Indian Railways: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਨਿਰਦੇਸ਼ ਅਨੁਸਾਰ, 1 ਅਕਤੂਬਰ, 2025 ਤੋਂ, ਕਿਸੇ ਵੀ ਰੇਲਗੱਡੀ ਲਈ ਰਿਜ਼ਰਵੇਸ਼ਨ ਮਿਆਦ ਦੇ ਪਹਿਲੇ 15 ਮਿੰਟਾਂ ਦੌਰਾਨ, ਰਿਜ਼ਰਵਡ ਜਨਰਲ ਟਿਕਟਾਂ ਸਿਰਫ਼ ਆਧਾਰ-ਪ੍ਰਮਾਣਿਤ ਉਪਭੋਗਤਾਵਾਂ ਵੱਲੋਂ ਆਈਆਰਸੀਟੀਸੀ ਵੈੱਬਸਾਈਟ ਤੇ ਇਸ ਦੀ ਐਪ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ। Indian Railways
ਇਹ ਖਬਰ ਵੀ ਪੜ੍ਹੋ : Pakistan Asia Cup News: ਪਾਕਿਸਤਾਨ ਏਸ਼ੀਆ ਕੱਪ ਤੋਂ ਹਟਣ ਦਾ ਫੈਸਲਾ ਅੱਜ ਲਵੇਗਾ, ਅੱਜ ਯੂਏਈ ਨਾਲ ਹੈ ਮੁਕਾਬਲਾ
ਇਸ ਵਿਵਸਥਾ ਤਹਿਤ, ਰੇਲਵੇ ਰਿਜ਼ਰਵੇਸ਼ਨ ਕਾਊਂਟਰਾਂ ’ਤੇ ਰਿਜ਼ਰਵਡ ਜਨਰਲ ਟਿਕਟਾਂ ਦੀ ਬੁਕਿੰਗ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਰਤੀ ਰੇਲਵੇ ਦੇ ਅਧਿਕਾਰਤ ਟਿਕਟ ਏਜੰਟ ਰਿਜ਼ਰਵੇਸ਼ਨ ਦੇ ਪਹਿਲੇ 10 ਮਿੰਟਾਂ ਦੌਰਾਨ ਰਿਜ਼ਰਵਡ ਟਿਕਟਾਂ ਬੁੱਕ ਨਹੀਂ ਕਰ ਸਕਣਗੇ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ, ਸ਼੍ਰੀ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲਵੇ ਬੋਰਡ ਵੱਲੋਂ ਇਹ ਫੈਸਲਾ ਇਹ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਕਿ ਰੇਲਵੇ ਯਾਤਰੀਆਂ ਨੂੰ ਰਿਜ਼ਰਵਡ ਜਨਰਲ ਟਿਕਟਾਂ ਲਈ ਔਨਲਾਈਨ ਬੁਕਿੰਗ ਸਹੂਲਤ ਦਾ ਪੂਰਾ ਲਾਭ ਮਿਲੇ ਤੇ ਇਸ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। Indian Railways