5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ
ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ
ਪੂਨੇ, 26 ਅਕਤੂਬਰ
ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ ਚੰਗੇ ਪ੍ਰਦਰਸ਼ਨ ਦੇ ਨਾਲ ਇੱਥੇ ਅੱਜ ਲੜੀ ਦੇ ਤੀਸਰੇ ਮੈਚ ‘ਚ ਵਾਧਾ ਹਾਸਲ ਕਰਨਾ ਰਹੇਗਾ ਭਾਰਤੀ ਟੀਮ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਦੂਸਰੇ ਇੱਕ ਰੋਜ਼ਾ ‘ਚ 321 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਪਰ ਇਕਤਰਫ਼ਾ ਲੱਗ ਰਹੇ ਇਸ ਮੈਚ ‘ਚ ਉਸਦੇ ਗੇਂਦਬਾਜ਼ਾਂ ਦੀ ਮਹਿੰਗੀ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਹਾਰ ਟਾਲਦੇ ਹੋਏ ਮੈਚ ਟਾਈ ਕਰਵਾ ਦਿੱਤਾ ਇਸ ਨਾਲ ਪੰਜ ਮੈਚਾਂ ਦੀ ਲੜੀ ‘ਚ ਭਾਰਤ 1-0 ਨਾਲ ਅੱਗੇ ਹੈ ਹੁਣ ਉਸਦੀ ਕੋਸ਼ਿਸ਼ ਤੀਸਰੇ ਦਿਨ ਰਾਤ ਮੈਚ ‘ਚ ਜਿੱਤ ਨਾਲ ਵਾਧਾ ਬਣਾਉਣ ਦੀ ਹੈ ਭਾਰਤੀ ਟੀਮ ਦਾ ਬੱਲੇਬਾਜ਼ੀ ਕ੍ਰਮ ਹੁਣ ਤੱਕ ਮਜ਼ਬੂਤ ਹੀ ਰਿਹਾ ਹੈ ਪਰ ਉਸਦੇ ਗੇਂਦਬਾਜ਼ੀ ਵਿਭਾਗ ‘ਚ ਸੁਧਾਰ ਦੀ ਗੁੰਜ਼ਾਇਸ਼ ਹੈ ਅਤੇ ਟੀਮ ਪ੍ਰਬੰਧਕਾਂ ਨੇ ਬਾਕੀ ਦੇ ਤਿੰਨ ਇੱਕ ਰੋਜ਼ਾ ਲਈ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਜਿੰਨ੍ਹਾਂ ਨੂੰ ਸ਼ੁਰੂਆਤੀ ਦੋ ਮੈਚਾਂ ‘ਚ ਆਰਾਮ ਦਿੱਤਾ ਗਿਆ ਸੀ
ਹਾਲਾਂਕਿ ਸਪਿੱਨਰਾਂ ਦੀ ਕਾਮਯਾਬੀ ਨੂੰ ਦੇਖਦੇ ਹੋਏ ਭਾਰਤ ਪੂਨੇ ‘ਚ ਤਿੰਨ ਸਪਿੱਨਰਾਂ ਨਾਲ ਨਿੱਤਰ ਸਕਦਾ ਹੈ ਪਰ ਡੈੱਥ ਓਵਰਾਂ ‘ਚ ਹਮੇਸ਼ਾ ਉਪਯੋਗੀ ਰਹਿੰਦੇ ਬੁਮਰਾਹ ਦੀ ਵਾਪਸੀ ਵੀ ਟੀਮ ਨੂੰ ਕਾਫ਼ੀ ਫਾਇਦਾ ਪਹੁੰਚਾਵੇਗੀ ਅਤੇ ਵੈਸਟਇੰਡੀਜ਼ ਲਈ ਵੱਡਾ ਸਕੋਰ ਕਰਨ ‘ਚ ਮੁਸ਼ਕਲ ਬਣੇਗੀ ਭੁਵਨੇਸ਼ਵਰ ਵੀ ਕਿਫ਼ਾਇਤੀ ਗੇਂਦਬਾਜ਼ੀ ਹੀ ਨਹੀਂ ਸਗੋਂ ਹੇਠਲੇ ਕ੍ਰਮ ‘ਤੇ ਬਿਹਤਰੀਨ ਬੱਲੇਬਾਜ ਵੀ ਹਨਬੱਲੇਬਾਜ਼ੀ ‘ਚ ਹਾਲਾਂਕਿ ਸ਼ਿਖਰ ਧਵਨ ਨੂੰ ਥੋੜਾਂ ਸੁਧਾਰ ਕਰਨ ਦੀ ਜ਼ਰੂਰਤ ਹੈ ਧਵਨ ਮੌਜੂਦਾ ਦੋ ਮੈਚਾਂ ‘ਚ ਸਿਰਫ਼ 33 ਦੌੜਾਂ ਹੀ ਬਣਾ ਸਕੇ ਹਨ ਵੈਸੇ ਵੀ ਵੈਸਟਇੰਡੀਜ਼ ਵਿਰੁੱਧ ਆਪਣੇ ਆਖ਼ਰੀ ਪੰਜ ਮੈਚਾਂ ‘ਚ ਉਸਨੇ ਸਿਰਫ਼ 44 ਦੌੜਾਂ ਹੀਬਣਾਈਆਂ ਹਨ ਦੂਜੇ ਇੱਕ ਰੋਜ਼ਾ ‘ਚ ਜਿਵੇਂ ਵੈਸਟਇੰਡੀਜ਼ ਨੇ 322 ਦੌੜਾਂ ਦੇ ਪਹਾੜ ਵਰਗੇ ਟੀਚੇ ਵਿਰੁੱਧ ਵੀ ਮੈਚ ਟਾਈ ਕਰਾਇਆ ਉਸ ਤੋਂ ਸਾਫ਼ ਹੈ ਕਿ ਭਾਰਤ ਨੂੰ ਆਪਣਾ ਸਕੋਰ ਔਸਤ ਪੂਨੇ ‘ਚ ਵੀ ਚੰਗਾ ਰੱਖਣਾ ਹੋਵੇਗਾ.
ਜਦੋਂਕਿ ਵੈਸਟਇੰਡੀਜ਼ ਨੂੰ ਬਰਾਬਰੀ ਲਈ ਪਿਛਲੇ ਮੈਚ ‘ਚ ਨਾਬਾਦ 123 ਦੌੜਾਂ ਬਣਾਉਣ ਵਾਲੇ ਸ਼ਾਈ ਹੋਪ ਅਤੇ ਹੁਣ ਤੱਕ ਦੋ ਮੈਚਾਂ ‘ਚ 200 ਦੇ ਕਰੀਬ ਦੌੜਾਂ ਬਣਾ ਚੁੱਕੇ ਹੇਤਮਾਇਰ ਤੋਂ ਫਿਰ ਆਸਾਂ ਰਹਿਣਗੀਆਂ ਜੋ ਪਿਛਲੇ ਦੋ ਮੈਚਾਂ ‘ਚ ਟੀਮ ਦੇ ਉੱਚ ਸਕੋਰਰ ਰਹੇ ਹਨ ਪਰ ਓਪਨਰ ਕੀਰੋਨ ਪਾਵੇਲ, ਜੇਸਨ ਹੋਲਡਰ ਨੂੰ ਵੀ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨੇ ਬੱਲੇ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ ਜਦੋਂਕਿ ਗੇਂਦਬਾਜ਼ਾਂ ‘ਚ ਅਸ਼ਲੇ ਨਰਸ ਅਤੇ ਓਵੇਡ ਮੈਕਕਾੱਅ ਅਹਿਮ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।