INDvSL 3rd Test: ਧਵਨ ਦਾ ਸੈਂਕੜਾ, ਭਾਰਤ ਦਾ ਸਨਮਾਨਜਨਕ ਸਕੋਰ

Cricket, 3rd Test,, INDvSL, Match, Sports

ਪੱਲੇਕੇਲ: ਓਪਨਰ ਸ਼ਿਖਰ ਧਵਨ 119 ਅਤੇ ਲੋਕੇਸ਼ ਰਾਹੁਲ 85 ਦੀਆਂ ਮਹੱਤਵਪੂਰਨ ਪਾਰੀਆਂ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਖਿਲਾਫ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ ‘ਚ ਛੇ ਵਿਕਟਾਂ ‘ਤੇ 329 ਦੌੜਾਂ ਦਾ ਸੰਤੋਸ਼ਜਨਕ ਸਕੋਰ ਬਣਾ ਲਿਆ

ਧਵਨ ਅਤੇ ਰਾਹੁਲ ਨੇ ਟੀਮ ਨੂੰ ਸਵੇਰ ਦੇ ਸੈਸ਼ਨ ‘ਚ ਚੰਗੀ ਸ਼ੁਰੂਆਤ ਦਿਵਾਈ ਅਤੇ ਪਹਿਲੀ ਵਿਕਟ ਲਈ 188 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ ਪਰ ਬਾਕੀ ਸੈਸ਼ਨ ‘ਚ ਸ੍ਰੀਲੰਕਾਈ ਸਪਿੱਨਰਾਂ ਦੀ ਫਿਰਕੀ ਸਾਹਮਣੇ ਮੱਧਕ੍ਰਮ ਦੇ ਬੱਲੇਬਾਜ਼ ਸੰਘਰਸ਼ ਕਰਨ ਲਈ ਮਜ਼ਬੂਰ ਹੋ ਗਏ ਅਤੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਭਾਰਤ ਨੇ 90 ਓਵਰਾਂ ‘ਚ ਛੇ ਵਿਕਟਾਂ ਗੁਆ ਕੇ 329 ਦੌੜਾਂ ਬਣਾ ਲਈਆਂ ਹਨ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਤੋਂ ਪਹਿਲਾਂ ਹੀ ਕਬਜਾ ਕਰ ਚੁੱਕੀ ਮਹਿਮਾਨ ਟੀਮ ਪੱਲੇਕੇਲ ‘ਚ ਆਪਣੇ ਪਿਛਲੇ ਮੈਚਾਂ ਦੇ ਪ੍ਰਦਰਸ਼ਨ ਤੋਂ ਕੁਝ ਪਿੱਛੇ ਦਿਸੀ ਜਿੱਥੇ ਉਸ ਨੇ ਗੇ ਅਤੇ ਕੋਲੰਬੋ ‘ਚ ਆਪਣੀਆਂ ਪਹਿਲੀਆਂ ਪਾਰੀਆਂ ‘ਚ 600 ਦਾ ਸਕੋਰ ਖੜ੍ਹਾ ਕੀਤਾ ਸੀ ਹਾਲਾਂਕਿ ਬੱਲੇਬਾਜ਼ਾਂ ਨੇ ਦਿਨ ਦੀ ਸਮਾਪਤੀ ਤੱਕ ਸੰਤੋਸ਼ਜਨਕ ਸਕੋਰ ਬਣਾ ਲਿਆ

ਰਾਹੁਲ ਨੇ ਲਗਾਤਾਰ ਸੱਤਵਾਂ ਅਰਧ ਸੈਂਕੜਾ ਬਣਾਇਆ

ਧਵਨ ਨੇ ਮੈਚ ‘ ਆਪਣਾ ਛੇਵਾਂ ਸੈਂਕੜਾ ਬਣਾਇਆ ਜਦੋਂਕਿ ਰਾਹੁਲ ਨੇ ਰਿਕਾਰਡ ਲਗਾਤਾਰ ਸੱਤਵਾਂ ਅਰਧ ਸੈਂਕੜਾ ਠੋਕ ਦਿੱਤਾ ਮੈਚ ਸਮਾਪਤੀ ਤੱਕ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ  13 ਦੌੜਾਂ ਅਤੇ ਹਾਰਦਿਕ ਪਾਂਡਿਆ ਇੱਕ ਦੌੜ ਬਣਾ ਕੇ ਕੀ੍ਰਜ਼ ‘ਤੇ ਟਿਕੇ ਹੋਏ ਹਨ ਭਾਰਤ ਦੀ ਲੰਚ ਤੱਕ ਇੱਕ ਵੀ ਵਿਕਟ ਨਹੀਂ ਕੱਢ ਸਕੇ ਸ੍ਰੀਲੰਕਾਈ ਗੇਂਦਬਾਜ਼ਾਂ ਨੇ ਫਿਰ 141 ਦੌੜਾਂ ਦੇ ਅੰਦਰ ਮਹਿਮਾਨ ਟੀਮ ਦੀਆਂ ਛੇ ਵਿਕਟਾਂ ਕੱਢ ਕੇ ਕੁਝ ਰਾਹਤ ਦੀ ਸਾਹ ਲਈ ਖੱਬੇ ਹੱਥ ਦੇ ਸਪਿੱਨਰ ਮਲਿੰਡਾ ਪੁਸ਼ਪਕੁਮਾਰਾ ਮੇਜ਼ਬਾਨ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਅਤੇ 18 ਓਵਰਾਂ ‘ਚ 40 ਦੌੜਾਂ ਦੇ ਕੇ ਸਭ ਤੋਂ ਜਿਆਦਾ ਤਿੰਨ ਵਿਕਟਾਂ ਕੱਢੀਆਂ

ਆਖਰੀ ਟੈਸਟ ‘ਚ ਕਲੀਨ ਸਵੀਪ ਦੇ ਇਰਾਦੇ ਨਾਲ ਉੱਤਰੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਵੇਰੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ ਪਿਛਲੇ ਮੈਚਾਂ ਵਾਂਗ ਇਸ ਵਾਰ ਵੀ ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਮਜ਼ਬੂਤ ਬੱਲੇਬਾਜ਼ੀ ਪ੍ਰਦਰਸ਼ਨ ਨਾਲ ਕੀਤੀ ਅਤੇ ਲੰਚ ਹੋਣ ਤੱਕ ਬਿਨਾ ਕਿਸੇ ਵਿਕਟ ਦੇ ਨੁਕਸਾਨ ਦੇ 134 ਦੌੜਾਂ ਬਣਾਂ ਲਈਆਂ ਸਨ ਪਰ ਚਾਹ ਸਮੇਂ ਹੋਣ ਤੱਕ ਉਸ ਨੇ ਆਪਣੇ ਤਿੰਨੇ ਓਪਨਿੰਗ ਕ੍ਰਮ ਦੇ ਬੱਲੇਬਾਜ਼ਾਂ ਨੂੰ ਗੁਆ ਦਿੱਤਾ ਭਾਰਤ ਨੇ ਲੰਚ ਤੋਂ ਬਾਅਦ ਆਪਣੀਆਂ ਤਿੰਨ ਵਿਕਟਾਂ 47 ਦੌੜਾਂ ਦੇ ਫਰਕ ਨਾਲ ਗੁਆਈਆਂ ਸਵੇਰੇ ਸ੍ਰੀਲੰਕਾਈ ਫੀਲਡਰਾਂ ਦੀ ਕਮਜ਼ੋਰੀ ਦਾ ਵੀ ਭਾਰਤੀ ਓਪਨਰਾਂ ਨੂੰ ਕੁਝ ਫਾਇਦਾ ਮਿਲਿਆ ਇਸ ਵਾਰ ਪਰ ਸ੍ਰੀਮਾਨ ਭਰੋਸੇਮੰਦ ਪੁਜਾਰਾ ਸਸਤੇ ‘ਚ ਆਊਟ ਹੋ ਗਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।