ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਐਲਾਨ

Football Team
ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਐਲਾਨ

ਅੰਡਰ-23 ਟੀਮ ਨਾਲ ਜਾਣਗੇ ਸੁਨੀਲ ਛੇਤਰੀ (Football Team)

ਚੀਨ। ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਅਨ ਖੇਡਾਂ ਲਈ ਭਾਰਤੀ ਪੁਰਸ਼ ਫੁਟਬਾਲ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਬੁੱਧਵਾਰ (13 ਸਤੰਬਰ) ਨੂੰ 18 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ। ਏਸ਼ਿਆਈ ਖੇਡਾਂ ਵਿੱਚ ਸਿਰਫ਼ ਅੰਡਰ-23 ਫੁੱਟਬਾਲ ਟੀਮਾਂ ਹੀ ਹਿੱਸਾ ਲੈਣਗੀਆਂ। ਜਿਸ ’ਚ ਸਾਰੀਆਂ ਟੀਮਾਂ ਦੇ ਕੇਵਲ 3 ਸੀਨੀਅਰ ਖਿਡਾਰੀ ਹੀ ਭਾਗ ਲੈ ਸਕਣਗੇ।

ਇਸ ਤੋਂ ਪਹਿਲਾਂ 1 ਅਗਸਤ ਨੂੰ ਜਦੋਂ 22 ਮੈਂਬਰੀ ਭਾਰਤੀ ਟੀਮ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ ਤਾਂ ਤਿੰਨ ਸੀਨੀਅਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸੀਨੀਅਰ ਖਿਡਾਰੀਆਂ ਵਿੱਚ ਸੰਦੇਸ਼ ਝਿੰਗਨ, ਗੁਰਪ੍ਰੀਤ ਸਿੰਘ ਸੰਧੂ ਅਤੇ ਸੁਨੀਲ ਛੇਤਰੀ ਸਨ ਪਰ ਹੁਣ ਸਿਰਫ਼ ਛੇਤਰੀ ਨੂੰ ਹੀ ਥਾਂ ਮਿਲੀ ਹੈ। (Football Team)

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਆਈ ਅਪਡੇਟ, ਵੇਖੋ ਤਾਜ਼ਾ ਰੇਟ

ਭਾਰਤੀ ਟੀਮ: ਗੁਰਮੀਤ ਸਿੰਘ, ਧੀਰਜ ਸਿੰਘ, ਸੁਮਿਤ ਰਾਠੀ, ਨਰਿੰਦਰ ਗਹਿਲੋਤ, ਅਮਰਜੀਤ ਸਿੰਘ ਕਿਆਮ, ਸੈਮੂਅਲ ਜੇਮਸ, ਰਾਹੁਲ ਕੇਪੀ, ਅਬਦੁਲ ਰਬੀਹ, ਆਯੂਸ਼ ਦੇਵ ਛੇਤਰੀ, ਬ੍ਰਾਈਸ ਮਿਰਾਂਡਾ, ਅਜ਼ਫਰ ਨੂਰਾਨੀ, ਰਹੀਮ ਅਲੀ, ਵਿੰਚੀ ਬੈਰੇਟੋ, ਸੁਨੀਲ ਛੇਤਰੀ। ਰੋਹਿਤ ਦਾਨੂ, ਗੁਰਕੀਰਤ ਸਿੰਘ ਅਤੇ ਅਨਿਕੇਤ ਜਾਧਵ।

LEAVE A REPLY

Please enter your comment!
Please enter your name here