ਸਿੰਧੂ ਦੀ ਹਾਰ ਨਾਲ ਭਾਰਤੀ ਚੁਣੌਤੀ ਸਮਾਪਤ

Sach Kahoon Punjabi Desk Picture
Published On

ਸਿੰਗਾਪੁਰ | ਨਵੇਂ ਸੈਸ਼ਨ ‘ਚ ਆਪਣੇ ਪਹਿਲੇ ਖਿਤਾਬ ਦੀ ਤਲਾਸ਼ ‘ਚ ਲੱਗੀ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਜੇਤੂ ਭਾਰਤ ਦੀ ਪੀਵੀ ਸਿੰਧਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਦੇ ਨਾਲ ਹੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ  ‘ਚ ਭਾਰਤੀ ਚੁਣੌਤੀ ਸਮਾਪਤ ਹੋ ਗਈ ਚੋਥੀ ਸੀਡ ਸਿੰਧੂ ਨੂੰ ਸੈਮੀਫਾਈਨਲ ‘ਚ ਦੂਜੀ ਸੀਡ ਜਪਾਨ ਦੀ ਨੋਜੋਮੀ ਓਕੁਹਾਰਾ ਨੇ ਸਿਰਫ 37 ਮਿੰਟਾਂ ‘ਚ 21-7, 21-11 ਨਾਲ ਹਰਾ ਕੇ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾ ਲਈ ਸਿੰਧੂ ਨੇ 2018 ਦੇ ਆਖਰ ‘ਚ ਅੱਠ ਚੋਟੀ ਖਿਡਾਰੀਆਂ ਦਾ ਵਰਲਡ ਟੂਰ ਫਾਈਨਲ ਟੂਰਨਾਮੈਂਟ ਜਿੱਤਿਆ ਸੀ ਪਰ 2019 ‘ਚ ਉਨ੍ਹਾਂ ਦੀ ਖਿਤਾਬ ਦੀ ਤਲਾਸ਼ ਹੁਣ ਤੱਕ ਪੂਰੀ ਨਹੀਂ ਹੋ ਸਕੀ ਹੈ ਸਿੰਧੂ ਮਾਰਚ ਦੇ ਅੰਤ ‘ਚ ਆਪਣੇ ਘਰੇਲੂ ਟੂਰਨਾਮੈਂਟ ਇੰਡੀਆਨ ਓਪਨ  ਦੇ ਸੈਮੀਫਾਈਨਲ ਤੱਕ ਪਹੁੰਚੀ ਸੀ ਜਦੋਂਕਿ ਪਿਛਲੇ ਹਫਤੇ ਉਹ ਮਲੇਸ਼ੀਆ ਓਪਨ ਦੇ ਦੂਜੇ ਗੇੜ ‘ਚ ਬਾਹਰ ਹੋ ਗਈ ਸੀ ਵਿਸ਼ਵ ਰੈਂਕਿੰਗ ‘ਚ ਛੇਵੇਂ ਨੰਬਰ ਦੀ ਭਾਰਤੀ ਖਿਡਾਰੀ ਦਾ ਸਿੰਗਾਪੁਰ ਓਪਨ ‘ਚ ਸਫਰ ਸੈਮੀਫਾਈਨਲ ‘ਚ ਸਮਾਪਤ ਹੋ ਗਿਆ ਸਿੰਧੂ ਮੁਕਾਬਲੇ ‘ਚ ਓਕੁਹਾਰਾ ਸਾਹਮਣੇ ਕੋਈ ਚੁਣੌਤੀ ਨਹੀ ਪੇਸ਼ ਕਰ ਸਕੀ ਓਕੁਹਾਰਾ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ‘ਚ ਪਾਰਤ ਦੀ ਸਾਇਨਾ ਨੇਹਵਾਲ ਨੂੰ ਵੀ ਹਰਾਇਆ ਸੀ ਸਿੰਧੂ ਦਾ ਇਸ ਹਾਰ ਤੋਂ ਬਾਅਦ ਓਕੁਹਾਰਾ ਖਿਲਾਫ 7-7 ਦਾ ਕਰੀਅਰ ਰਿਕਾਰਡ ਹੋ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author