ਟੂਰਨਾਮੈਂਟ ’ਚ ਭਾਰਤੀ ਟੀਮ ਦਾ ਪੱਲਾ ਭਾਰੀ | IND vs UAE
- 2022 ਏਸ਼ੀਆ ਕੱਪ ’ਚ ਭਾਰਤ ਨੇ ਯੂਏਈ ਨੂੰ 104 ਦੌੜਾਂ ਨਾਲ ਹਰਾਇਆ ਸੀ
ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਭਾਰਤੀ ਮਹਿਲਾ ਕ੍ਰਿਕੇਟ ਟੀਮ ਐਤਵਾਰ ਨੂੰ ਏਸ਼ੀਆ ਕੱਪ ਦੇ ਆਪਣੇ ਦੂਜੇ ਮੈਚ ’ਚ ਸੰਯੁਕਤ ਅਰਬ ਅਮੀਰਾਤ (ਯੂਏਈ) ਨਾਲ ਖੇਡੇਗੀ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ’ਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ ਤੇ ਟੂਰਨਾਮੈਂਟ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਅੱਜ ਵਾਲਾ ਮੈਚ ਭਾਰਤੀ ਮਹਿਲਾ ਟੀਮ ਦਾ ਦੂਜਾ ਮੈਚ ਹੋਵੇਗਾ। IND vs UAE
ਆਖਰੀ ਵਾਰ 2022 ’ਚ ਹੋਇਆ ਸੀ ਮੁਕਾਬਲਾ | IND vs UAE
ਭਾਰਤੀ ਟੀਮ ਨੇ ਆਖਰੀ ਵਾਰ 2022 ਏਸ਼ੀਆ ਕੱਪ ’ਚ ਯੂਏਈ ਨੂੰ 104 ਦੌੜਾਂ ਨਾਲ ਹਰਾਇਆ ਸੀ। ਉਸ ਮੈਚ ’ਚ ਜੇਮਿਮਾ ਰੌਡਰਿਗਜ ਨੇ 45 ਗੇਂਦਾਂ ’ਤੇ 75 ਦੌੜਾਂ ਦੀ ਪਾਰੀ ਖੇਡੀ ਸੀ। ਏਸ਼ੀਆ ਕੱਪ ’ਚ ਭਾਰਤੀ ਮਹਿਲਾ ਟੀਮ ਦਾ ਦਬਦਬਾ ਰਿਹਾ ਹੈ। ਭਾਰਤ ਨੇ ਚਾਰ ’ਚੋਂ ਤਿੰਨ ਵਾਰ ਏਸ਼ੀਆ ਕੱਪ ਟੀ-20 ਖਿਤਾਬ ਜਿੱਤਿਆ ਹੈ ਤੇ ਏਸ਼ੀਆ ਕੱਪ ਦੇ 50 ਓਵਰਾਂ ਦੇ ਫਾਰਮੈਟ ਨੂੰ ਚਾਰੋਂ ਵਾਰ ਜਿੱਤਿਆ ਹੈ। ਭਾਰਤ ਨੇ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ ’ਚ 20 ’ਚੋਂ 17 ਮੈਚ ਜਿੱਤੇ ਹਨ। ਟੀਮ ਨੇ 2022 ਦੇ ਫਾਈਨਲ ’ਚ ਬੰਗਲਾਦੇਸ਼ ਨੂੰ ਹਰਾਇਆ ਸੀ। ਇਸ ਮਹੀਨੇ ਦੀ ਸ਼ੁਰੂਆਤ ’ਚ ਦੱਖਣੀ ਅਫਰੀਕਾ ਨਾਲ ਭਾਰਤ ਦੀ ਟੀ-20 ਸੀਰੀਜ 1-1 ਨਾਲ ਡਰਾਅ ਰਹੀ ਸੀ। IND vs UAE
ਜਦਕਿ ਤਿੰਨ ਟੀ-20 ਮੈਚਾਂ ’ਚੋਂ ਦੂਜਾ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤ ਲਈ ਸਭ ਤੋਂ ਚੰਗੀ ਗੱਲ ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਦਾ ਸ਼ਾਨਦਾਰ ਫਾਰਮ ਹੈ। ਦੋਵਾਂ ਨੇ ਪਾਕਿਸਤਾਨ ਖਿਲਾਫ 85 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਸਮ੍ਰਿਤੀ ਨੇ 45 ਤੇ ਸ਼ੈਫਾਲੀ ਨੇ 40 ਦੌੜਾਂ ਬਣਾਈਆਂ। ਗੇਂਦਬਾਜੀ ’ਚ ਦੀਪਤੀ ਸ਼ਰਮਾ ਨੇ 3 ਤੇ ਰੇਣੁਕਾ ਠਾਕੁਰ ਨੇ 2 ਵਿਕਟਾਂ ਹਾਸਲ ਕੀਤੀਆਂ ਸਨ। ਯੂਏਈ ਆਪਣਾ ਪਹਿਲਾ ਮੈਚ ਨੇਪਾਲ ਤੋਂ 6 ਵਿਕਟਾਂ ਨਾਲ ਹਾਰ ਗਿਆ ਸੀ। ਗਰੁੱਪ-ਏ ’ਚ ਪਾਕਿਸਤਾਨ ਦਾ ਭਲਕੇ ਨੇਪਾਲ ਨਾਲ ਮੁਕਾਬਲਾ ਹੋਵੇਗਾ। ਦੋਵਾਂ ਗਰੁੱਪਾਂ ’ਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਖੇਡਣਗੀਆਂ। ਨੇਪਾਲ 2016 ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ’ਚ ਖੇਡ ਰਿਹਾ ਹੈ ਜਦਕਿ ਯੂਏਈ ਦਾ ਇਹ ਲਗਾਤਾਰ ਦੂਜਾ ਟੂਰਨਾਮੈਂਟ ਹੈ। IND vs UAE
ਹੁਣ ਮੈਚ ਸਬੰਧੀ ਜਾਣਕਾਰੀ | IND vs UAE
- ਟੂਰਨਾਮੈਂਟ : ਮਹਿਲਾ ਏਸ਼ੀਆ ਕੱਪ 2024
- ਮਿਤੀ : 21 ਜੁਲਾਈ 2023
- ਮੈਚ : ਭਾਰਤ ਬਨਾਮ ਯੂਏਈ
- ਟਾਸ : ਦੁਪਹਿਰ 1:30 ਵਜੇ, ਮੈਚ ਸ਼ੁਰੂ, ਦੁਪਹਿਰ 2:00 ਵਜੇ
- ਸਟੇਡੀਅਮ : ਰੰਗੀਰੀ ਦਾਂਬੁਲਾ ਸਟੇਡੀਅਮ, ਸ਼੍ਰੀਲੰਕਾ
ਟਾਸ ਰੋਲ ਤੇ ਪਿੱਚ ਰਿਪੋਰਟ | IND vs UAE
ਸ਼੍ਰੀਲੰਕਾ ’ਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਇੱਥੇ ਰੰਗੀਰੀ ਦਾਂਬੁਲਾ ਸਟੇਡੀਅਮ ’ਚ ਖੇਡੇ ਜਾਣਗੇ। ਹੁਣ ਤੱਕ ਇੱਥੇ 6 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 5 ਮੈਚ ਜਿੱਤੇ ਹਨ। ਦੋਵੇਂ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਬੱਲੇਬਾਜੀ ਕਰਨਾ ਚਾਹੁਣਗੇ। IND vs UAE
Read This : David Warner: ਵਾਰਨਰ ਦੀਆਂ ਉਮੀਦਾਂ ਨੂੰ ਝਟਕਾ, ਕ੍ਰਿਕੇਟ ਅਸਟਰੇਲੀਆ ਦਾ ਵੱਡਾ ਬਿਆਨ
ਮੌਸਮ ਸਬੰਧੀ ਰਿਪੋਰਟ ਤੇ ਮੈਚ ਦੀ ਭਵਿੱਖਬਾਣੀ | IND vs UAE
ਭਾਰਤੀ ਮਹਿਲਾ ਟੀਮ ਇਸ ਸਮੇਂ ਫਾਰਮ ’ਚ ਹੈ। ਪਿਛਲੇ ਮੈਚ ’ਚ ਇਸ ਨੇ ਪਾਕਿਸਤਾਨ ਨੂੰ ਹਰਾਇਆ ਹੈ ਤੇ ਹਾਲ ਹੀ ’ਚ ਦੱਖਣੀ ਅਫਰੀਕਾ ਤੋਂ ਲੜੀ ਜਿੱਤੀ ਸੀ। ਜੇਕਰ ਅਸੀਂ ਹੈਡ ਟੂ ਹੈਡ ਰਿਕਾਰਡ ’ਤੇ ਨਜਰ ਮਾਰੀਏ ਤਾਂ ਵੀ ਭਾਰਤੀ ਟੀਮ ਯੂਏਈ ਤੋਂ ਕਾਫੀ ਅੱਗੇ ਹੈ। ਭਾਰਤ ਦੀ ਇਹ ਮੈਚ ਜਿੱਤਣ ਦੀ ਸੰਭਾਵਨਾ 90 ਫੀਸਦੀ ਹੈ। ਕੱਲ੍ਹ ਦਾਂਬੁਲਾ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। IND vs UAE
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ, ਰਿਚਾ ਘੋਸ਼, ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਡੀ ਹੇਮਲਥਾ, ਰਾਧਾ ਯਾਦਵ ਤੇ ਸ਼੍ਰੇਅੰਕਾ ਪਾਟਿਲ।
ਯੂਏਈ : ਈਸ਼ਾ ਰੋਹਿਤ ਓਝਾ (ਕਪਤਾਨ), ਕਵੀਸ਼ਾ ਕੁਮਾਰੀ, ਰਿਤਿਕਾ ਰਜਤ, ਸਮਾਇਰਾ ਡੀ, ਲਵਣਿਆ ਕੇਨੀ, ਐਮਿਲੀ ਥਾਮਸ, ਹਿਨਾ ਹੋਚੰਦਾਨੀ, ਮਹਿਕ ਠਾਕੁਰ, ਇੰਦੂਜਾ ਨੰਦਕੁਮਾਰ, ਸੂਤੀ ਸਤੀਸ਼ ਤੇ ਵੈਸ਼ਨਵੀ ਮਹੇਸ਼।