ਹਿੰਦ ਮਹਾਂਸਾਗਰ ਖੇਤਰ ’ਚ ਵਧੇਗੀ ਭਾਰਤ ਦੀ ਸਮਰੱਥਾ

Indian Ocean

ਭਾਰਤ ਨੇ ਪੂਰਬੀ ਅਰਫ਼ੀਕੀ ਦੇਸ਼ ਮਾਰੀਸ਼ਸ਼ ’ਚ ਮਿਲਟਰੀ ਬੇਸ ਦਾ ਨਿਰਮਾਣ ਪੂਰਾ ਕਰ ਲਿਆ ਹੈ ਹਿੰਦ ਮਹਾਂਸਾਗਰ ’ਚ ਹੋਂਦ ਸਬੰਧੀ ਸੰਸਾਰਿਕ ਮਹਾਂਸ਼ਕਤੀਆਂ ਵਿਚਕਾਰ ਖਾਸ ਕਰਕੇ ਚੀਨ ਨਾਲ ਚੱਲ ਰਹੇ ਸ਼ਕਤੀ ਦੇ ਮੁਕਾਬਲੇ ਦੇ ਦੌਰ ’ਚ ਭਾਰਤ ਦੀ ਇਸ ਪ੍ਰਾਪਤੀ ਨੂੰ ਵੱਡੀ ਅਤੇ ਕੂਟਨੀਤਿਕ ਕਾਮਯਾਬੀ ਕਿਹਾ ਜਾ ਰਿਹਾ ਹੈ ਮਾਰੀਸ਼ਸ ਦੇ ਅਗਾਲੇਗਾ ਦੀਪ ’ਤੇ ਵਿਕਸਿਤ ਇਸ ਮਿਲਟਰੀ ਬੇਸ ਜ਼ਰੀਏ ਭਾਰਤ ਦੱਖਣੀ-ਪੱਛਮੀ ਹਿੰਦ ਮਹਾਂਸਾਗਰ ਅਤੇ ਮੋਂਜਾਬਿਕ ਚੈਨਲ ’ਚ ਆਪਣੇ ਹਵਾਈ ਅਤੇ ਸਮੁੰਦਰੀ ਫੌਜੀਆਂ ਦੀ ਹਾਜ਼ਰੀ ਨੂੰ ਮਜ਼ਬੂਤ ਕਰ ਸਕੇਗਾ ਮਾਰਚ 2015 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਰੀਸ਼ਸ ਯਾਤਰਾ ਦੌਰਾਨ ਭਾਰਤ ਨੇ ਮਾਰੀਸ਼ਸ ਨਾਲ ਅਗਾਲੇਗਾ ਦੀਪ ’ਚ ਸਮੁੰਦਰ ਅਤੇ ਹਵਾਈ ਆਵਾਜਾਈ ਸਹੂਲਤਾਂ ’ਚ ਸੁਧਾਰ ਲਈ ਸਮਝੌਤਾ ਕੀਤਾ ਸੀ। (Indian Ocean)

ਰਿਕਾਰਡ ਸਮੇਂ ’ਚ ਬਣ ਕੇ ਤਿਆਰ ਹੋਏ ਇਸ ਬੇਸ ਨੂੰ ਹਿੰਦ ਮਹਾਂਸਾਗਰ ’ਚ ਚੀਨ ਦੇ ਸਮੁੰਦਰੀ ਫੌਜੀ ਜਹਾਜ਼ਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਇੰਟੈਲੀਜੈਂਸ ਫੈਸਲਿਟੀ ਦੇ ਤੌਰ ’ਤੇ ਵੀ ਦੇਖਿਆ ਜਾ ਰਿਹਾ ਹੈ ਭਾਰਤ ਦਾ ਬੈਕਯਾਰਡ ਕਹਾਉਣ ਵਾਲੇ ਹਿੰਦ ਮਹਾਂਸਾਗਰ ਦੇ ਸੀਨੇ ’ਤੇ ਸੰਸਾਰਿਕ ਮਹਾਂਸ਼ਕਤੀਆਂ ਦੇ ਗੁਪਤ ਤਰੀਕਿਆਂ ਨਾਲ ਇੱਕ ਤੋਂ ਬਾਅਦ ਇੱਕ ਆਪਣੇ ਆਪਣੇ ਫੌਜੀ ਅੱਡੇ ਸਥਾਪਿਤ ਕਰ ਲਏ ਹਨ ਅਗਾਲੇਗਾ ਦੀਪ ਕੋਲ ਹੀ ਅਮਰੀਕੀ ਫੌਜ ਅੱਡਾ ਡਿਏਗੋ ਗਾਰਸੀਆ, ਚੀਨ ਦਾ ਫੌਜ ਅੱਡਾ ਜਿਬੂਤੀ, ਫਰਾਂਸ ਦਾ ਫੌਜ ਅੱਡਾ ਰਿਊਨੀਓ ਮੌਜੂਦ ਹੈ ਅਮਰੀਕਾ ਅਤੇ ਫਰਾਂਸ ਨਾਲ ਭਾਰਤ ਦੇ ਰਿਸ਼ਤੇ ਠੀਕ ਹਨ ਪਰ ਚੀਨ ਨਾਲ ਸਾਡਾ ਸੀਮਾ ਵਿਵਾਦ ਹੈ ਇਸ ਲਈ ਅਸਲ ਚਿੰਤਾ ਜਿਬੂਤੀ ’ਚ ਮੌਜੂਦ ਚੀਨ ਦਾ ਫੌਜੀ ਅੱਡਾ ਹੈ ਜਿਬੂਤੀ ਭੂਗੋਲਿਕ ਰੂਪ ’ਚ ਹਾਰਨ ਆਫ ਅਫਰੀਕਾ ’ਚ ਮੌਜੂਦ ਹੈ। (Indian Ocean)

ਇਹ ਵੀ ਪੜ੍ਹੋ : ਸਾਹਮਣੇ ਆਈ ਸਿਲਕਿਆਰਾ ਸੁਰੰਗ ’ਚ ਫਸੇ ਮਜ਼ਦੂਰਾਂ ਦੀ ਪਹਿਲੀ ਵੀਡੀਓ, ਦੇਖੋ ਕਿਵੇਂ ਰਹਿ ਰਹੇ ਨੇ ਲੋਕ

ਪਰ ਇਸ ਦੀ ਭੂਗੋਲਿਕ ਸਥਿਤੀ ਇੱਕ ਅਜਿਹੇ ਜਲ ਮਾਰਗ ’ਤੇ ਹੈ, ਜਿੱਥੋਂ ਭਾਰਤ ਸਮੇਤ ਦੁਨੀਆ ਦੇ ਕਈ ਜਹਾਜ਼ ਮਾਲ ਲੈ ਕੇ ਲੰਘਦੇ ਹਨ ਲਿਹਾਜ਼ਾ ਇੱਥੋਂ ਲੰਘਣ ਵਾਲੇ ਜਹਾਜ਼ਾਂ ਅਤੇ ਜੰਗੀ ਬੇੜਿਆਂ ਦੀ ਨਿਗਰਾਨੀ ਬੜੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ ਭਾਰਤ ਦੀ ਚਿੰਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਚੀਨ ਦਾ ਇਹ ਫੌਜ ਅੱਡਾ ਹਿੰਦ ਮਹਾਂਸਾਗਰ ਖੇਤਰ ’ਚ ਭਾਰਤ ਦੀ ਘੇਰਾਬੰਦੀ ਕਰਨ ਲਈ ਚੀਨ ਵੱਲੋਂ ਸ਼ੁਰੂ ਕੀਤੀ ਗਈ ਸਟਿੰਗ ਆਫ਼ ਪਰਲਸ ਯੋਜਨਾ ਦਾ ਹੀ ਵਿਸਥਾਰ ਹੈ ਭਾਰਤ ਦੀ ਚਿੰਤਾ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜਿਬੂਤੀ ’ਚ ਪੀਪੁਲਸ ਲਿਬਰੇਸ਼ਨ ਆਰਮੀ ਦੇ ਕਰੀਬ ਡੇਢ ਤੋਂ ਦੋ ਹਜ਼ਾਰ ਫੌਜੀਆਂ ਦੀ ਹਾਜ਼ਰੀ ਹਰ ਸਮੇਂ ਰਹਿੰਦੀ ਹੈ ਇਸ ਤੋਂ ਇਲਾਵਾ ਇੱਥੇ ਚੀਨ ਨੇ ਕਈ ਏਅਰਕ੍ਰਾਫ਼ਟ ਤੈਨਾਤ ਕਰ ਰੱਖੇ ਹਨ। (Indian Ocean)

ਚੀਨ ਇੱਥੇ ਨਿਊਕਲੀਅਰ ਸਬਮਰੀਨ ਨੂੰ ਵੀ ਲਿਆਉਣ ਦੀ ਸਮਰੱਥਾ ਰੱਖਦਾ ਹੈ ਜਿਬੂਤੀ ਤੋਂ ਭਾਰਤ ਦੀ ਦੂਰੀ 3200 ਕਿਲੋਮੀਟਰ ਹੈ ਸੁਪਰ ਸੋਨਿਕ ਜਹਾਜ਼ਾਂ ਦੇ ਯੁੱਗ ’ਚ ਇਹ ਦੂਰੀ ਬਹੁਤ ਜ਼ਿਆਦਾ ਨਹੀਂ ਹੈ ਜਾਹਿਰ ਹੈ ਕਿ ਭਾਰਤ ਲਈ ਹਿੰਦ ਮਹਾਂਸਾਗਰ ਦੇ ਇਸ ਪਾਵਰ ਗੇਮ ਤੋਂ ਬਾਹਰ ਰਹਿਣਾ ਸੰਭਵ ਨਹੀਂ ਸੀ ਇਹੀ ਵਜ੍ਹਾ ਹੈ ਕਿ ਭਾਰਤ ਨੇ ਜਿਬੂਤੀ ਨੂੰ ਕਾਊਂਟਰ ਕਰਨ ਲਈ ਮਾਰੀਸ਼ਸ ਦੇ ਅਗਾਲੇਗਾ ਦੀਪ ਨੂੰ ਫੌਜੀ ਅੱਡੇ ਦੇ ਰੂਪ ’ਚ ਵਿਕਸਿਤ ਕੀਤਾ ਹੈ ਅਗਾਲੇਗਾ ਜ਼ਰੀਏ ਭਾਰਤ ਇਸ ਰਸਤੇ ਤੋਂ ਲੰਘਣ ਵਾਲੇ ਚੀਨੀ ਜਹਾਜ਼ਾਂ, ਜੰਗੀ ਬੇੜਿਆਂ ਅਤੇ ਪਣਡੁੱਬੀਆਂ ’ਤੇ ਨਜ਼ਰ ਰੱਖ ਸਕਦਾ ਹੈ ਇਸ ਮਾਰਗ ’ਤੇ ਚੀਨ ਦਾ ਊਰਜਾ ਬਜ਼ਾਰ ਟਿਕਿਆ ਹੈ ਚੀਨ ਜੇਕਰ ਜਿਬੂਤੀ ਤੋਂ ਭਾਰਤ ’ਤੇ ਨਜ਼ਰ ਰੱਖਣ ਦੀ ਹਿਮਾਕਤ ਕਰਦਾ ਹੈ। (Indian Ocean)

ਇਹ ਵੀ ਪੜ੍ਹੋ : 9 ਦਿਨਾਂ ਤੋਂ ਸੁਰੰਗ ’ਚ ਫਸੇ 41 ਲੋਕਾਂ ਲਈ ਹੁਣ ‘ਰੋਬੋਟ’ ਬਣੇਗਾ ਸਹਾਰਾ

ਤਾਂ ਭਾਰਤ ਵੀ ਅਗਾਲੇਗਾ ਜ਼ਰੀਏ ਉਸ ਨੂੰ ਕਾਊਂਟਰ ਕਰ ਸਕਦਾ ਹੈ ਇਹੀ ਵਜ੍ਹਾ ਹੈ ਕਿ ਜਦੋਂ ਸਾਲ 2015 ’ਚ ਭਾਰਤ ਅਤੇ ਮਾਰੀਸ਼ਸ ਵਿਚਕਾਰ ਅਗਾਲੇਗਾ ਨੂੰ ਫੌਜ ਅੱਡੇ ਦੇ ਰੂਪ ’ਚ ਵਿਕਸਿਤ ਕੀਤੇ ਜਾਣ ਦਾ ਸਮਝੌਤਾ ਹੋਇਆ ਸੀ ਉਸ ਸਮੇਂ ਚੀਨ ਨੇ ਮਾਰੀਸ਼ਸ ਦੇ ਇਸ ਕਦਮ ਦੀ ਆਲੋਚਨਾ ਕੀਤੀ ਸੀ ਅਗਾਲੇਗਾ ਮਿਲਟਰੀ ਬੇਸ ’ਤੇ ਭਾਰਤ ਨੇ ਅੰਤਰਰਾਸ਼ਟਰੀ ਮਾਪਦੰਡਾਂ ’ਤੇ ਅਧਾਰਿਤ ਹਵਾਈ ਪੱਟੀ ਦਾ ਨਿਰਮਾਣ ਕੀਤਾ ਤਾਂ ਕਿ ਲੋੜ ਪੈਣ ’ਤੇ ਇੱਥੋਂ ਕਿਸੇ ਵੀ ਜਹਾਜ਼ ਨੂੰ ਅਸਾਨੀ ਨਾਲ ਉਤਾਰਿਆ ਜਾ ਸਕੇ ਇਸ ਤੋਂ ਇਲਾਵਾ ਅਗਾਲੇਗਾ ਭਾਰਤ ਦੇ ਨਵੇਂ ਸਮੁੰਦਰੀ ਬੇੜੇ ਪੀ-81 ਲਈ ਇੱਕ ਅਹਿਮ ਪਲੇਟਫਾਰਮ ਹੋਵੇਗਾ ਪੀ-81 ਭਾਰਤ ਦਾ ਸਮੁੰਦਰੀ ਪੈਟਰੋਲ ਏਅਰਕ੍ਰਾਫ਼ਟ ਹੈ ਇਸ ਦੀ ਵਰਤੋਂ ਸਰਵੀਲਾਂਸ, ਐਂਟੀ ਸਰਫੇਸ ਅਤੇ ਐਂਟੀ ਸਬਮਰੀਨ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ। (Indian Ocean)

ਮਾਰਚ 1948 ’ਚ ਅਜ਼ਾਦੀ ਤੋਂ ਬਾਅਦ ਸਰ ਸ਼ਿਵਸਾਗਰ ਰਾਮਗੁਲਾਮ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਬਣੇ

ਜਿੱਥੋਂ ਤੱਕ ਭਾਰਤ ਮਾਰੀਸ਼ਸ ਸਬੰਧਾਂ ਦਾ ਸਵਾਲ ਹੈ, ਤਾਂ ਦੋਵਾਂ ਦੇਸ਼ਾਂ ਵਿਚਕਾਰ ਸਾਲ 1948 ’ਚ ਰਣਨੀਤਿਕ ਸਬੰਧ ਸਥਾਪਿਤ ਹੋਏ ਇਸ ਤੋਂ ਪਹਿਲਾਂ ਮਾਰੀਸ਼ਸ ਡਚ, ਫਰੈਂਚ ਅਤੇ ਬ੍ਰਿਟਿਸ਼ ਸ਼ਾਸਕਾਂ ਜ਼ਰੀਏ ਭਾਰਤ ਨਾਲ ਸੰਪਰਕ ’ਚ ਰਿਹਾ ਮਾਰਚ 1948 ’ਚ ਅਜ਼ਾਦੀ ਤੋਂ ਬਾਅਦ ਸਰ ਸ਼ਿਵਸਾਗਰ ਰਾਮਗੁਲਾਮ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਬਣੇ ਸ਼ਿਵਸਾਗਰ ਸ਼ੁਰੂ ਤੋਂ ਹੀ ਭਾਰਤ ਹਮਾਇਤੀ ਰਹੇ ਉਨ੍ਹਾਂ ਨੇ ਮਾਰੀਸ਼ਸ ਦੀ ਵਿਦੇਸ਼ ਨੀਤੀ ’ਚ ਭਾਰਤ ਨੂੰ ਕੇਂਦਰੀ ਸਥਾਨ ਪ੍ਰਦਾਨ ਕੀਤਾ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਇਤਿਹਾਸਕ, ਸੰਸਕ੍ਰਿਤਿਕ, ਆਰਥਿਕ ਅਤੇ ਰਾਜਨੀਤਿਕ ਕਾਰਨਾਂ ਦੇ ਆਧਾਰ ’ਤੇ ਅੱਗੇ ਵਧਦੇ ਰਹੇ ਹਨ ਵਰਤਮਾਨ ’ਚ ਮਾਰੀਸ਼ਸ ਦੀ ਕੁੱਲ ਆਬਾਦੀ (1.2 ਮਿਲੀਅਨ) ’ਚ 70 ਫੀਸਦੀ ਤੋਂ ਜਿਆਦਾ ਲੋਕ ਭਾਰਤੀ ਮੂਲ ਦੇ ਹਨ। (Indian Ocean)

ਜੰਗੀ ਅਤੇ ਰਣਨੀਤੀ ਹਿੱਤਾਂ ਦੀ ਦ੍ਰਿਸ਼ਟੀ ਨਾਲ ਇੰਡੋ-ਪੈਸੀਫਿਕ ਖੇਤਰ ਭਾਰਤ ਲਈ ਹਮੇਸ਼ਾ ਤੋਂ ਮਹੱਤਵਪੂਰਨ ਰਿਹਾ ਹੈ ਇਨ੍ਹਾਂ ਰਣਨੀਤਿਕ ਮਕਸਦਾਂ ਲਈ ਇੰਡੋ-ਪੈਸੀਫਿਕ ਰੀਜ਼ਨ ਲਈ ਭਾਰਤ ਦਾ ਦ੍ਰਿਸ਼ਟੀਕੋਣ ‘ਸਾਗਰ’ (ਸਕਿਊਰਿਟੀ ਐਂਡ ਗਰੋਥ ਫਾਰ ਆਲ ਅਰਥਾਤ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ) ਦੇ ਰੂਪ ’ਚ ਕਲਪਿਤ, ਆਪਣੇ ਸਮੁੰਦਰੀ ਗੁਆਂਢੀਆਂ ਨਾਲ ਆਰਥਿਕ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦੇਣ ਵਾਲਾ ਰਿਹਾ ਹੈ ਕਿਉਂਕਿ ਮਾਰੀਸ਼ਸ ਅਫਰੀਕੀ ਸੰਘ, ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ (ਆਈਓਆਰਏ) ਅਤੇ ਹਿੰਦ ਮਹਾਂਸਾਗਰ ਕਮਿਸ਼ਨ ਦੇ ਮੈਂਬਰ ਦੇ ਰੂਪ ’ਚ ਵੱਖ-ਵੱਖ ਭੂਗੋਲਿਕ ਖੇਤਰਾਂ ਲਈ ਇੱਕ ਮਹੱਤਵਪੂਰਨ ਪ੍ਰਵੇਸ਼ ਦੁਆਰ ਦੇ ਰੂਪ ’ਚ ਕੰਮ ਕਰਦਾ ਹੈ। (Indian Ocean)

ਇਸ ਲਈ ਹਿੰਦ ਮਹਾਂਸਾਗਰ ਖੇਤਰ ਪ੍ਰਤੀ ਭਾਰਤ ਦੀ ਰਣਨੀਤੀ ਦੇ ਸੰਦਰਭ ’ਚ ਮਾਰੀਸ਼ਸ ਭਾਰਤ ਲਈ ਹਮੇਸ਼ਾ ਤੋਂ ਅਹਿਮ ਰਿਹਾ ਹੈ ਛੋਟੇ ਆਕਾਰ ਅਤੇ ਭਾਰਤੀ ਉਪ ਮਹਾਂਦੀਪ ਤੋਂ ਦੂਰੀ ਦੇ ਬਾਵਜ਼ੂਦ ਮਾਰੀਸ਼ਸ ਭਾਰਤ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ ਐਫ਼ਡੀਆਈ ਦਾ ਇੱਕ ਮਹੱਤਵਪੂਰਨ ਨਿਵੇਸ਼ ਸਰੋਤ ਬਣ ਕੇ ਉੱਭਰ ਰਿਹਾ ਹੈ 2021-22 ’ਚ ਐਫ਼ਡੀਆਈ ਦੇ ਰੂਪ ’ਚ ਮਾਰੀਸ਼ਸ ਤੋਂ ਲਗਭਗ 9.39 ਬਿਲੀਅਨ ਡਾਲਰ ਦੀ ਆਮਦਨੀ ਹੋਈ ਸੀ ਹੁਣ ਜਦੋਂ ਕਿ ਬਦਲਦੇ ਹੋਏ ਹਾਲਾਤਾਂ ’ਚ ਮਾਰੀਸ਼ਸ ਆਪਣੀ ਵਿਦੇਸ਼ ਨੀਤੀ ਅਤੇ ਅਰਥਵਿਵਸਥਾ ਦੋਵਾਂ ਸਬੰਧੀ ਆਪਣੀ ਭਵਿੱਖ ਦੀ ਦਸ਼ਾ ਅਤੇ ਦਿਸ਼ਾ ’ਤੇ ਵਿਚਾਰ ਕਰ ਰਿਹਾ ਹੈ, ਤਾਂ ਅਜਿਹੇ ’ਚ ਭਾਰਤ ਨੂੰ ਚਾਹੀਦਾ ਹੈ ਕਿ ਉਹ ਵੀ ਮਾਰੀਸ਼ਸ ਨਾਲ ਲਗਾਤਾਰ ਉੱਚ ਪੱਧਰੀ ਰਾਜਨੀਤਿਕ ਸੰਪਰਕ, ਆਪਸੀ ਵਿਸ਼ਵਾਸ ਤੇ ਸਮਝ ਨੂੰ ਹੋਰ ਮਜ਼ਬੂਤ ਬਣਾਵੇ। (Indian Ocean)

ਭਾਰਤ ਦੇ ਵਿਦੇਸ਼ੀ ਵਪਾਰ ਦਾ ਇਹ ਅਹਿਮ ਜ਼ਰੀਆ ਹੈ

ਕਿਉਂਕਿ ਹਿੰਦ ਮਹਾਂਸਾਗਰ ਨੂੰ ਭਾਰਤ ਦਾ ਬੈਕਯਾਰਡ ਕਿਹਾ ਜਾਂਦਾ ਹੈ ਭਾਰਤ ਦੇ ਵਿਦੇਸ਼ੀ ਵਪਾਰ ਦਾ ਇਹ ਅਹਿਮ ਜ਼ਰੀਆ ਹੈ ਅਜਿਹੇ ’ਚ ਭਾਰਤ ਨੇ ਸੰਸਾਰਿਕ ਮਹਾਂਸ਼ਕਤੀਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਹਿੰਦ ਮਹਾਂਸਾਗਰ ਖੇਤਰ ’ਚ ਆਪਣੀ ਤਾਕਤ ਅਤੇ ਹੋਂਦ ਵਧਾਉਣ ਲਈ ਜੋ ਪਹਿਲ ਕਰ ਰਿਹਾ ਹੈ ਉਸ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ ਹਾਲ-ਫਿਲਹਾਲ ਚੀਨ ਨਾਲ ਸੀਮਾ ਵਿਵਾਦ ਸਬੰਧੀ ਜੋ ਖਿੱਚੋਤਾਣ ਭਾਰਤ-ਚੀਨ ਸਬੰਧਾਂ ’ਚ ਦੇਖੀ ਜਾ ਰਹੀ ਹੈ, ਉਸ ਨੂੰ ਦੇਖਦਿਆਂ ਭਾਰਤ ਜਿਸ ਤਰ੍ਹਾਂ ਕੂਟਨੀਤਿਕ ਅਤੇ ਫੌਜੀ ਮੋਰਚੇ ’ਤੇ ਅੱਗੇ ਵਧ ਰਿਹਾ ਹੈ ਉਸ ਦਾ ਸਵਾਗਤ ਹੀ ਹੋਣਾ ਚਾਹੀਦਾ ਹੈ ਅਹਿਮ ਗੱਲ ਇਹ ਹੈ ਕਿ ਮਾਰੀਸ਼ਸ-ਭਾਰਤ ਸਹਿਯੋਗ ਹਿੰਦ ਮਹਾਂਸਾਗਰ ਨੂੰ ਵੀ ਭਰੋਸੇਯੋਗ, ਸੁਰੱਖਿਅਤ ਤੇ ਚੁਣੌਤੀਆਂ ਨਾਲ ਨਜਿੱਠਣ ’ਚ ਸਮਰੱਥ ਬਣਾਏਗਾ। (Indian Ocean)