ਰੋਹਿਤ ਸ਼ਰਮਾ ਹੋਣਗੇ ਭਾਰਤੀ ਟੀਮ ਦੇ ਕਪਤਾਨ
- ਵੇਂਕਟੇਸ਼ ਅਇੱਅਰ, ਆਵੇਸ਼ ਖਾਨ ਤੇ ਹਰਸ਼ਲ ਪਟੇਲ ਟੀਮ ’ਚ ਸ਼ਾਮਲ, ਹਾਰਦਿਕ ਪਾਂਡਿਆ ਬਾਹਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨਿਊਜ਼ੀਲੈਂਡ ਖਿਲਾਫ਼ ਭਾਰਤੀ ਟੀਮ 17 ਨਵੰਬਰ ਤੋਂ ਤਿੰਨ ਮੈਚਾਂ ਦੀ ਲੜੀ ਖੇਡੇਗੀ, ਜਿਸ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਸ਼ਰਮਾ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਤੇ ਉਪ ਕਪਤਾਨ ਕੇਐਲ ਰਾਹੁਲ ਹੋਣਗੇ। ਭਾਰਤੀ ਟੀਮ ’ਚ ਹਾਰਦਿਕ ਪਾਂਡਿਆ ਨੂੰ ਬਾਹਰ ਕੀਤਾ ਗਿਆ ਹੈ। ਟੀਮ ’ਚ ਆਲਰਾਊਂਡ ਵੇਂਕਟੇਸ਼ ਅਇੱਅਰ, ਤੇਜ਼ ਗੇਂਦਬਾਜ਼ ਆਵੇਸ਼ ਖਾਨ ਤੇ ਹਰਸ਼ਲ ਪਟੇਲ ਨੂੰ ਪਹਿਲੀ ਵਾਰੀ ਟੀਮ ’ਚ ਮੌਕਾ ਦਿੱਤਾ ਗਿਆ। ਭਾਰਤੀ ਸਪਿੱਨਰ ਯੁਜਵੇਂਦਰ ਚਹਿਲ ਦੀ ਵੀ ਟੀਮ ’ਚ ਵਾਪਸੀ ਹੋਈ ਭਾਰਤੀ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਸ ਲੜੀ ਲਈ ਆਰਾਮ ਦਿਤਾ ਗਿਆ।
ਇਸ ਤੋਂ ਇਲਾਵਾ ਮੁਹੰਮਦ ਸ਼ਮੀ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਨੂੰ ਵੀ ਆਰਾਮ ਦਿੱਤਾ ਗਿਆ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਟੀ-20 ਦੇ ਤਿੰਨ ਮੈਚ ਤੇ ਦੋ ਟੈਸਟ ਮੈਚ ਖੇਡੇ ਜਾਣਗੇ ਭਾਰਤੀ ਟੀਮ ਵਿਸ਼ਵ ਕੱਪ ਦੇ ਖਰਾਬ ਪ੍ਰਦਰਸ਼ਨ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕਰਨ ਉਤਰੇਗੀ। ਵਿਸ਼ਵ ਕੱਪ ’ਚ ਭਾਰਤੀ ਟੀਮ ਸੈਮੀਫਾਈਨਲ ’ਚ ਵੀ ਨਹੀਂ ਪਹੁੰਚ ਸਕੀ ਸੀ ਉਸ ਨੂੰ ਨਿਊਜ਼ੀਲੈਂਡ ਤੇ ਪਾਕਿਸਤਾਨ ਦੀਆਂ ਮਜ਼ਬੂਤ ਟੀਮਾਂ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ਼ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ ਤੇ ਨਿਊਜ਼ੀਲੈਂਡ ਤੋਂ ਬਦਲਾ ਲੈਣ ਲਈ ਸ਼ਾਨਦਾਰ ਪ੍ਰਦਰਸ਼ਨ ਕਰਕੇ ਲੜੀ ਜਿੱਤਣ ਦੀ ਕੋਸ਼ਿਸ਼ ਕਰੇਗੀ।
ਟੀ-20 ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ (ਉਪ ਕਪਤਾਨ), ਰਿਤੂਰਾਜ ਗਾਇਕਵਾੜ, ਸਰੇਸ਼ ਅਇੱਅਰ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ ਵੀਕਟਕੀਪਰ, ਇਸ਼ਾਨ ਕਿਸ਼ਨ ਵੀਕਟਕੀਪਰ, ਵੇਂਕੇਂਟੇਸ਼ ਅਇੱਅਰ, ਯੁਜੇਵਿੰਦਰ ਚਹਿਲ, ਰਵਿਚੰਦਰਨ ਅਸ਼ਵਨੀ, ਆਵੇਸ਼ ਖਾਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਅਕਸ਼ਰ ਪਟੇਲ, ਹਰਸ਼ਲ ਪਟੇਲ ਤੇ ਮੁਹੰਮਦ ਸਿਰਾਜ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ