Indian Navy : ਭਾਰਤੀ ਜਲ ਸੈਨਾ ਨੇ ਸਮੁੰਦਰੀ ਡਕੈਤੀ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਈਰਾਨੀ ਜਹਾਜ਼ ਨੂੰ ਬਚਾਇਆ

Indian Navy
Indian Navy : ਭਾਰਤੀ ਜਲ ਸੈਨਾ ਨੇ ਸਮੁੰਦਰੀ ਡਕੈਤੀ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਈਰਾਨੀ ਜਹਾਜ਼ ਨੂੰ ਬਚਾਇਆ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਜਲ ਸੈਨਾ ਦੇ ਆਈਐਨਐਸ ਸੁਮਿਤਰਾ ਨੇ ਪਿਛਲੇ 36 ਘੰਟਿਆਂ ਵਿੱਚ ਸੋਮਾਲੀਆ ਦੇ ਪੂਰਬੀ ਤੱਟ ’ਤੇ ਈਰਾਨ (Iran) ਦੇ ਬੇੜੇ ਅਲ ਨਈਮੀ ਨੂੰ ਬਚਾ ਕੇ ਸਮੁੰਦਰੀ ਡਾਕੂਆਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਮੰਗਲਵਾਰ ਨੂੰ ਭਾਰਤੀ ਜਲ ਸੈਨਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੋਮਾਲੀ ਸਮੁੰਦਰੀ ਡਾਕੂਆਂ ਨੇ ਇੱਕ ਈਰਾਨੀ ਬੇੜੇ ਨੂੰ ਹਾਈਜੈਕ ਕਰ ਲਿਆ ਸੀ।  Indian Navy

ਇਹ ਵੀ ਪੜ੍ਹੋ: Market of Chandigarh : ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਆਈਆਂ ਅੱਗ ਦੀ ਲਪੇ…

ਜਹਾਜ਼ ਵਿਚ 19 ਚਾਲਕ ਦਲ (ਪਾਕਿਸਤਾਨੀ ਨਾਗਰਿਕ) ਸਵਾਰ ਸਨ। INS ਸੁਮਿੱਤਰਾ ਨੇ ਸੋਮਾਲੀਆ ਦੇ ਪੂਰਬੀ ਤੱਟ ‘ਤੇ ਸਮੁੰਦਰੀ ਡਾਕੂ ਵਿਰੋਧੀ ਮੁਹਿੰਮ ਦੌਰਾਨ ਹਾਈਜੈਕ ਕੀਤੇ ਜਹਾਜ਼ ਨੂੰ ਰੋਕਿਆ ਲਿਆ ਅਤੇ ਅਤੇ ਚਾਲਕ ਦਲ ਸਮੇਤ ਜਹਾਜ਼ ਨੂੰ ਛੱਡਣ ਲਈ ਮਜਬੂਰ ਕਰ ਦਿੱਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਆਈਐਨਐਸ ਸੁਮਿਤਰਾ ਨੇ ਕੋਚੀ ਤੋਂ ਲਗਭਗ 850 ਸਮੁੰਦਰੀ ਮੀਲ ਪੱਛਮ ਵਿਚ ਦੱਖਣੀ ਅਰਬ ਸਾਗਰ ਵਿਚ 17 ਈਰਾਨੀ ਅਮਲੇ ਦੇ ਨਾਲ ਜਹਾਜ਼ ਨੂੰ ਬਚਾਇਆ ਸੀ।