣੇ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਕਮੀ ਮਹਿਸੂਸ ਹੋ ਸਕਦੀ ਹੈ ਜਿੰਨ੍ਹਾਂ ਇਸ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਹੈ ਵਿਰਾਟ ਚੈਂਪੀਅੰਜ਼ ਟਰਾਫ਼ੀ ‘ਚ ਭਾਰਤੀ ਕਪਤਾਨ ਸਨ ਅਤੇ ਫਾਈਨਲ ‘ਚ ਉਹਨਾਂ ਦਾ ਬੱਲਾ ਖ਼ਾਮੋਸ਼ ਰਿਹਾ ਸੀ

 
ਵਿਰਾਟ ਦੀ ਗੈਰ ਮੌਜ਼ੂਦਗੀ ‘ਚ ਭਾਰਤ ਦੀ ਕਪਤਾਨੀ ਸੰਭਾਲ ਰਹੇ ਰੋਹਿਤ ਸ਼ਰਮਾ ਦੇ ਕੋਲ ਸ਼ਾਨਦਾਰ ਮੌਕਾ ਹੈ ਕਿ ਉਹ ਟੀਮ ਨੂੰ ਪੁਰਾਣੇ ਵਿਰੋਧੀ ਵਿਰੁੱਧ ਜਿੱਤ ਦਿਵਾ ਕੇ ਖੇਡ ਪ੍ਰੇਮੀਆਂ ਨੂੰ ਇਹ ਸਾਬਤ ਕਰ ਸਕਣ ਕਿ ਵਿਰਾਟ ਤੋਂ ਬਿਨਾਂ ਵੀ ਟੀਮ ਵੱਡੇ ਟੂਰਨਾਮੈਂਟਾਂ ‘ਚ ਚੰਗਾ ਪ੍ਰਦਰਸ਼ਨ ਕਰਨ ਦਾ ਦਮ ਰੱਖਦੀ ਹੈ ਪਾਕਿਸਤਾਨ ਹਾਂਗਕਾਂਗ ਵਿਰੁੱਧ 8 ਵਿਕਟਾਂ ਦੀ ਆਸਾਨ ਜਿੱਤ ਨਾਲ ਟੂਰਨਾਮੈਂਟ ‘ਚ ਆਪਣੀ ਮੁੰਿਹੰਮ ਦੀ ਸ਼ੁਰੂਆਤ ਕਰ ਚੁੱਕਾ ਹੈ ਪਰ ਭਾਰਤ-ਪਾਕਿਸਤਾਨ ਵਿਰੁੱਧ ਮੈਚ ‘ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ

 

ਏਸ਼ੀਆ ਕੱਪ ‘ਚ ਇਹ ਇੱਕ ਬਹੁਤ ਦਿਲਚਸਪ ਤੱਥ ਹੈ ਕਿ 1984 ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ‘ਚ ਭਾਰਤ ਅਤੇ ਪਾਕਿਸਤਾਨ ਦਾ ਹੁਣ ਤੱਕ ਇੱਕ ਵਾਰ ਵੀ ਫਾਈਨਲ ‘ਚ ਮੁਕਾਬਲਾ ਨਹੀਂ ਹੋਇਆ ਹੈ ਭਾਰਤ ਟੂਰਨਾਮੈਂਟ ਨੂੰ ਇੱਕ ਰੋਜ਼ਾ ਫਾਰਮੇਟ ‘ਚ 5 ਵਾਰ 1984, 88, 90-91, 95, 2010 ਅਤੇ ਟੀ20 ਰੂਪ ‘ਚ ਪਿਛਲੀ ਵਾਰ 2016 ‘ਚ ਜਿੱਤ ਚੁੱਕਾ ਹੈ ਜਦੋਂਕਿ ਪਾਕਿਸਤਾਨ ਨੇ 2000 ਅਤੇ 2012 ‘ਚ ਇਹ ਕੱਪ ਜਿੱਤਿਆ ਹੈ

 
ਟੂਰਨਾਮੈਂਟ ਦਾ ਫਾਰਮੇਟ ਇਸ ਤਰ੍ਹਾਂ ਦਾ ਹੈ ਕਿ ਜੇਕਰ ਦੋਵਾਂ ਟੀਮਾਂ ਨੇ ਆਪਣੀ ਤਾਕਤ ਅਨੁਸਾਰ ਕੋਈ ਉਲਟਫੇਰ ਨਾ ਹੋਣ ਦਿੱਤਾ ਤਾਂ ਪਹਿਲੀ ਵਾਰ ਏਸ਼ੀਆ ਕੱਪ ਦੇ ਫਾਈਨਲ ‘ਚ ਉਹਨਾਂ ਦਾ ਮੁਕਾਬਲਾ ਹੋ ਸਕਦਾ ਹੈ ਦੁਬਈ ‘ਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਪਹਿਲੇ ਮੈਚ ‘ਚ ਸਟੇਡੀਅਮ ਭਰਿਆ ਰਿਹਾ ਸੀ ਪਰ ਇਸ ਤੋਂ ਬਾਅਦ ਦੇ ਮੁਕਾਬਲਿਆਂ ‘ਚ ਸਟੇਡੀਅਮ ਲਗਭੱਗ ਖਾਲੀ ਰਹੇ ਭਾਰਤ-ਪਾਕਿਸਤਾਨ ਮੈਚ ‘ਚ ਪੂਰਾ ਹਾਊਸਫੁਲ ਰਹੇਗਾ ਅਤੇ ਦੋਵਾਂ ਦੇਸ਼ਾਂ ‘ਚ ਭਾਵਨਾਵਾਂ ਦਾ ਅਜਿਹਾ ਜਵਾਰ ਉੱਠੇਗਾ ਕਿ ਸਾਹ ਰੁਕੇ ਰਹਿ ਜਾਣਗੇ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।