LIVE : ਭਾਰਤ ਬਨਾਮ ਦੱਖਣੀ ਅਫਰੀਕਾ : ਹੈਨਡ੍ਰਿਕਸ ਅਤੇ ਮਾਰਕਰਮ ਦਰਮਿਆਣ 115 ਗੇਂਦਾਂ ’ਚ ਹੋਈ 110 ਦੌੜਾਂ ਦੀ ਸਾਂਝੇਦਾਰੀ

Ind Vs South Afrika

(ਸੱਚ ਕਹੂੰ ਨਿਊਜ਼)
ਰਾਂਚੀ । ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਣ ਇੱਕ ਰੋਜਾ ਲੜੀ ਦਾ ਦੂਜਾ ਮੁਕਾਬਲਾ ਅੱਜ ਰਾਂਚੀ ’ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਦੇ ਕਪਤਾਨ ਕੇਸ਼ਵ ਮਹਾਰਾਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਹੈ। 20 ਓਵਰਾਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ 150\2 ਹੈ। ਰੇਜਾ ਹੈਨਡ੍ਰਿਕਸ ਅਤੇ ਏਡਨ ਮਾਰਕਰਮ ਕਰੀਜ ’ਤੇ ਮੌਜ਼ੂਦ ਹਨ। ਦੋਵਾਂ ਦਰਮਿਆਣ 115 ਗੇਂਦਾਂ ’ਚ 110 ਦੌੜਾਂ ਦੀ ਸਾਂਝੇਦਾਰੀ ਹੋ ਗਈ ਹੈ।

ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ ‘ਚ 2-2 ਬਦਲਾਅ ਕੀਤੇ ਗਏ ਹਨ। ਤੇਂਬਾ ਬਾਵੁਮਾ ਅਤੇ ਤਬਰੇਜ਼ ਸ਼ਮਸੀ ਦੱਖਣੀ ਅਫਰੀਕਾ ਲਈ ਅੱਜ ਦਾ ਮੈਚ ਨਹੀਂ ਖੇਡ ਰਹੇ ਹਨ। ਇਸ ਦੇ ਨਾਲ ਹੀ ਟੀਮ ਇੰਡੀਆ ‘ਚ ਰਿਤੂਰਾਜ ਗਾਇਕਵਾੜ ਅਤੇ ਰਵੀ ਬਿਸ਼ਨੋਈ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਅਤੇ ਸ਼ਾਹਬਾਜ਼ ਅਹਿਮਦ ਨੂੰ ਮੌਕਾ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here