ਭਾਰਤ ਦੀ ਅਫਰੀਕਾ ‘ਤੇ ਸ਼ਾਨਦਾਰ ਜਿੱਤ

ਤੀਜੇ ਟੈਸਟ ਮੈਚ ‘ਚ 63 ਦੌੜਾਂ ਨਾਲ ਹਰਾਇਆ, ਦੱਖਣੀ ਅਫਰੀਕਾ ਨੇ ਲੜੀ 2-1 ਨਾਲ ਜਿੱਤੀ

ਜੋਹਾਨਸਬਰਗ (ਏਜੰਸੀ) ਭਾਰਤ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਤੀਜੇ ਅਤੇ ਆਖਰੀ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੂੰ 63 ਦੌੜਾਂ ਨਾਲ ਹਰਾ ਦਿੱਤਾ ਭਾਰਤ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੂਜੀ ਪਾਰੀ ‘ਚ ਦੱਖਣੀ ਅਫਰੀਕਾ ਨੂੰ 177 ਦੌੜਾਂ ‘ਤੇ ਢੇਰ ਕਰ ਦਿੱਤਾ ਇੱਕ ਸਮੇਂ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ 1 ਵਿਕਟ ‘ਤੇ 124 ਦੌੜਾਂ ਬਣਾ ਕੇ ਜਿੱਤ ਵੱਲ ਵਧ ਰਿਹਾ ਸੀ  ਪਰ ਇਸ ਤੋਂ ਬਾਅਦ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਦੱਖਣੀ ਅਫਰੀਕਾ ਨੂੰ ਢੇਰ ਕਰਕੇ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾ ਦਿੱਤੀ।

ਦੱਖਣੀ ਅਫਰੀਕਾ ਵੱਲੋਂ ਦੂਜੀ ਪਾਰੀ ‘ਚ ਸਲਾਮੀ ਬੱਲੇਬਾਜ਼ ਡੀਨ ਐਲਗਰ ਨੇ ਨਾਬਾਦ 86 ਦੌੜਾਂ ਬਣਾਈਆਂ ਪਰ ਉਨ੍ਹਾਂ ਨੂੰ ਦੂਜਾ ਪਾਸਿਓਂ ਕੋਈ ਸਾਥ ਨਹੀਂ ਮਿਲ ਸਕਿਆ ਭਾਰਤ ਵੱਲੋਂ ਦੂਜੀ ਪਾਰੀ ‘ਚ ਮੁਹੰਮਦ ਸ਼ਮੀ ਨੇ ਪੰਜ ਵਿਕਟਾਂ ਹਾਸਲ ਕੀਤੀ ਜਦੋਂਕਿ ਇਸ਼ਾਤ ਸ਼ਰਮਾ, ਬੁਮਰਾਹ ਨੇ ਦੋ-ਦੋ ਵਿਕਟਾਂ ਅਤੇ ਭੁਵਨੇਸ਼ਵਰ ਕੁਮਾਰ ਨੇ ਇੱਕ ਵਿਕਟ ਹਾਸਲ ਕੀਤੀ  ਦੱਖਣੀ ਅਫਰੀਕਾ ਨੇ ਲੜੀ ਦੇ ਪਹਿਲੇ ਦੋਵੇਂ ਮੈਚ ਜਿੱਤ ਕੇ ਪਹਿਲਾਂ ਹੀ ਲੜੀ ਆਪਣੇ ਨਾਂਅ ਕਰ ਲਈ ਸੀ।