ਕਲੀਨ ਸਵੀਪ ਕਰਕੇ ਇਤਿਹਾਸ ਰਚਣ ਉੱਤਰੇਗੀ ਵਿਰਾਟ ਫੌਜ

Team India, Srilanka, Series, Virat Kohli

ਪੱਲੀਕਲ: ਸ੍ਰੀਲੰਕਾ ਖਿਲਾਫ ਪਿਛਲੇ ਦੋਵੇਂ ਮੈਚਾਂ ‘ਚ ਸ਼ਾਨਦਾਰ ਜਿੱਤਾਂ ਨਾਲ ਸੀਰੀਜ਼ ‘ਤੇ ਕਬਜ਼ਾ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਹੁਣ ਪੱਲੀਕਲ ‘ਚ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਨਾਲ ਸੀਰੀਜ਼ ‘ਚ 3-0 ਦੀ ਕਲੀਨ ਸਵੀਪ ਕਰਕੇ ਇਤਿਹਾਸ ਰਚਣ ‘ਤੇ ਲੱਗੀਆਂ ਹੋਈਆਂ ਹਨ ਭਾਰਤ ਨੇ 85 ਸਾਲ ਦੇ ਇਤਿਹਾਸ ‘ਚ ਸਿਰਫ ਇੱਕ ਵਾਰ ਹੀ ਵਿਦੇਸ਼ੀ ਮੈਦਾਨ ‘ਤੇ ਸੀਰੀਜ਼ ‘ਚ ਤਿੰਨ ਟੈਸਟ ਜਿੱਤੇ ਹਨ ਅਤੇ ਹੁਣ ਸਟਾਰ ਖਿਡਾਰੀ ਅਤੇ ਕਪਤਾਨ ਵਿਰਾਟ ਦੀ ਅਗਵਾਈ ‘ਚ ਇੱਕ ਵਾਰ ਫਿਰ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ ਹੈ

ਭਾਰਤ ਨੇ ਵਿਰਾਟ ਦੀ ਹੀ ਅਗਵਾਈ ‘ਚ 22 ਸਾਲ ਦੇ ਫਰਕ ‘ਤੇ ਪਿਛਲੇ ਸ੍ਰੀਲੰਕਾ ਦੌਰੇ ‘ਚ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ ਅਤੇ ਇਸ ਵਾਰ ਕਪਤਾਨ 3-0 ਨਾਲ ਕਲੀਨ ਸਵੀਪ ਕਰਨ ਦੇ ਕਰੀਬ ਹਨ ਦੇਸ਼ ਦੇ ਸਫਲ ਕਪਤਾਨਾਂ ‘ਚ ਸ਼ੁਮਾਰ ਹੋ ਚੁੱਕੇ 28 ਸਾਲਾ ਵਿਰਾਟ ਦੀ ਅਗਵਾਈ ਵਾਲੀ ਨੰਬਰ ਇੱਕ ਟੈਸਟ ਟੀਮ ਦੇ ਖਿਡਾਰੀਆਂ ‘ਚ ਬਿਨਾ ਕਿਸੇ ਪਰੇਸ਼ਾਨੀ ਦੇ ਪੱਲੀਕਲ ‘ਚ ਮੇਜ਼ਬਾਨ ਟੀਮ ਨੂੰ ਹਰਾਉਣ ਦਾ ਮੌਕਾ ਰਹੇਗਾ ਜਦੋਂਕਿ ਸ੍ਰੀਲੰਕਾਈ ਟੀਮ ਇਸ ਮੈਚ ‘ਚ ਹਾਰ ਟਾਲ ਕੇ ਆਪਣਾ ਸਨਮਾਨ ਬਚਾਉਣਾ ਚਾਹੇਗੀ

ਭਾਰਤੀ ਟੀਮ ‘ਚ ਵੇਖਣ ਨੂੰ ਮਿਲਣਗੇ ਕੁਝ ਬਦਲਾਅ

ਭਾਰਤ ਨੇ ਪਹਿਲਾਂ ਗਾਲੇ ਟੈਸਟ ‘ਚ ਸ੍ਰੀਲੰਕਾ ਨੂੰ 304 ਦੌੜਾਂ ਅਤੇ ਦੂਜੇ ਟੈਸਟ ‘ਚ ਪਾਰੀ ਅਤੇ 53 ਦੌੜਾਂ ਨਾਲ ਸ਼ਾਨਦਾਰ ਜਿੱਤ ਆਪਣੇ ਨਾਂਅ ਕੀਤੀ ਸੀ ਭਾਰਤੀ ਟੀਮ ‘ਚ ਇਸ ਵਾਰ ਕੁਝ ਬਦਲਾਅ ਵੇਖਣ ਨੂੰ ਮਿਲਣਗੇ ਕਿਉਂਕਿ ਦੂਜੇ ਟੈਸਟ ਦੇ ਮੈਨ ਆਫ ਦ ਮੈਚ ਰਵਿੰਦਰ ਜਡੇਜਾ ਮੈਚ ‘ਚ ਆਪਣੇ ਰਵੱਈਏ ਕਾਰਨ ਇੱਕ ਮੈਚ ਲਈ ਬਰਖਾਸਤ ਹਨ ਸਟਾਰ ਆਲ ਰਾਊਂਡਰ ਜਡੇਜਾ ਦੀ ਗੈਰ-ਹਾਜ਼ਰੀ ‘ਚ ਕਪਤਾਨ ਵਿਰਾਟ ਨੂੰ ਅਕਸ਼ਰ ਪਟੇਲ ਜਾਂ ਕੁਲਦੀਪ ਯਾਦਵ ‘ਚੋਂ ਕਿਸੇ ਇੱਕ ਨੂੰ ਚੁਣਨਾ ਪੈ ਸਕਦਾ ਹੈ

ਸਪਿੱਨ ਗੇਂਦਬਾਜ਼ੀ ‘ਚ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਕੁਲਦੀਪ

ਕਲਾਈ ਦੇ ਗੇਂਦਬਾਜ਼ ਕੁਲਦੀਪ ਸਪਿੱਨ ਗੇਂਦਬਾਜ਼ੀ ‘ਚ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਮੀਦ ਹੈ ਕਿ ਵਿਰਾਟ ਉਨ੍ਹਾਂ ਨੂੰ ਅਕਸ਼ਰ ਨਾਲੋਂ ਤਰਜ਼ੀਹ ਦੇ ਸਕਦੇ ਹਨ ਜਿਨ੍ਹਾਂ ਨੇ ਟੈਸਟ ‘ਚ ਅਜੇ ਤੱਕ ਆਗਾਜ਼ ਨਹੀਂ ਕੀਤਾ ਹੈ ਜਡੇਜਾ ਦੀ ਗੈਰ-ਹਾਜ਼ਰੀ ‘ਚ ਸਪਿੱਨ ਵਿਭਾਗ ‘ਚ ਸਭ ਤੋਂ ਜ਼ਿਆਦਾ ਦਾਰੋਮਦਾਰ ਹੁਣ ਰਵੀਚੰਦਰਨ ਅਸ਼ਵਿਨ ‘ਤੇ ਹੈ ਆਫ ਸਪਿਨਰ ਨੇ ਹੁਣ ਤੱਕ ਦੋ ਮੈਚਾਂ ‘ਚ 11 ਵਿਕਟਾਂ ਕੱਢੀਆਂ ਹਨ ਤੇਜ ਗੇਂਦਬਾਜ਼ੀ ਹਮਲੇ ‘ਚ ਭਾਰਤ ਕੋਲ ਉਮੇਸ਼ ਯਾਦਵ, ਮੁਹੰਮਦ ਸ਼ਮੀ, ਮੱਧਮ ਤੇਜ਼ ਗੇਂਦਬਾਜ਼ ਹਾਰਦਿਕ ਪਾਂਡਿਆ ਹਨ ਅਤੇ ਪੱਲੀਕਲ ਮੈਚ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਵੀ ਕਾਫੀ ਅਭਿਆਸ ਕਰਦੇ ਦਿਸੇ ਜਿਸ ਤੋਂ ਬਾਅਦ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਵੀ ਆਖਰੀ ਮੈਚ ਵਿਚ ਦਿਸ ਸਕਦੇ ਹਨ

 ਇਸ ਤੋਂ ਇਲਾਵਾ ਪਹਿਲੇ ਮੈਚ ‘ਚ 190 ਦੌੜਾਂ ਬਣਾਉਣ ਵਾਲੇ ਓਪਨਰ ਸ਼ਿਖਰ ਧਵਨ, ਨਾਬਾਦ ਸੈਂਕੜਾ ਬਣਾਉਣ ਵਾਲੇ ਵਿਰਾਟ ਤੋਂ ਇਲਾਵਾ ਹੇਠਲੇ ਕ੍ਰਮ ‘ਚ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਅਤੇ ਪਾਂਡਿਆ ਦੀ ਮੌਜ਼ੂਦਗੀ ਨਾਲ ਭਾਰਤ ਦਾ ਬੱਲੇਬਾਜ਼ੀ ਕ੍ਰਮ ਦੋਵਾਂ ਮੈਚਾਂ ‘ਚ ਸ੍ਰੀਲੰਕਾਈ ਗੇਂਦਬਾਜ਼ਾਂ ਦੀ ਹਵਾ ਕੱਢ ਚੁੱਕਾ ਹੈ ਸਾਹਾ ਨੇ ਵੀ ਮੈਚ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਦਾ ਧਿਆਨ 3-0 ਦੀ ਕਲੀਨ ਸਵੀਪ ‘ਤੇ ਨਹੀਂ ਸਗੋਂ ਇੱਕ ਸਮੇਂ ‘ਚ ਇੱਕ ਮੈਚ ਜਿੱਤਣ ‘ਤੇ ਹੈ ਅਤੇ ਉਹ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫਿਲਡਿੰਗ ‘ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੱਲੀਕਲ ‘ਚ ਵੀ ਇਸ ਦੀ ਬਦੌਲਤ ਜਿੱਤਣ ਉੱਤਰਨਗੇ