ਜਾਣੋ ਸੰਭਾਵਿਤ ਪਲੇਇੰਗ-11 | IND vs ENG
- ਕੋਲਕਾਤਾ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ
IND vs ENG: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ 5 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਦੋਵੇਂ ਟੀਮਾਂ 13 ਸਾਲਾਂ ਬਾਅਦ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ’ਚ ਆਹਮੋ-ਸਾਹਮਣੇ ਹੋਣਗੀਆਂ। ਆਖਰੀ ਵਾਰ ਦੋਵੇਂ ਟੀਮਾਂ ਇਸ ਮੈਦਾਨ ’ਤੇ 2011 ’ਚ ਆਹਮੋ-ਸਾਹਮਣੇ ਹੋਈਆਂ ਸਨ, ਉਸ ਸਮੇਂ ਇੰਗਲੈੀਡ ਨੇ ਇਸ ਮੈਦਾਨ ’ਤੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। IND vs ENG
ਇਹ ਖਬਰ ਵੀ ਪੜ੍ਹੋ : Indian Railway News: ਰੇਲ ’ਤੇ ਸਫਰ ਕਰਨ ਵਾਲੇ ਯਾਤਰੀ ਧਿਆਨ ਦੇਣ, ਇਹ ਟਰੇਨਾਂ ਹੋਈਆਂ ਰੱਦ
ਹੁਣ ਮੈਚ ਸਬੰਧੀ ਜਾਣਕਾਰੀ | IND vs ENG
- ਟੂਰਨਾਮੈਂਟ : 5 ਮੈਚਾਂ ਦੀ ਟੀ20 ਸੀਰੀਜ਼
- ਮੈਚ : ਪਹਿਲਾ ਟੀ20
- ਮਿਤੀ : 22 ਜਨਵਰੀ 2025
- ਟੀਮਾਂ : ਭਾਰਤ ਬਨਾਮ ਇੰਗਲੈਂਡ
- ਸਟੇਡੀਅਮ : ਈਡਨ ਗਾਰਡਨ, ਕੋਲਕਾਤਾ
- ਸਮਾਂ : ਟਾਸ ਸ਼ਾਮ 6:30 ਵਜੇ, ਮੈਚ ਸ਼ੁਰੂ : ਸ਼ਾਮ 7 ਵਜੇ
ਭਾਰਤ ਨੇ ਇੰਗਲੈਂਡ ਵਿਰੁੱਧ 54 ਫੀਸਦੀ ਟੀ20 ਮੈਚ ਜਿੱਤੇ
ਭਾਰਤ ਤੇ ਇੰਗਲੈਂਡ ਵਿਚਕਾਰ ਪਹਿਲਾ ਟੀ-20 ਮੈਚ 2007 ਦੇ ਵਿਸ਼ਵ ਕੱਪ ’ਚ ਖੇਡਿਆ ਗਿਆ ਸੀ। 2007 ਤੋਂ ਲੈ ਕੇ ਹੁਣ ਤੱਕ ਦੋਵਾਂ ਟੀਮਾਂ ਵਿਚਕਾਰ 24 ਟੀ-20 ਮੈਚ ਖੇਡੇ ਜਾ ਚੁੱਕੇ ਹਨ। 54 ਫੀਸਦੀ ਮੈਚ ਭਾਰਤ ਨੇ ਜਿੱਤੇ ਹਨ ਜਿਸ ਵਿੱਚ ਮੈਚਾਂ ਦੀ ਗਿਣਤੀ 13 ਹੈ ਜਦਕਿ ਇੰਗਲੈਂਡ ਨੇ 11 ਮੈਚ ਜਿੱਤੇ ਹਨ। ਦੋਵਾਂ ਟੀਮਾਂ ਨੇ ਭਾਰਤ ’ਚ 11 ਮੈਚ ਖੇਡੇ, ਇੱਥੇ ਵੀ ਟੀਮ ਇੰਡੀਆ ਅੱਗੇ ਹੈ। ਟੀਮ ਨੇ 6 ਮੈਚ ਜਿੱਤੇ ਅਤੇ ਇੰਗਲੈਂਡ ਨੇ 5 ਮੈਚ ਜਿੱਤੇ। ਇੰਗਲਿਸ਼ ਟੀਮ ਨੇ ਆਖਰੀ ਵਾਰ 14 ਸਾਲ ਪਹਿਲਾਂ 2011 ’ਚ ਭਾਰਤ ’ਚ ਇਸ ਫਾਰਮੈਟ ਦੀ ਲੜੀ ਜਿੱਤੀ ਸੀ। ਇੰਗਲੈਂਡ ਨੇ ਆਖਰੀ ਵਾਰ 2014 ’ਚ ਘਰੇਲੂ ਮੈਦਾਨ ’ਤੇ ਸਫਲਤਾ ਹਾਸਲ ਕੀਤੀ ਸੀ। ਦੋਵੇਂ ਵਾਰ ਭਾਰਤ ਦੇ ਕਪਤਾਨ ਐਮਐਸ ਧੋਨੀ ਸਨ। ਇਸ ਤੋਂ ਬਾਅਦ, ਦੋਵਾਂ ਟੀਮਾਂ ਨੇ 4 ਟੀ-20 ਸੀਰੀਜ਼ ਖੇਡੀਆਂ, ਜੋ ਕਿ ਸਾਰੀਆਂ ਭਾਰਤ ਦੇ ਨਾਂਅ ਹੀ ਰਹੀਆਂ।
ਮੁਹੰਮਦ ਸ਼ਮੀ ਦੀ 14 ਮਹੀਨਿਆਂ ਬਾਅਦ ਟੀਮ ’ਚ ਵਾਪਸੀ | IND vs ENG
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇਸ ਮੈਚ ਤੋਂ ਵਾਪਸੀ ਕਰ ਸਕਦੇ ਹਨ। ਉਹ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਤੋਂ 14 ਮਹੀਨੇ ਬਾਅਦ ਇੱਕ ਅੰਤਰਰਾਸ਼ਟਰੀ ਮੈਚ ਖੇਡੇਗਾ। ਉਸਨੇ ਆਪਣਾ ਆਖਰੀ ਮੈਚ 19 ਨਵੰਬਰ 2023 ਨੂੰ ਅਸਟਰੇਲੀਆ ਖਿਲਾਫ਼ ਖੇਡਿਆ ਸੀ, ਉਹ ਇੱਕਰੋਜ਼ਾ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਸੀ।
ਰੋਹਿਤ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਟੀ-20 ’ਚ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰੋਹਿਤ ਸ਼ਰਮਾ ਸਨ। ਉਨ੍ਹਾਂ ਨੇ 159 ਮੈਚਾਂ ’ਚ 4231 ਦੌੜਾਂ ਬਣਾਈਆਂ ਹਨ। ਦੂਜੇ ਸਥਾਨ ’ਤੇ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਆਉਂਦਾ ਹੈ। ਵਿਰਾਟ ਨੇ 125 ਮੈਚਾਂ ’ਚ 4188 ਦੌੜਾਂ ਬਣਾਈਆਂ ਹਨ। ਹਾਲਾਂਕਿ, ਇਹ ਦੋਵੇਂ ਖਿਡਾਰੀ ਇਸ ਫਾਰਮੈਟ ਤੋਂ ਸੰਨਿਆਸ ਲੈ ਚੁੱਕੇ ਹਨ। ਭਾਰਤ ਦੇ ਮੌਜ਼ੂਦਾ ਟੀ20 ਕਪਤਾਨ ਸੂਰਿਆਕੁਮਾਰ ਯਾਦਵ ਹਨ। ਜਿਸਨੇ 78 ਮੈਚਾਂ ’ਚ 2570 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ’ਚ, ਯੁਜਵੇਂਦਰ ਚਾਹਲ ਨੇ ਸਭ ਤੋਂ ਜ਼ਿਆਦਾ ਵਿਕਟਾਂ ਭਾਵ 96 ਵਿਕਟਾਂ ਲਈਆਂ ਹਨ, ਪਰ ਉਹ ਇਸ ਲੜੀ ਦਾ ਹਿੱਸਾ ਨਹੀਂ ਹੈ। ਦੂਜੇ ਨੰਬਰ ’ਤੇ, ਅਰਸ਼ਦੀਪ ਸਿੰਘ ਨੇ 95 ਵਿਕਟਾਂ ਲਈਆਂ ਹਨ। ਅੱਜ ਅਰਸ਼ਦੀਪ 2 ਵਿਕਟਾਂ ਲੈਂਦੇ ਹੀ ਚਹਿਲ ਨੂੰ ਪਿੱਛੇ ਛੱਡ ਦੇਣਗੇ।
ਪਿੱਚ ਸਬੰਧੀ ਰਿਪੋਰਟ | IND vs ENG
ਈਡਨ ਗਾਰਡਨ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਅਜਿਹੀ ਸਥਿਤੀ ’ਚ, ਇੱਥੇ ਇੱਕ ਉੱਚ ਸਕੋਰਿੰਗ ਮੈਚ ਵੇਖਿਆ ਜਾ ਸਕਦਾ ਹੈ। ਜੇਕਰ ਮੈਚ ਸ਼ਾਮ ਨੂੰ ਹੈ ਤਾਂ ਤ੍ਰੇਲ ਦੀ ਮਹੱਤਤਾ ਵੀ ਵੱਧ ਜਾਵੇਗੀ। ਤ੍ਰੇਲ ਕਾਰਨ ਗੇਂਦਬਾਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ’ਚ, ਟੀਮਾਂ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰ ਸਕਦੀਆਂ ਹਨ। ਸ਼ੁਰੂ ’ਚ, ਤੇਜ਼ ਗੇਂਦਬਾਜ਼ਾਂ ਨੂੰ ਇੱਥੇ ਮਦਦ ਮਿਲਦੀ ਹੈ। ਹੁਣ ਤੱਕ ਇੱਥੇ 11 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 5 ਮੈਚ ਜਿੱਤੇ ਹਨ ਤੇ ਦੂਜੀ ਪਾਰੀ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 6 ਮੈਚ ਜਿੱਤੇ ਹਨ। ਇੱਥੇ ਸਭ ਤੋਂ ਵੱਧ ਟੀਮ ਸਕੋਰ 201/5 ਹੈ, ਜੋ ਪਾਕਿਸਤਾਨ ਨੇ 2016 ’ਚ ਬੰਗਲਾਦੇਸ਼ ਵਿਰੁੱਧ ਬਣਾਇਆ ਸੀ।
ਮੌਸਮ ਸਬੰਧੀ ਜਾਣਕਾਰੀ
ਬੁੱਧਵਾਰ ਨੂੰ ਕੋਲਕਾਤਾ ’ਚ ਮੌਸਮ ਬਹੁਤ ਵਧੀਆ ਰਹੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦਿਨ ਇੱਥੇ ਤਾਪਮਾਨ 16 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਪਹਿਲੇ ਟੀ20 ਲਈ ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ ਦੀ ਸੰਭਾਵਿਤ ਪਲੇਇੰਗ-11 : ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਰਿੰਕੂ ਸਿੰਘ, ਹਾਰਦਿਕ ਪੰਡਯਾ, ਨਿਤੀਸ਼ ਕੁਮਾਰ ਰੈੱਡੀ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ ਤੇ ਮੁਹੰਮਦ ਸ਼ਮੀ।
ਇੰਗਲੈਂਡ ਦੀ ਪਲੇਇੰਗ-11 : ਜੋਸ ਬਟਲਰ (ਕਪਤਾਨ), ਬੇਨ ਡਕੇਟ, ਫਿਲ ਸਾਲਟ (ਵਿਕਟਕੀਪਰ), ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ਜੈਕਬ ਬੈਥਲ, ਜੈਮੀ ਓਵਰਟਨ, ਗੁਸ ਐਟਕਿੰਸਨ, ਜੋਫਰਾ ਆਰਚਰ, ਆਦਿਲ ਰਾਸ਼ਿਦ ਤੇ ਮਾਰਕ ਵੁੱਡ।