ਖਹਿਰਾ ਦੇ ਸਿਆਸੀ ਭਵਿੱਖ ਲਈ ਫੈਸਲਾਕੁਨ ਰੈਲੀ ਅੱਜ

Decisive, Rally, Khehra, Political, Future, Today

ਰੈਲੀ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ : ਖਹਿਰਾ (Future)

ਪ੍ਰੋਗਰਾਮ ਆਮ ਆਦਮੀ ਪਾਰਟੀ ਵਿਰੋਧੀ : ਜੀਦਾ

ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼

ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਵਾਇਤੀ ਜਲੌਅ ਗਾਇਬ ਦਿਖਾਈ ਦਿੱਤਾ। ਸ੍ਰੀ ਖਹਿਰਾ ਅੱਜ ਬਠਿੰਡਾ ਵਿਖੇ ਭਲਕੇ ਕਰਵਾਈ ਜਾ ਰਹੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ।ਹਾਲਾਂਕਿ ਖਹਿਰਾ ਨੇ ਬਹੁਗਿਣਤੀ ਵਿਧਾਇਕਾਂ ਦੇ ਪੁੱਜਣ ਦਾ ਦਾਅਵਾ ਕੀਤਾ ਹੈ ਪਰ ਅੱਜ ਪੰਡਾਲ ‘ਚ ਉਨ੍ਹਾਂ ਨਾਲ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਬਲਦੇਵ ਸਿੰਘ ਜੈਤੋ ਹੀ ਸਨ। ਖੁਦ ਨੂੰ ਮਜਬੂਤ ਦਿਖਾਉਣ ਦੇ ਯਤਨਾਂ ਦੇ ਬਾਵਜੂਦ ਸ੍ਰੀ ਖਹਿਰਾ ਰੈਲੀ ਦੀ ਸਫਲਤਾ ਪ੍ਰਤੀ ਫਿਕਰਮੰਦ ਨਜ਼ਰ ਆਏ। (Future)

ਇਸ ਵੇਲੇ ਜਿਲ੍ਹੇ ਦੀਆਂ ਦੋ ਮਹਿਲਾ ਵਿਧਾਇਕਾਂ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਦੇ ਪੈਂਤੜੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਬਠਿੰਡਾ ਰੈਲੀ ਦੀ ਕਮਾਨ ਵੀ ਸ਼ਹਿਰੀ ਹਲਕੇ ਤੋਂ ਚੋਣ ਲੜਨ ਵਾਲੇ ਦੀਪਕ ਬਾਂਸਲ ਵੱਲੋਂ ਸੰਭਾਲੀ ਹੋਈ ਹੈ ਤੇ ਸ਼ਹਿਰ ਦਾ ਕੋਈ ਵੀ ਨੇਤਾ ਪੰਡਾਲ ਦੇ ਨੇੜੇ ਨਹੀਂ ਢੁੱਕਿਆ ਰੈਲੀ ਤੋਂ ਪਹਿਲਾਂ ਵਿਰੋਧੀਆਂ ਤੇ ਹਮਾਇਤੀਆਂ ਵਿਚਕਾਰ ਦਾਅਵਿਆਂ ਦਾ ਦੌਰ ਜਾਰੀ ਹੈ। ਰੈਲੀ ਪੰਡਾਲ ਸਜ ਗਿਆ ਹੈ ਅਤੇ ਪੰਡਾਲ ‘ਚ 8 ਹਜਾਰ ਦੇ ਕਰੀਬ ਕੁਰਸੀ ਲਾਈ ਜਾ ਰਹੀ ਹੈ। (Future)

ਕੁਰਸੀਆਂ ਵਾਲੀ ਥਾਂ ਦੇ ਦੋਵੇਂ ਪਾਸੇ ਮੈਟ ਵਿਛਾਏ ਗਏ ਹਨ ਤਾਂ ਜੋ ਇਕੱਠ ਵਧਣ ਦੀ ਸੂਰਤ ‘ਚ ਬਿਠਾਇਆ ਜਾ ਸਕੇ। ਖਹਿਰਾ ਨੇ ਅੱਜ ਬੜੇ ਦਾਅਵੇ ਨਾਲ ਕਿਹਾ ਕਿ ਇਸ ਪ੍ਰੋਗਰਾਮ ਨੂੰ ਮਿਲੇ ਹੁੰਗਾਰੇ ਨੂੰ ਲੈਕੇ ਰਵਾਇਤੀ ਸਿਆਸੀ ਧਿਰਾਂ ਫਿਕਰਮੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ਼ਾਰੇ ‘ਤੇ ਉਨ੍ਹਾਂ ਦੇ ਪ੍ਰੋਗਰਾਮ ‘ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੈਲੀ ਲਈ ਉਨ੍ਹਾਂ ਨੂੰ ਪਾਵਰਕੌਮ ਵਾਲੀ ਥਾਂ ਪ੍ਰਾਪਤ ਕਰਨ ਵਾਸਤੇ ਵੀ ਜੱਦੋਜਹਿਦ ਕਰਨੀ ਪਈ ਜੋ ਇਸ ਗੱਲ ਦਾ ਸਬੂਤ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਕਾਂਗਰਸੀ ਆਪਸ ‘ਚ ਮਿਲੇ ਹੋਏ ਹਨ ਤੇ ਰੈਲੀ ਨੂੰ ਸਾਬੋਤਾਜ ਕਰਨ ਲਈ ਕੂੜ ਪ੍ਰਚਾਰ ਅਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੂੰ ਵੀ ਮੈਂਬਰੀ ਖਤਰੇ ‘ਚ ਪੈਣ ਦਾ ਡਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਚੋਂ ਕੱਢੇ ਜਾਣ ਜਾਂ ਵਿਧਾਇਕ ਦਲ ਦੇ ਨੇਤਾ ਵਜੋਂ ਬਾਹਰ ਕਰਨ ਤੋਂ ਨਹੀਂ ਡਰਦੇ ਬਲਕਿ ਉਹ ਤਾਂ ਪੰਜਾਬ ਦੇ ਭਲੇ ਲਈ ਅਜਿਹੇ ਕਈ ਅਹੁਦੇ ਵਾਰਨ ਲਈ ਤਿਆਰ ਹਨ। (Future)

ਸ੍ਰੀ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਮੂਹ ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ। ਜੇਕਰ ਕੋਈ ਵਿਧਾਇਕ ਕੱਲ੍ਹ ਨਹੀਂ ਆਉਂਦਾ ਤਾਂ ਇਹ ਉਸ ਦੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਅਜਿਹੇ ਵਿਧਾਇਕਾਂ ਦੀ ਦਿਲੀ ਹਮਦਰਦੀ ਪੰਜਾਬ ਦੇ ਨਾਲ ਹੈ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਇਸ ਪ੍ਰੋਗਰਾਮ ਤੋਂ ਬਾਅਦ ਪੰਜਾਬ ਦੀ ਸਿਆਸੀ ਫਿਜ਼ਾ ‘ਚ ਤਬਦੀਲੀ ਨਜ਼ਰ ਆਏਗੀ। ਉਨ੍ਹਾਂ ਆਖਿਆ ਕਿ ਭਲਕੇ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਕਨਵੈਨਸ਼ਨ ‘ਚ ਵੱਡੀ ਗਿਣਤੀ ਲੋਕ ਪੁੱਜ ਕੇ ਪੰਜਾਬ ਦੇ ਮਸਲਿਆਂ ਸਬੰਧੀ ਵਿਚਾਰਾਂ ਕਰਨਗੇ ਅਤੇ ਭਵਿੱਖ ਦੇ ਰੋਡ ਮੈਪ ਦਾ ਐਲਾਨ ਕੀਤਾ ਜਾਏਗਾ। ਇੱਕ ਸਵਾਲ ਦੇ ਜਵਾਬ ‘ਚ ਸ੍ਰੀ ਖਹਿਰਾ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਉਨ੍ਹਾਂ ਦੀ ਸੁਰ ਪਹਿਲਾਂ ਨਾਲੋਂ ਤਿੱਖੀ ਹੋਵੇਗੀ। ਕਿਸੇ ਸਮਝੌਤੇ ਜਾਂ ਗੱਲਬਾਤ ਦਾ ਕੋਈ ਸਵਾਲ ਹੀ ਨਹੀਂ ਹੈ। (Future)

ਬਠਿੰਡਾ ਕਨਵੈਨਸ਼ਨ ਭਾਜਪਾ-ਅਕਾਲੀ ਦਲ ਤੇ ਆਰਐੱਸਐੱਸ ਵੱਲੋਂ ਸਪਾਂਸਰ : ਹਰਪਾਲ ਚੀਮਾ

ਸੱਚ ਕਹੂੰ ਨਿਊਜ਼, ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਕੁਝ ਗੁੰਮਰਾਹ ਹੋਏ ਆਗੂਆਂ ਵੱਲੋਂ ਬਠਿੰਡਾ ਵਿਖੇ ਕਰਵਾਈ ਜਾ ਰਹੀ ਕਥਿਤ ‘ਆਪ ਕਨਵੈਨਸ਼ਨ’ ਆਰਐੱਸਐੱਸ, ਭਾਜਪਾ-ਅਕਾਲੀ ਦਲ ਬਾਦਲ ਅਤੇ ਬੈਂਸ ਭਰਾਵਾਂ ਵੱਲੋਂ ਸਪਾਂਸਰ ਕਨਵੈਨਸ਼ਨ ਹੈ, ਜਿਸ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਨਾਂਅ ਦਾ ਗ਼ਲਤ ਤੇ ਅਨੈਤਿਕ ਇਸਤੇਮਾਲ ਕੀਤਾ ਗਿਆ ਹੈ। (Future)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।