ਕਬੱਡੀ ਖਿਡਾਰਨ : ਪੰਜਾਬ ‘ਚ ਜਿੱਤ ਕੇ ਵੀ ਗਈ ਹਾਰ, ਰਾਜਸਥਾਨ ਸਰਕਾਰ ਨੇ ਲਾਏ ‘ਸਟਾਰ’

Kabaddi Player, Lost, Victory, Punjab, Rajasthan, Government, Launched, Star

ਪੰਜਾਬ ਦੀ ਧੀ ਏਸ਼ੀਆਈ ਖੇਡਾਂ ‘ਚ ਕਰੇਗੀ ਰਾਜਸਥਾਨ ਦੀ ਪ੍ਰਤੀਨਿਧਤਾ (Kabaddi Player)

ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼

ਪਿੰਡ ਕਾਸਿਮਪੁਰ ਛੀਨਾ ਦੀ ਜੰਮਪਲ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਜਾਫੀ ਹੈ। ਵਿਰੋਧੀ ਟੀਮ ਦੀਆਂ ਰੇਡਰਾਂ ਨੂੰ ਤਾਂ ਇਹ ਖਿਡਾਰਨ ਜੱਫਾ ਲਾ ਕੇ ਪਾਲੇ ਤੱਕ ਜਾਣ ਨਹੀਂ ਦਿੰਦੀ ਪਰ ਨੌਕਰੀ ਵਾਲੇ ਮੌਕੇ ਨੂੰ ਪੰਜਾਬ ‘ਚ ਇਸਦੀ ‘ਕੈਂਚੀ’ ਨਹੀਂ ਵੱਜ ਸਕੀ। ਮਨਪ੍ਰੀਤ ਦੀਆਂ ਜਿੱਤਾਂ ਦਾ ਮੁੱਲ ਗੁਆਂਢੀ ਸੂਬੇ ਰਾਜਸਥਾਨ ਦੀ ਸਰਕਾਰ ਨੇ ਪੁਲਿਸ ਵਿਭਾਗ ‘ਚ ਸਬ ਇੰਸਪੈਕਟਰ ਭਰਤੀ ਕਰਕੇ ਪਾਇਆ ਹੈ। ਮਨਪ੍ਰੀਤ ਕੌਰ ਹੁਣ ਜੈਪੁਰ ਵਿਖੇ ਸੇਵਾਵਾਂ ਨਿਭਾ ਰਹੀ ਹੈ। (Kabaddi Player)

ਹਾਸਲ ਹੋਏ ਵੇਰਵਿਆਂ ਮੁਤਾਬਿਕ ਮਨਪ੍ਰੀਤ ਨੇ ਕਬੱਡੀ ਦੀਆਂ ਤਿੰਨੋਂ ਵੰਨਗੀਆਂ ਨੈਸ਼ਨਲ, ਸਰਕਲ ਅਤੇ ਬੀਚ ਸਟਾਈਲ ‘ਚ ਪੰਜਾਬ ਲਈ ਕਾਫੀ ਜਿੱਤਾਂ ਪ੍ਰਾਪਤੀਆਂ ਕੀਤੀਆਂ ਨੇ ਪਰ ਪੰਜਾਬ ਦੀਆਂ ਸਰਕਾਰਾਂ ਇਸ ਖਿਡਾਰਨ ਤੇ ਉਸਦੇ ਮਾਪਿਆਂ ਦਾ ਦਿਲ ਨਹੀਂ ਜਿੱਤ ਸਕੀਆਂ। ਖੇਡ ਪ੍ਰਾਪਤੀਆਂ ਦੇ ਸਿਰ ‘ਤੇ ਮਨਪ੍ਰੀਤ ਕੌਰ ਨੇ ਪੰਜਾਬ ‘ਚ ਨੌਕਰੀ ਹਾਸਲ ਕਰਨ ਲਈ ਪੂਰੀ ਵਾਹ ਲਾਈ ਪਰ ਕੁੱਝ ਪੱਲੇ ਨਹੀਂ ਪਿਆ। ਪੰਜਾਬ ‘ਚ ਨੌਕਰੀ ਨਾ ਮਿਲਣ ਦੀ ਨਮੋਸ਼ੀ ਝੱਲ ਰਹੀ ਮਨਪ੍ਰੀਤ ਕੌਰ ਦਾ ਸਹਾਰਾ ਰਾਜਸਥਾਨ ਦੀ ਸਰਕਾਰ ਬਣੀ ਹੈ। (Kabaddi Player)

ਮਨਪ੍ਰੀਤ ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਸਬ ਇੰਸਪੈਕਟਰ ਦੀਆਂ ਸੇਵਾਵਾਂ ਨਿਭਾਉਂਦੀ ਹੈ। ਕਬੱਡੀ ਦੇ ਪ੍ਰਸਿੱਧ ਖਿਡਾਰੀ ਹਰਦੀਪ ਸਿੰਘ ਦੀ ਧੀ ਮਨਪ੍ਰੀਤ ਕੌਰ ਬਚਪਨ ਤੋਂ ਸ਼ੌਕ-ਸ਼ੌਕ ਵਿੱਚ ਕਬੱਡੀ ਖੇਡਦੀ, ਇਸੇ ਖੇਡ ਨੂੰ ਪ੍ਰਣਾਈ ਗਈ ਸੀ। ‘ਸੱਚ ਕਹੂੰ’ ਨਾਲ ਗੱਲਬਾਤ ਮਨਪ੍ਰੀਤ ਕੌਰ ਨੇ ਦੱਸਿਆ ਕਿ ਭਾਵੇਂ ਹੀ ਉਸਨੇ ਪੰਜਾਬ ਦੀ ਤਰਫੋਂ ਖੇਡਦਿਆਂ ਵੱਖ-ਵੱਖ ਥਾਈਂ ਜਿੱਤਾਂ ਹਾਸਲ ਕੀਤੀਆਂ ਪਰ ਪੰਜਾਬ ਦੀਆਂ ਸਰਕਾਰਾਂ ਨੇ ਉਸਦਾ ਮੁੱਲ ਨਹੀਂ ਪਾਇਆ। (Kabaddi Player)

ਉਸਨੇ ਦੱਸਿਆ ਕਿ ਭਾਰਤੀ ਕਬੱਡੀ ਟੀਮ ‘ਚ ਕੁਝ ਹਰਿਆਣਾ ਦੀਆਂ ਕਬੱਡੀ ਖਿਡਾਰਨਾਂ ਵੀ ਸ਼ਾਮਿਲ ਸਨ, ਉਨ੍ਹਾਂ ਨੂੰ ਵੀ ਪੰਜਾਬ ‘ਚ ਨੌਕਰੀ ਮਿਲ ਗਈ ਪਰ ਉਸਨੂੰ ਨਹੀਂ ਮਿਲੀ ਰਾਜਸਥਾਨ ‘ਚ ਨੌਕਰੀ ਮਿਲਣ ਤੇ ਸੰਤੁਸ਼ਟੀ ਸਬੰਧੀ ਪੁੱਛਣ ‘ਤੇ ਮਨਪ੍ਰੀਤ ਆਖਦੀ ਹੈ ਕਿ ਨੌਕਰੀ ਦੀ ਤਾਂ ਸੰਤੁਸ਼ਟੀ ਹੈ ਪਰ ਨਾਲ ਹੀ ਪੰਜਾਬ ਸਰਕਾਰ ਪ੍ਰਤੀ ਗਿਲ੍ਹਾ। ਉਸਦੇ ਦਿਨ ‘ਚ ਹਾਲੇ ਵੀ ਹੈ ਕਿਉਂਕਿ ਪੰਜਾਬ ‘ਚ ਤਾਂ ਉਸਨੂੰ ਕਾਂਸਟੇਬਲ ਵੀ ਨਹੀਂ ਰੱਖਿਆ। (Kabaddi Player)

ਪੰਜਾਬ ਸਕੂਲ ਖੇਡਾਂ ‘ਚੋਂ ਸੋਨ ਤਮਗ਼ਾ ਜਿੱਤਣ ਵਾਲੀ ਮਨਪ੍ਰੀਤ ਕੌਰ ਨੇ 2011-12 ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚ ਖੇਡਣਾ ਸ਼ੁਰੂ ਕੀਤਾ। ਅਗਲੇ ਵਰ੍ਹੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵੱਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚ ਚਾਂਦੀ ਦਾ ਤਮਗ਼ਾ ਜਿੱਤਿਆ। ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਤਾਰ 3 ਸਾਲ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚ ਕਾਂਸੀ ਦੇ ਤਮਗ਼ੇ ਜਿੱਤੇ।

2016 ‘ਚ ਪਟਿਆਲਾ ਵਿਖੇ ਹੋਈਆਂ ਕੌਮੀ ਮਹਿਲਾ ਖੇਡਾਂ ‘ਚ ਮਨਪ੍ਰੀਤ ਕੌਰ ਦੀ ਕਪਤਾਨੀ ‘ਚ ਪੰਜਾਬ ਦੀ ਟੀਮ ਨੇ ਨੈਸ਼ਨਲ ਸਟਾਈਲ ਕਬੱਡੀ (Kabaddi Player) ‘ਚ ਸੋਨ ਤਮਗ਼ਾ ਜਿੱਤਿਆ। ਸਰਕਲ ਸਟਾਈਲ ਕਬੱਡੀ ਦੇ ਤੀਸਰੇ ਮਹਿਲਾ ਵਿਸ਼ਵ ਕੱਪ ਕਬੱਡੀ, ਜੋ ਸਾਲ 2013 ‘ਚ ਹੋਇਆ ਸੀ ਦੀ ਚੈਂਪੀਅਨ ਭਾਰਤੀ ਟੀਮ ਦੀ ਜਾਫ ਲਾਈਨ ‘ਚ ਖੜ੍ਹਨ ਦਾ ਮਾਣ ਮਨਪ੍ਰੀਤ ਕੌਰ ਨੂੰ ਵੀ ਮਿਲਿਆ ਕੁੱਲ ਹਿੰਦ ਅੰਤਰਵਰਸਿਟੀ ਸਰਕਲ ਸਟਾਈਲ ਚੈਂਪੀਅਨਸ਼ਿਪਾਂ ‘ਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਮਨਪ੍ਰੀਤ ਕੌਰ ਨੇ 2015 ਤੇ 16 ‘ਚ ਕ੍ਰਮਵਾਰ ਕਾਂਸੀ ਤੇ ਚਾਂਦੀ ਦੇ ਤਮਗ਼ੇ ਜਿੱਤੇ। (Kabaddi Player)

ਹੁਣ ਪੰਜਾਬ ‘ਚ ਨਹੀਂ ਲੈਣੀ ਨੌਕਰੀ: ਮਨਪ੍ਰੀਤ ਕੌਰ

ਮਨਪ੍ਰੀਤ ਕੌਰ ਨੂੰ ਜਦੋਂ ਪੁੱਛਿਆ ਗਿਆ ਕਿ ਜੇਕਰ ਹੁਣ ਪੰਜਾਬ ਸਰਕਾਰ ਏਸ਼ੀਆਈ ਖੇਡਾਂ ਤੋਂ ਬਾਅਦ ਉਸਨੂੰ ਪੰਜਾਬ ‘ਚ ਨੌਕਰੀ ‘ਤੇ ਰੱਖਣ ਦਾ ਮੌਕਾ ਦਿੰਦੀ ਹੈ ਤਾਂ ਉਸਨੇ ਝੱਟ ਆਖਿਆ ਕਿ ਹੁਣ ਪੰਜਾਬ ‘ਚ ਨੌਕਰੀ ਨਹੀਂ ਲੈਣੀ। ਉਸਨੇ ਆਖਿਆ ਕਿ ਰਾਜਸਥਾਨ ਸਰਕਾਰ ਖਿਡਾਰੀਆਂ ਦੀ ਕਾਫੀ ਹੌਂਸਲਾ ਅਫਜ਼ਾਈ ਕਰਦੀ ਹੈ ਜਦੋਂ ਕਿ ਪੰਜਾਬ ‘ਚ ਤਾਂ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਸੇ ਇੱਕ ਸਰਕਾਰ ਵੱਲੋਂ ਦਿੱਤੀ ਨੌਕਰੀ ਸਰਕਾਰ ਬਦਲ ਜਾਣ ‘ਤੇ ਖੋਹ ਹੀ ਨਾ ਲਈ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।