ਏਜੰਸੀ ਪਾਰਲ, (ਦੱਖਣੀ ਅਫਰੀਕਾ), 23 ਜਨਵਰੀ। ਪਹਿਲੇ 2 ਇੱਕ ਰੋਜ਼ਾ ਮੈਚਾਂ ’ਚ ਹਾਰ ਤੋਂ ਬਾਅਦ ਹੁਣ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ’ਚ ਲੱਗੀ ਭਾਰਤੀ ਟੀਮ ਅੱਜ ਦੱਖਣੀ ਅਫਰੀਕਾ ਖਿਲਾਫ ਤੀਜੇ ਤੇ ਆਖਰੀ ਵਨਡੇ ’ਚ ਕੁਝ ਬਦਲਾਅ ਨਾਲ ਮੈਦਾਨ ’ਚ ਉੱਤਰ ਸਕਦੀ ਹੈ। ਪਹਿਲੇ 2 ਮੈਚਾਂ ’ਚ ਭਾਰਤੀ ਟੀਮ ਪੂਰੀ ਤਰ੍ਹਾਂ ਨਾਕਾਮ ਰਹੀ ਸੀ। ਬੱਲੇਬਾਜ ਮੱਧ ਓਵਰਾਂ ’ਚ ਵੱਡੀ ਸਾਂਝੇਦਾਰੀ ਕਰਨ ਵਿੱਚ ਅਸਫਲ ਰਹੇ ਸਨ, ਜਦਕਿ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਬਾਕੀ ਭਾਰਤੀ ਗੇਂਦਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸਨ ਕੀਤਾ ਤੇ ਉਨ੍ਹਾਂ ਦੀ ਗੇਂਦਬਾਜੀ ਕਲੱਬ ਪੱਧਰ ਦੀ ਦਿਖਾਈ ਦਿੱਤੀ।
ਇਨ੍ਹਾਂ ਦੋਵਾਂ ਮੈਚਾਂ ’ਚ ਭਾਰਤੀ ਗੇਂਦਬਾਜ ਸਿਰਫ 7 ਵਿਕਟਾਂ ਹੀ ਲੈ ਸਕੇ। ਉਨ੍ਹਾਂ ਨੇ ਪਹਿਲੇ ਮੈਚ ’ਚ 4 ਤੇ ਦੂਜੇ ਮੈਚ ’ਚ 3 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਤੇ ਖਾਸ ਤੌਰ ’ਤੇ ਭੁਵਨੇਸਵਰ ਕੁਮਾਰ ਵਰਗੇ ਤਜਰਬੇਕਾਰ ਗੇਂਦਬਾਜ ਰਾਸੀ ਵੈਨ ਡੇਰ ਡੁਸੈਨ, ਜਾਨੇਮਨ ਮਲਾਨ ਅਤੇ ਕੁਇੰਟਨ ਡੀ ਕਾਕ ਵਰਗੇ ਦੱਖਣੀ ਅਫਰੀਕੀ ਬੱਲੇਬਾਜਾਂ ਨੂੰ ਚੁਣੌਤੀ ਨਹੀਂ ਦੇ ਸਕੇ। ਬੱਲੇਬਾਜ਼ੀ ’ਚ ਵੀ ਮੱਧਕ੍ਰਮ ’ਚ ਪੰਤ ਤੋਂ ਇਲਾਵਾ ਕੋਈ ਬੱਲੇਬਾਜ਼ੀ ਚੁਣੌਤੀ ਪੇਸ਼ ਨਹੀਂ ਕਰ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ