ਭਾਰਤ ਨੇ ਵਧਾਈ ਸਿੱਕਮ ਅਤੇ ਅਰੁਣਾਚਲ ‘ਚ ਚੀਨ ਸਰਹੱਦ ‘ਤੇ ਫੌਜ

India, Enhances, Troop, Indian Army, China Border

ਨਵੀਂ ਦਿੱਲੀ: ਭਾਰਤ ਨੇ ਚੀਨ ਨਾਲ ਲੱਗਦੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ 1400 ਕਿਲੋਮੀਟਰ ਲੰਮੇ ਸਿਨੋ-ਇੰਡੀਆ ਸਰਹੱਦ ‘ਤੇ ਫੌਜੀਆਂ ਦੀ ਤਾਇਨਾਤੀ ਵਧਾ ਦਿੱਤੀ ਹੈ। ਸਰਕਾਰ ਮੁਤਾਬਕ, ਦੇਸ਼ ਦੀ ਪੂਰਬੀ ਸਰਹੱਦ ‘ਤੇ ਫੌਜ ਲਈ ਅਲਰਟ ਪੱਧਰ ਵਧਾ ਦਿੱਤਾ ਗਿਆ ਹੈ।

ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ, ਜਦੋਂ ਬੀਤੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਡੋਕਲਾਮ ਨੂੰ ਲੈ ਕੇ ਭਾਰਤ ਦਾ ਚੀਨ ਨਾਲ ਵਿਵਾਦ ਚੱਲ ਰਿਹਾ ਹੈ। ਚੀਨ ਲਗਾਤਾਰ ਭਾਰਤ ਨੂੰ ਪਿੱਛੇ ਹਟਣ ਨੂੰ ਕਹਿ ਰਿਹਾ ਹੈ, ਜਦੋਂਕਿ ਭਾਰਤ ਦਾ ਕਹਿਣਾ ਹੈ ਕਿਚੀਨ ਸਾਡੇ ਇਲਾਕੇ ਵਿੱਚ ਘੁਸਪੈਠ ਕਰ ਰਿਹਾ ਹੈ। ਉੱਥੇ ਭਾਰਤ ਦੇ 350 ਫੌਜੀ ਜੰਮੇ ਹੋਏ ਹਨ।

ਅਗਸਤ-ਸਤੰਬਰ ਵਿੱਚ ਖ਼ਤਰਾ ਕਿਉਂ?

ਨਮਰਤਾ ਮੁਤਾਬਕ ਉਨ੍ਹਾਂ ਦੇ ਹੀ ਸੈਂਟਰ ਫਾਰ ਚਾਈਨਾ ਐਨਾਲਿਸਿਸ ਐਂਡ ਸਟ੍ਰੈਟਜੀ ਦੇ ਪ੍ਰੈਜੀਡੈਂਟ ਜੈਦੇਵ ਰਾਨਡੇ ਨੇ ਇੱਕ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਦੋਵੇਂ ਦੇਸ਼ਾਂ ਦਰਮਿਆਨ ਜੋ ਤਣਾਅ ਹੈ, ਉਸ ਨੂੰ ਵੇਖਦੇ ਹੋਏ 2017 ਵਿੱਚ ਅਗਸਤ-ਸਤੰਬਰ ਵਿੱਚ ਚੀਨ ਭਾਰਤ ਨਾਲ ਟਕਰਾਅ ਵਧਾ ਸਕਦਾ ਹੈ।

ਉਹ ਕਹਿੰਦੀ ਹੈ, ਦਰਅਸਲ, ਚੀਨ ਦੀ ਵੈਸਟਰਨ ਥਿਏਟਰ ਕਮਾਂਡ ਬੀਤੇ ਇੱਕ ਸਾਲ ਤੋਂ ਭਾਰਤ ਨਾਲ ਲੱਗਦੀ ਸਰਹੱਦ ‘ਤੇ ਨਵੇਂ ਕਨਸਟਰਕਸ਼ਨ ਕਰ ਰਹੀ ਹੈ ਤਾਂਕਿ ਜ਼ਰੂਰਤ ਪੈਣ ਜਾਂ ਵਿਵਾਦ ਵਧਣ ‘ਤੇ ਜਲਦੀ ਤੋਂ ਜਲਦੀ ਅਤੇ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾ ਸਕੇ। ਚੀਨ ਤੋਂ ਆਈਆਂ ਰਿਪੋਰਟਾਂ ਵੇਖਣ ‘ਤੇ ਪਤਾ ਲੱਗਦਾ ਹੈ ਕਿ ਟਕਰਾਅ ਦਾ ਮਾਹੌਲ ਬੀਤੇ ਸਾਲ ਭਰ ਤੋਂ ਬਣਾਇਆ ਜਾ ਰਿਹਾ ਹੈ।

ਇੱਕ ਪਾਸੇ ਫਾਰੇਨ ਟਰੇਡ ਅਤੇ ਡਿਪਲੋਮੈਟਿਕ ਗੱਲਬਾਤ ਦੇ ਰਸਤੇ ਖੁੱਲ੍ਹੇ ਹਨ, ਦੂਜੇ ਪਾਸੇ ਪੀਐਲਏ ਪਹਿਲਾਂ ਤੋਂ ਜ਼ਿਆਦਾ ਅਗ੍ਰੈਸਿਵਲੀ ਰਿਐਕਟ ਕਰਦੇ ਹੋਏ ਘੁਸਪੈਠ ਕਰ ਰਹੀ ਹੈ। ਇੰਟਰਨੈਸ਼ਨਲ ਪੱਧਰ ‘ਤੇ ਭਾਰਤ ਲਈ ਮੁਸ਼ਕਿਲਾਂ ਖੜ੍ਹੀਆਂ ਕਰਨਾ ਵੀ ਚੀਨ ਦੇ ਇਸੇ ਪਲਾਨ ਦਾ ਹਿੱਸਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।