ਨਿਊਯਾਰਕ| ਅਮਰੀਕਾ ਦੇ ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ 33 ਸਾਲਾ ਪੁਲਿਸ ਅਧਿਕਾਰੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਘਟਨਾ ਸਮੇਂ ਉਹ ਡਿਊਟੀ ‘ਤੇ ਤਾਇਨਾਤ ਸੀ ਤੇ ਕ੍ਰਿਸਮਸ ਦੀ ਰਾਤ ਘਟਨਾ ਵੇਲੇ ਓਵਰਟਾਈਮ ਕਰ ਰਿਹਾ ਸੀ ਮ੍ਰਿਤਕ ਦੀ ਪਛਾਣ ਰੋਨਿਲ ਸਿੰਘ ਵਜੋਂ ਹੋਈ ਹੈ ਉਹ ਨਿਊਮੈਨ ਪੁਲਿਸ ਵਿਭਾਗ ਵਿੱਚ ਸੇਵਾ ਨਿਭਾਅ ਰਿਹਾ ਸੀ ਪੁਲਿਸ ਦੇ ਆਉਣ ਤੋਂ ਪਹਿਲਾਂ ਅਣਪਛਾਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ ਇਸ ਮਾਮਲੇ ਦੀ ਜਾਂਚ ਕਰ ਰਹੇ ਸਟੇਨਿਸਲਾਸ ਕਾਉਂਟੀ ਸ਼ੈਰਿਫ਼ਸ ਡਿਪਾਰਟਮੈਂਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਰੋਨਿਲ ਦੀ ਮੌਤ ਦੀ ਖ਼ਬਰ ਰੇਡੀਓ ‘ਤੇ ਦੇ ਦਿੱਤੀ ਗਈ ਸੀ ਗੋਲ਼ੀ ਲੱਗਣ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ ਉੱਥੇ ਉਸ ਦੀ ਮੌਤ ਹੋ ਗਈ ਜਾਂਚ ਅਧਿਕਾਰੀਆਂ ਨੇ ਸ਼ੱਕੀ ਹਮਲਾਵਰਾਂ ਤੇ ਉਨ੍ਹਾਂ ਦੇ ਵਾਹਨਾਂ ਦਾ ਫੁਟੇਜ ਜਾਰੀ ਕਰ ਕੇ ਲੋਕਾਂ ਨੂੰ ਪਛਾਣ ਕਰਨ ਦੀ ਅਪੀਲ ਕੀਤੀ ਹੈ ਰੋਨਿਲ 7 ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਿਹਾ ਸੀ, ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ 5 ਮਹੀਨਿਆਂ ਦਾ ਪੁੱਤਰ ਹੈ ਉਹ ਫਿਜ਼ੀ ਦਾ ਰਹਿਣ ਵਾਲਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।