ਭਾਰਤੀ ਕੁਸ਼ਤੀ ਮਹਾਂਸੰਘ ਨੇ ਕੀਤਾ ਟਾਟਾ ਮੋਟਰਜ਼ ਨਾਲ ਕਰਾਰ

MUMBAI, AUG 01 (UNI):- ( L - R ) Girish Wagh, President - CVBU, Tata Motors, Olympic Medalist Sushil Kumar, Yogeshwar Dutt, Bajarang Punia, Sandeep Tomar, Satyawart Kadian, Geeta Phogat, Sakshi Malik, Pooja Dhanda & R T Wasan, Vice President, Sales & Marketing - CVBU, Tata Motors Ltd. today announced an all-encompassing three-year strategic partnership with Wrestling Federation of India (WFI) as "Principal Sponsor" to encourage and promote the sport of wrestling and leverage the strong connect with the brands of its CV range, in Mumbai on Wednesday. UNI PHOTO-120U

ਭਾਰਤੀ ਕੁਸ਼ਤੀ ਦੀ ਅਧਿਕਾਰਕ ਟੀਮ ਟਾਟਾ ਯੋਧਾ ਜਰਸੀ ਨੂੰ ਲਾਂਚ

ਏਜੰਸੀ, ਮੁੰਬਈ, 1 ਅਗਸਤ

ਭਾਰਤੀ ਕੁਸ਼ਤੀ ਮਹਾਂਸੰਘ ਅਤੇ ਟਾਟਾ ਮੋਟਰਜ਼ ਨੇ ਭਾਰਤੀ ਕੁਸ਼ਤੀ ਨੂੰ ਅੱਗੇ ਲਿਆਉਣ ਅਤੇ ਚੋਟੀ ਦੇ 50 ਪਹਿਲਵਾਨਾਂ ਨੂੰ ਸਮਰਥਨ ਦੇਣ ਲਈ ਤਿੰਨ ਸਾਲ ਦਾ ਕਰਾਰ ਕੀਤਾ ਹੈ ਭਾਰਤੀ ਕੁਸ਼ਤੀ ਮਹਾਂਸੰਘ ਦੇ ਮੁੱਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਅਤੇ ਟਾਟਾ ਮੋਟਰਜ਼ ਵਾਹਨ ਦੇ ਮੁਖੀ ਗਿਰੀਸ਼ ਵਾਘ ਨੇ ਇਸ ਕਰਾਰ ਦਾ ਐਲਾਨ ਕੀਤਾ ਇਸ ਕਰਾਰ ਨੂੰ ਕਰਾਉਣ ‘ਚ ਭਾਰਤ ਦੀ ਮੋਢੀ ਸਪੋਰਟਸ ਬਿਜ਼ਨੈਸ ਕੰਪਨੀ ਸਪੋਰਟੀ ਸਲਿਊਸ਼ਨਜ਼ ਦੇ ਮੁੱਖ ਕਾਰਜਕਾਰੀ ਆਸ਼ੀਸ਼ ਚੱਡਾ ਦੀ ਮਹੱਤਵਪੂਰਨ ਭੁਮਿਕਾ ਰਹੀ ਹੈ
ਤਿੰਨ ਸਾਲ ਦੇ ਇਸ ਕਰਾਰ ਦੇ ਤਹਿਤ ਟਾਟਾ ਮੋਟਰਜ਼ ਕੁਸ਼ਤੀ ਮਹਾਂਸੰਘ ਦਾ ਮੁੱਖ ਪ੍ਰਯੋਜਕ ਬਣ ਗਿਆ ਹੈ ਇਸ ਕਰਾਰ ਦੀ ਸ਼ੁਰੂਆਤ ਇੰਡੋਨੇਸ਼ੀਆ ‘ਚ 18 ਅਗਸਤ ਤੋਂ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਹੋ ਜਾਵੇਗੀ ਅਤੇ ਇਸ ਵਿੱਚ 2021 ਦੀਆਂ ਟੋਕੀਓ ਓਲੰਪਿਕ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਟਾਟਾ ਮੋਟਰਜ਼ ਨੂੰ ਏਸ਼ੀਆਈ, ਰਾਸ਼ਟਰਮੰਡਲ ਅਤੇ ਓਲੰਪਿਕ ਖੇਡਾਂ ਲਈ ਖਿਡਾਰੀਆਂ ਨੂੰ ਸਮਰਥਨ ਦੇਣ ਦਾ ਲਾਈਸੇਂਸਿੰਗ ਹੱਕ ਮਿਲ ਗਿਆ ਹੈ ਅਤੇ ਇਹ ਟੀਮ ਦੇ ਪਰਤਣ ‘ਤੇ ਉਹਨਾਂ ਨੂੰ ਸਨਮਾਨਤ ਵੀ ਕਰੇਗਾ

 

 

ਇਸ ਕਰਾਰ ਦੇ ਮੌਕੇ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਸਾਕਸ਼ੀ ਮਲਿਕ, ਗੀਤਾ ਫੋਗਾਟ, ਬਜਰੰਗ ਪੂਨੀਆ, ਸੰਦੀਪ ਤੋਮਰ, ਪੂਜਾ ਢਾਂਡਾ ਅਤੇ ਸੱਤਿਆਵਰਤ ਕਾਦਿਆਨ ਨੇ ਭਾਰਤੀ ਕੁਸ਼ਤੀ ਦੀ ਅਧਿਕਾਰਕ ਟੀਮ ਟਾਟਾ ਯੋਧਾ ਜਰਸੀ ਨੂੰ ਲਾਂਚ ਕੀਤਾ

ਸਾਨੂੰ ਖੁਸ਼ੀ ਹੈ ਕਿ ਸਾਨੂੰ ਟਾਟਾ ਮੋਟਰਜ਼ ਦੇ ਤੌਰ ‘ਤੇ ਇੱਕ ਭਰੋਸੇਮੰਦ ਪਾਰਟਨਰ ਮਿਲ ਗਿਆ ਹੈ ਇਹ ਇੱਕ ਆਦਰਸ਼ ਸਹਿਯੋਗ ਹੈ ਜਿਸ ਨਾਲ ਅਸੀਂ ਕੁਸ਼ਤੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵਾਂਗੇ
ਕੁਸ਼ਤੀ ਮਹਾਂਸੰਘ ਮੁਖੀ ਬ੍ਰਿਜਭੂਸ਼ਣ
ਸਾਡਾ ਹਮੇਸ਼ਾ ਖੇਡਾਂ ਅਤੇ ਖਿਡਾਰੀਆਂ ਨੂੰ ਅੱਗੇ ਲਿਆਉਣ ਦਾ ਸਿਧਾਂਤ ਰਿਹਾ ਹੈ ਅਤੇ ਅਸੀਂ ਕਰਾਰ ਨਾਲ ਭਾਰਤ ਦੀ ਪੁਰਾਤਨ ਖੇਡ ਕੁਸ਼ਤੀ ਨੂੰ ਕਾਫ਼ੀ ਅੱਗੇ ਲੈ ਕੇ ਜਾਵਾਂਗੇ
ਟਾਟਾ ਮੋਟਰਜ਼ ਵਾਹਨ ਦੇ ਮੁਖੀ ਗਿਰੀਸ਼ ਵਾਘ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।