ਭਾਰਤ ਨੇ ਗਾਬਾ ਟੈਸਟ ਜਿੱਤਿਆ ਤਾਂ ਮੈਂ ਭਾਵੁਕ ਹੋ ਗਿਆ : ਲਕਸ਼ਮਣ

ਭਾਰਤ ਨੇ ਗਾਬਾ ਟੈਸਟ ਜਿੱਤਿਆ ਤਾਂ ਮੈਂ ਭਾਵੁਕ ਹੋ ਗਿਆ : ਲਕਸ਼ਮਣ

ਦਿੱਲੀ। ਸਾਬਕਾ ਭਾਰਤੀ ਬੱਲੇਬਾਜ਼ ਵੀਵੀਐਸ ਲਕਸ਼ਮਣ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਪਿਛਲੇ ਮਹੀਨੇ ਬਿ੍ਰਸਬੇਨ ਦੇ ਗਾਬਾ ਮੈਦਾਨ ਵਿਚ ਖੇਡੇ ਗਏ ਚੌਥੇ ਅਤੇ ਆਖਰੀ ਟੈਸਟ ਵਿਚ ਟੀਮ ਇੰਡੀਆ ਨੇ ਆਸਟਰੇਲੀਆ ਖ਼ਿਲਾਫ਼ ਸੀਰੀਜ਼ ਜਿੱਤੀ ਸੀ ਤਾਂ ਉਹ ਬਹੁਤ ਭਾਵੁਕ ਹੋ ਗਿਆ ਸੀ ਅਤੇ ਉਸ ਦੀਆਂ ਅੱਖਾਂ ’ਚ ਹੰਝੂ ਸਨ। ਭਾਰਤੀ ਟੀਮ ਨੇ ਹਾਲ ਹੀ ਵਿਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਬਾਰਡਰ-ਗਾਵਸਕਰ ਟਰਾਫੀ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ।

ਟੀਮ ਇੰਡੀਆ ਨੇ ਗਾਬਾ ਮੈਦਾਨ ’ਤੇ ਪਹਿਲੀ ਵਾਰ ਇਕ ਟੈਸਟ ਜਿੱਤਿਆ ਸੀ, ਜਦੋਂਕਿ ਆਸਟਰੇਲੀਆ ਨੂੰ ਗਾਬਾ ਵਿਚ ਇਕ ਟੀਮ ਖਿਲਾਫ 32 ਸਾਲਾਂ ਵਿਚ ਇਕ ਟੈਸਟ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.