ਸਾਲ ਦੇ ਅੰਤ ‘ਚ ਕਰੇਗਾ ਭਾਰਤ ਏਸ਼ੀਅਨ ਮੁੱਕੇਬਾਜ਼ੀ ਦੀ ਮੇਜ਼ਬਾਨੀ
ਨਵੀਂ ਦਿੱਲੀ। ਜਿਥੇ ਵਿਸ਼ਵ ਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਕੋਵਿਡ -19 ਵਿਸ਼ਵ ਭਰ ਦੀਆਂ ਖੇਡ ਗਤੀਵਿਧੀਆਂ ਨੂੰ ਠੱਲ ਪਾਈ ਹੈ, ਉਥੇ ਹੀ ਭਾਰਤੀ ਬਾਕਸਿੰਗ ਫੈਡਰੇਸ਼ਨ (ਬੀ.ਐੱਫ.ਏ.) ਨੇ ਇਕ ਖੁਸ਼ਖਬਰੀ ਦਾ ਐਲਾਨ ਕਰਦਿਆਂ ਕਿਹਾ ਕਿ ਸਾਲ ਦੇ ਅੰਤ ਵਿਚ ਭਾਰਤ ‘ਚ ਪੁਰਸ਼ਾਂ ਅਤੇ ਮਹਿਲਾਵਾਂ ਲਈ 2020 ਏਸ਼ੀਅਨ ਮੁੱਕੇਬਾਜ਼ੀ ਦੀ ਮੇਜ਼ਬਾਨੀ ਕਰੇਗਾ। ਬੀਐਫਏ ਦੇ ਪ੍ਰਧਾਨ ਅਜੈ ਸਿੰਘ ਨੇ ਇਹ ਐਲਾਨ ਮੁੱਕੇਬਾਜ਼ਾਂ ਅਤੇ ਸੰਭਾਵਤਕਾਰਾਂ ਤੇ ਸਟਾਫ ਨਾਲ ਇੱਕ ਆਨਲਾਈਨ ਸਮੀਖਿਆ ਬੈਠਕ ਵਿੱਚ ਕੀਤਾ ਅਜੈ ਨੇ ਕਿਹਾ, ”ਅਸੀਂ ਭਾਰਤ ਵਿਚ ਵੱਧ ਤੋਂ ਵੱਧ ਟੂਰਨਾਮੈਂਟ ਕਰਵਾਉਣਾ ਚਾਹੁੰਦੇ ਹਾਂ ਅਤੇ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਇਹ ਟੂਰਨਾਮੈਂਟ ਸਾਡੇ ਮੁੱਕੇਬਾਜ਼ਾਂ ਲਈ ਇਕ ਵੱਡਾ ਪਲੇਟਫਾਰਮ ਹੈ ਅਤੇ ਪ੍ਰਸ਼ੰਸਕ ਇਸ ਤੋਂ ਖੁਸ਼ ਹੋਣਗੇ। ਇਸ ਟੂਰਨਾਮੈਂਟ ਦੇ ਸਥਾਨ ਅਤੇ ਤਰੀਕਾਂ ਦਾ ਐਲਾਨ ਸਰਕਾਰ ਅਤੇ ਹੋਰ ਸਹਿਭਾਗੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਜਾਵੇਗਾ। ਭਾਰਤ ਵਿਚ ਆਯੋਜਿਤ ਚੈਂਪੀਅਨਸ਼ਿਪ ‘ਤੇ ਖੁਸ਼ੀ ਜ਼ਾਹਰ ਕਰਦਿਆਂ ਛੇ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਟੋਕਿਓ ਓਲੰਪਿਕ ਕੋਟੇ ਦੀ ਚੈਂਪੀਅਨ, ਮੈਰੀਕਾਮ ਨੇ ਕਿਹਾ, “ਮੈਂ ਇਸ ਟੂਰਨਾਮੈਂਟ ਵਿਚ ਇਥੇ ਖੇਡਣ ਦੀ ਉਮੀਦ ਕਰਦੀ ਹਾਂ”। ਮੈਂ ਕੋਚ ਨਾਲ ਗੱਲ ਕਰ ਰਹੀ ਹਾਂ ਅਤੇ ਆਪਣੇ ਵਜ਼ਨ ਨੂੰ ਕੰਟਰੋਲ ਕਰਨ ‘ਤੇ ਕੰਮ ਕਰ ਰਹੀ ਹਾਂ। ਮੈਂ ਲਾਕਡਾਊਨ ਦੌਰਾਨ ਸਿਖਲਾਈ ਵੱਲ ਧਿਆਲ ਦੇ ਰਹੀ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।