ਡੇਰਾ ਸ਼ਰਧਾਲੂ ਨੇ ਲੋੜਵੰਦ ਨੂੰ ਰਾਸ਼ਨ ਦੇ ਕੇ ਕੀਤੀ ਮੱਦਦ

ਘਰੇਲੂ ਵਰਤੋਂ ਯੋਗ ਰਾਸ਼ਨ ਦਿੰਦੇ ਹੋਏ ਡੇਰਾ ਸ਼ਰਧਾਲੂ। ਫੋਟੋ : ਹਰਪਾਲ

ਲੌਂਗੋਵਾਲ  (ਹਰਪਾਲ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਹਮੇਸ਼ਾ ਹੀ ਲੋਕ ਭਲਾਈ ਕਾਰਜਾਂ ਨੂੰ ਦਿਨ ਰਾਤ ਕਰ ਰਹੇ ਹਨ। ਇਸੇ ਕੜੀ ਤਹਿਤ ਜਗਦੇਵ ਰਾਮ ਇੰਸਾਂ, ਜਗਰੂਪ ਸਿੰਘ ਇੰਸਾਂ, ਸਤਪਾਲ ਇੰਸਾਂ, ਬਿੱਲੂ ਸਿੰਘ ਇੰਸਾਂ ਨੂੰ ਪਤਾ ਲੱਗਾ ਕਿ ਇੱਕ ਗਰੀਬ ਪਰਿਵਾਰ ਜਿਸ ਦੇ ਕੋਲ ਘਰੇਲੂ ਵਰਤੋਂ ਯੋਗ ਰਾਸ਼ਨ ਨਹੀਂ ਹੈ ਅਤੇ ਇਸ ਪਰਿਵਾਰ ਦੀ ਲੜਕੀ ਜਨੇਪੇ ਵਿੱਚ ਹੈ। ਇਸ ਲਈ ਜੱਚੇ ਬੱਚੇ ਦੀ ਸਾਂਭ ਸੰਭਾਲ ਨਾਲ ਨਾਲ ਇਹ ਪਰਿਵਾਰ ਘਰੇਲੂ ਰਾਸ਼ਨ ਦੇ ਲਈ ਦਰ-ਦਰ ਠੋਕਰਾਂ ਖਾ ਰਿਹਾ ਸੀ ਅਤੇ ਇਸ ਗਰੀਬ ਪਰਿਵਾਰ ਦੀ ਲੜਕੀ ਨੇਹਾ ਰਾਣੀ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਗਾਹੂ ਪੱਤੀ ਲੌਂਗੋਵਾਲ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਗਿਆ।

ਇਹ ਵੀ ਪੜ੍ਹੋ : ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਖੇਤਾਂ ਦੀ ਪਰਾਲੀ ਖੁਦ ਸਾਂਭੀ

ਇਸ ਕੀਤੇ ਨੇਕ ਭਲਾਈ ਕਾਰਜਾਂ ’ਤੇ ਨੇਹਾ ਰਾਣੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿੰਨਾ ਦੀ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਲੋਕ ਭਲਾਈ ਕਾਰਜਾਂ ਤਹਿਤ ਭੁੱਖੇ ਪਿਆਸੇ ਦੀਆਂ ਚਿੰਤਾ ਨੂੰ ਮਿਟਾ ਰਹੇ ਹਨ।ਇਸ ਮੌਕੇ ਪੰਦਰਾਂ ਮੈਂਬਰ ਰਘਬੀਰ ਸਿੰਘ ਇੰਸਾਂ, ਯੂਥ ਵਿਰਾਗਨਾਏ ਪਰਮਜੀਤ ਕੌਰ ਇੰਸਾਂ, ਬਲਜਿੰਦਰ ਕੌਰ ਇੰਸਾਂ, ਜਰਨੈਲ ਸਿੰਘ ਇੰਸਾਂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ