ਭਾਰਤ-ਵੈਸਟਇੰਡੀਜ਼ ਦੂਜਾ ਮੁਕਾਬਲਾ : ਭਾਰਤ ਨੇ ਵੈਸਟਇੰਡੀਜ਼ ਨੂੰ 44 ਦੌੜਾਂ ਨਾਲ ਹਰਾਇਆ

India-West Indies

ਪ੍ਰਸਿਧ ਕ੍ਰਿਸ਼ਨਾ ਨੇ 4 ਵਿਕਟਾਂ ਲਈਆਂ

ਸੂਰਿਆ ਕੁਮਾਰ ਯਾਦਵ ਨੇ ਬਣਾਈਆ ਸਭ ਤੋ ਵੱਧ 64 ਦੌੜਾਂ (India-West Indies Match)

ਅਹਿਮਾਦਾਬਾਦ। ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਦੂਜੇ ਮੈਚ ’ਚ ਭਾਰਤ ਨੇ ਵੈਸਟਇੰਡੀਜ਼ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਇਸ ਜਿੱਤ ਨਾਲ ਲੜੀ ’ਤੇ ਵੀ ਕਬਜ਼ਾ ਕਰ ਲਿਆ। ਭਾਰਤ ਤਿੰਨ ਮੈਚਾਂ ਦੀ ਲੜੀ ’ਚ ਹੁਣ 2-0 ਨਾਲ ਅੱਗੇ ਹੈ। ਲੜੀ ਦਾ ਹੁਣ ਤੀਜਾ ਮੈਚ 11 ਫਰਵਰੀ ਨੂੰ ਖੇਡਿਆ ਜਾਵੇਗਾ।  ਵੈਸਟਇੰਡੀਜ਼ ਨੂੰ ਮੈਚ ‘ਚ 238 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ‘ਚ ਟੀਮ 193 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਸ਼ਮਰ ਬਰੂਕਸ (44) ਸਭ ਤੋਂ ਵੱਧ ਸਕੋਰਰ ਰਹੇ। ਭਾਰਤ ਦੇ ਖਾਤੇ ‘ਚ ਪ੍ਰਸਿਧ ਕ੍ਰਿਸ਼ਨਾ ਨੇ 4 ਵਿਕਟਾਂ ਝਟਕਾਈਆਂ। ਟੀਮ ਇੰਡੀਆ ਨੇ ਇਸ ਸਾਲ ਕਿਸੇ ਵੀ ਫਾਰਮੈਟ ਵਿੱਚ ਆਪਣੀ ਪਹਿਲੀ ਸੀਰੀਜ਼ ਜਿੱਤੀ ਹੈ।  ਭਾਰਤ ਵੱਲੋਂ ਸ਼ਰਦੂਲ ਠਾਕੁਰ ਨੇ 2 ਵਿਕਟਾਂ, ਮੁਹੰਮਦ ਸਿਰਾਜ, ਯੁਜੇਂਵਿੰਦਰ ਚਹਿਲ, ਵਾਸ਼ਿੰਗਟਨ ਸੁੰਦਰ  ਤੇ ਦੀਪਕ ਹੁੱਡਾ ਨੇ 1-1 ਵਿਕਟਾਂ ਲਈਆ।

ਭਾਰਤ ਨੇ ਬਣਾਈਆਂ ਸਨ 237 ਦੌੜਾਂ

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 237/9 ਦੌੜਾਂ ਬਣਾਈਆਂ ਸਨ। ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਦੇ ਨੁਕਸਾਨ ’ਤੇ 237 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨਾਲ ਓਪਨਰ ਬੱਲੇਬਾਜ਼ ਵਜੋਂ ਰਿਸ਼ਭ ਪੰਤ ਨੂੰ ਉਤਾਰਿਆ। ਕਪਤਾਨ ਰੋਹਿਤ ਸ਼ਰਮਾ ਦਾ ਇਹ ਫੈਸਲਾ ਗਲਤ ਸਾਬਿਤ ਹੋਇਆ। ਭਾਰਤ ਟੀਮ ਨੇ ਆਪਣੀਆਂ 2 ਵਿਕਟਾਂ ਸਿਰਫ 39 ਦੌੜਾਂ ’ਤੇ ਗੁਆ ਦਿੱਤੀਆਂ। ਕਪਤਾਨ ਰੋਹਿਤ ਸ਼ਰਮਾ 5 ਦੌੜਾਂ ਬਣਾ ਕੇ ਕੇਮਰ ਰੋਚ ਦੀ ਗੇਂਦ ’ਤੇ ਆਊਟ ਹੋਏ। (India-West Indies Match)

ਪਹਿਲੀ ਵਾਰ ਓਪਨਿੰਗ ਕਰਨੇ ਮੈਦਾਨ ’ਤੇ ਉਤਰੇ ਰਿਸ਼ਭ ਪੰਤ ਵੀ 18 ਦੌੜਾਂ ਬਣਾ ਕੇ ਚੱਲਦੇ ਬਣੇ। ਰਿਸ਼ਭ ਪੰਤ ਇੱਕ ਵਾਰ ਫਿਰ ਗਲਤ ਸ਼ਾਟ ਖੇਡ ਕੇ ਆਊਟ ਹੋਏ। ਓਟੀਅਨ ਸਮਿਥ ਨੇ ਆਪਣੇ ਇਸ ਓਵਰ ਦੀ ਆਖਰੀ ਗੇਂਦ ’ਤੇ ਵਿਰਾਟ ਕੋਹਲੀ ਨੂੰ 18 ਦੌੜਾਂ ਦੇ ਸਕੋਰ ’ਤੇ ਆਊਟ ਕੀਤਾ। ਭਾਰਤ ਦੀਆਂ ਤਿੰਨ ਵਿਕਟਾਂ ਛੇਤੀ ਡਿੱਗਣ ਕਾਰਨ ਭਾਰਤ ਟੀਮ ਮੁਸ਼ਕਲ ’ਚ ਸੀ। ਇਨਾਂ ਮੁਸ਼ਕਲ ਹਾਲਾਤਾਂ ’ਚ ਕੇਐਲ ਰਾਹੁਲ ਤੇ ਸੂਰਿਆ ਕੁਮਾਰ ਯਾਦਵ ਨੇ 107 ਗੇਂਦਾਂ ’ਤੇ 91 ਦੌੜਾਂ ਦੀ ਸਾਂਝੀਦਾਰੀ ਕਰਕੇ ਟੀਮ ਨੂੰ ਸੰਕਟ ’ਚੋਂ ਕੱਢਿਆ।

ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਰਾਹੁਲ 49 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਨੇ 70 ਗੇਂਦਾਂ ’ਚ ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ ਉਹ ਆਪਣੀ ਪਾਰੀ ਨੂੰ ਲੰਮੀ ਨਹੀਂ ਖਿੱਚ ਸਕੇ ਤੇ 64 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਦੀ 7ਵੀਂ ਵਿਕਟ ਵਾਸ਼ਿੰਗਟਨ ਸੁੰਦਰ 24 ਦੌੜਾਂ ਦੇ ਰੂਪ ਡਿੱਗੀ। ਦੀਪਕ ਹੁੱਡਾ 25 ਗੇਂਦਾਂ ’ਤੇ 29 ਦੌੜਾਂ ਬਣਾ ਕੇ ਜੇਸਨ ਹੋਲਡਰ ਦਾ ਸ਼ਿਕਾਰ ਬਣੇ। ਵੈਸਟਇੰਡੀਜ ਵੱਲੋਂ ਅਲਜਾਰੀ ਜੋਸੇਫ ਤੇ ਓਡੀਅਨ ਸਮਿਥ ਨੇ 2-2 ਵਿਕਟਾਂ ਲਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ