ਕਤਰ ‘ਚ ਫਸੇ ਆਪਣੇ ਲੋਕਾਂ ਨੂੰ ਏਅਰਲਿਫ਼ਟ ਕਰੇਗਾ ਭਾਰਤ

ਕਤਰ ਨਾਲ ਡਿਪਲੋਮੈਟਿਕ ਸਬੰਧ ਖਤਮ

ਨਵੀਂ ਦਿੱਲੀ: ਕਤਰ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਭਾਰਤ ਏਅਰਲਿਫ਼ਟ ਦੇ ਜ਼ਰੀਏ ਕੱਢੇਗਾ। ਇਸ ਲਈ ਅਗਲੇ ਹਫ਼ਤੇ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹਾਲ ਹੀ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਸਮੇਤ ਸੱਤ ਮੁਸਲਿਮ ਦੇਸ਼ਾਂ ਨੇ ਕਤਰ ਦੇ ਨਾਲ ਡਿਪਲੋਮੈਟਿਕ ਸਬੰਧ ਖਤਮ ਕਰ ਲਏ ਸਨ, ਜਿਸ ਨਾਲ ਖਾੜੀ ਖੇਤਰ ਵਿੱਚ ਸੰਕਟ ਗਹਿਰਾ ਗਿਆ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਤਰ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਏਅਰ ਇੰਡੀਆ ਐਕਸਪ੍ਰੈਸ ਵੱਲੋਂ 25 ਜੂਨ ਨੂੰ ਅੱਠ ਜੁਲਾਈ ਤੱਕ ਕੇਰਲਾ ਅਤੇ ਦੋਹਾ ਦਰਮਿਆਨ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਇਨ੍ਹਾਂ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ 186 ਸੀਟਾਂ ਵਾਲੀ ਬੋਇੰਗ 737 ਦੀ ਵਰਤੋਂ ਕੀਤੀ ਜਾਵੇਗੀ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜੈੱਟ ਏਅਰਵੇਜ਼ ਮੁੰਬਈ ਤੋਂ ਦੋਹਾ ਦਰਮਿਆਨ ਵਾਧੂ ਉਡਾਣਾਂ ਸ਼ੁਰੂ ਕਰੇਗਾ। ਉੱਧਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਭਰੋਸਾ ਦਿੱਤਾ ਕਿ ਕਤਰ ਤੋਂ ਭਾਰਤੀ ਨਾਗਰਿਕਾਂ ਨੂੰ ਸਮੇਂ ਨਾਲ ਵਾਪਸ ਲਿਆਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।

 

LEAVE A REPLY

Please enter your comment!
Please enter your name here