ਸ਼੍ਰੇਅਸ ਅਈਅਰ ਦੇ ਧਮਾਕੇਦਾਰ ਸੈਂਕੜੇ ਨਾਲ ਜਿੱਤਿਆ ਭਾਰਤ

ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

  •  ਸੀਰੀਜ਼ 1-1 ਨਾਲ ਹੋਈ ਬਰਾਬਰ, ਈਸ਼ਾਨ ਨੇ 93 ਦੌੜਾਂ ਬਣਾਈਆਂ

(ਸੱਚ ਕਹੂੰ ਨਿਊਜ਼)। ਭਾਰਤ ਨੇ ਦੂਜੇ ਇਕ ਰੋਜ਼ਾ ਮੈਚ ’ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਹੀਰੋ ਰਹੇ ਸ੍ਰੇਅਸ ਅਈਅਰ ਤੇ ਈਸ਼ਾਨ ਕਿਸ਼ਨ ਜਿਨ੍ਹਾਂ ਨੇ ਧਮਾਕੇਦਾਰ ਬੱਲਬਾਜ਼ੀ ਕੀਤੀ। ਟੀਮ ਇੰਡੀਆ ਨੇ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਦੀ ਸ਼ਾਨਦਾਰ ਪਾਰੀ ਦੇ ਦਮ ‘ਤੇ ਜਿੱਤ ਹਾਸਲ ਕੀਤੀ। ਅਈਅਰ ਨੇ ਆਪਣੇ ਵਨਡੇ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਉਸ ਨੇ 111 ਗੇਂਦਾਂ ਦਾ ਸਾਹਮਣਾ ਕਰਦਿਆਂ 113 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਈਸ਼ਾਨ ਨੇ ਮੈਚ ਵਿੱਚ 93 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 7 ਛੱਕੇ ਨਿਕਲੇ। ਦੋਵਾਂ ਵਿਚਾਲੇ 161 ਦੌੜਾਂ ਦੀ ਸਾਂਝੇਦਾਰੀ ਹੋਈ।  ਰਾਂਚੀ ‘ਚ ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ।

ਇਹ ਵੀ ਪੜ੍ਹੋ : ਪਾਉਂਟਾ ਸਾਹਿਬ ’ਚ ਸਾਧ-ਸੰਗਤ ਦਾ ਆਇਆ ਹੜ੍ਹ

ਦੱਖਣੀ ਅਫਰੀਕ ਨੇ ਦਿੱਤੀ ਸੀ 278 ਦੌੜਾਂ ਦਾ ਟੀਚਾ

ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਕਪਤਾਨ ਕੇਸ਼ਵ ਮਹਾਰਾਜ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਉਸ ਦੀ ਟੀਮ ਨੇ 50 ਓਵਰਾਂ ਵਿੱਚ 7 ​​ਵਿਕਟਾਂ ਦੇ ਨੁਕਸਾਨ ‘ਤੇ 278 ਦੌੜਾਂ ਬਣਾਈਆਂ। ਸਭ ਤੋਂ ਵੱਧ ਦੌੜਾਂ ਏਡਨ ਮਾਰਕਰਮ ਦੇ ਬੱਲੇ ਤੋਂ ਆਈਆਂ। ਉਸ ਨੇ 89 ਗੇਂਦਾਂ ਵਿੱਚ 79 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰੀਜ਼ਾ ਹੈਂਡਰਿਕਸ ਨੇ 76 ਗੇਂਦਾਂ ‘ਚ 74 ਦੌੜਾਂ ਬਣਾਈਆਂ। ਡੇਵਿਡ ਮਿਲਰ ਨੇ ਇੱਕ ਵਾਰ ਫਿਰ ਆਖਰੀ ਓਵਰਾਂ ਵਿੱਚ ਦੱਖਣੀ ਅਫਰੀਕਾ ਲਈ ਚੰਗੀ ਬੱਲੇਬਾਜ਼ੀ ਕੀਤੀ ਅਤੇ 35 ਦੌੜਾਂ ਬਣਾਈਆਂ। ਭਾਰਤ ਲਈ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਕੁਲਦੀਪ ਯਾਦਵ ਅਤੇ ਸ਼ਾਰਦੁਲ ਠਾਕੁਰ ਨੇ 1-1 ਵਿਕਟ ਲਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ