ਭਾਰਤ ਬਣਿਆ ਅੰਡਰ19 ਏਸ਼ੀਅਨ ਚੈਂਪੀਅਨ

ਸ਼੍ਰੀਲੰਕਾ ਨੂੰ 144 ਦੌੜਾਂ ਨਾਲ ਹਰਾਇਆ

ਢਾਕਾ, 7 ਅਕਤੂਬਰ

 

ਉੱਪਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਤੋਂ ਬਾਅਦ ਖੱਬੇ ਹੱਥ ਦੇ ਸਪਿੱਨਰ ਹਰਸ਼ ਤਿਆਗੀ (38 ਦੌੜਾਂ ‘ਤੇ 6 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ 144 ਦੌੜਾਂ ਦੇ ਵੱਡੇ ਫ਼ਰਕ ਨਾਲ ਰੌਂਦ ‘ਕੇ ਅੰਡਰ 19 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਪਿਛਲੇ ਮਹੀਨੇ ਸੀਨੀਅਰ ਟੀਮ ਦੀ ਏਸ਼ੀਆ ਕੱਪ ਜਿੱਤ ਤੋਂ ਬਾਅਦ ਭਾਰਤ ਅੰਡਰ 18 ਟੀਮ ਨੇ ਵੀ ਏਸ਼ੀਆ ਦੀ ਅੰਡਰ 19 ਚੈਂਪੀਅਨ ਟੀਮ ਬਣਨ ਦਾ ਮਾਣ ਹਾਸਲ ਕਰ ਲਿਆ ਭਾਰਤ ਨੇ 50 ਓਵਰਾਂ ‘ਚ ਤਿੰਨ ਵਿਕਟਾਂ ‘ਤੇ 304 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 38.4 ਓਵਰਾਂ ‘ਚ 160 ਦੌੜਾਂ ‘ਤੇ ਢੇਰ ਕਰ ਦਿੱਤਾ

ਜੇਤੂ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਲਗਾਤਾਰ ਦਬਾਅ ‘ਚ ਰਹੀ ਬਾਕੀ ਕਸਰ ਤਿਆਗੀ ਨੇ ਸ਼੍ਰੀਲੰਕਾ ਦੇ ਪਹਿਲੇ ਪੰਜ ਬੱਲੇਬਾਜ਼ਾਂ ‘ਚੋਂ ਚਾਰ ਨੂੰ ਆਊਟ ਕਰਕੇ ਪੂਰੀ ਕਰ ਦਿੱਤੀ ਤਿਆਗੀ ਨੇ ਹੇਠਲੇ ਕ੍ਰਮ ‘ਚ ਆਖ਼ਰੀ ਦੋ ਬੱਲੇਬਾਜ਼ਾਂ ਨੂੰ ਆਊਟ ਕਰਕੇ ਸ਼੍ਰੀਲੰਕਾ ਦੀ ਪਾਰੀ ਸਮੇਟ ਦਿੱਤੀ

ਇਸ ਤੋਂ ਪਹਿਲਾਂ ਉੱਪਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ 50 ਓਵਰਾਂ ‘ਚ 3 ਵਿਕਟਾਂ ‘ਤੇ 304 ਦੌੜਾਂ ਦਾ ਮਜ਼ਬੂਤ ਸਕੋਰ ਖੜਾ ਕੀਤਾ
ਭਾਰਤ ਦੇ ਪਹਿਲੇ ਪੰਜ ਬੱਲੇਬਾਜ਼ਾਂ ਯਸ਼ਸਵੀ ਜਾਇਸਵਾਲ (85 ਦੌੜਾਂ,113 ਗੇਂਦ, 8ਚੌਕੇ, 1 ਛੱਕਾ), ਅਨੁਜ ਰਾਵਤ (79 ਗੇਂਦਾਂ, 57 ਦੌੜਾਂ, 4 ਚੌਕੇ, 3 ਛੱਕੇ), ਦੇਵਦੱਤ (31 ਦੌੜਾਂ,43 ਗੇਂਦਾਂ, 1 ਚੌਕਾ, 1 ਛੱਕਾ), ਕਪਤਾਨ ਪ੍ਰਭਸਿਮਰਨ ਸਿੰਘ(ਨਾਬਾਦ 65, 37 ਗੇਂਦਾਂ, 3 ਚੌਕੇ,4 ਛੱਕੇ) ਅਤੇ ਆਯੋਸ਼ ਬਦੌਨੀ ਨੇ (ਨਾਬਾਦ 52,28 ਗੇਂਦਾਂ, 2 ਚੌਕੇ, 5 ਛੱਕੇ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਇਸਵਾਲ ਅਤੇ ਰਾਵਤ ਨੇ ਪਹਿਲੀ ਵਿਕਟ ਲਈ 25.1 ਓਵਰਾਂ ‘ਚ 121 ਦੌੜਾਂ ਦੀ ਭਾਈਵਾਲੀ ਕੀਤੀ ਜਾਇਸਵਾਲ ਨੇ ਫਿਰ ਦੇਵਦੱਤ ਨਾਲ ਦੂਸਰੀ ਵਿਕਟ ਲਈ 59 ਦੌੜਾਂ ਜੋੜੀਆਂ ਪ੍ਰਭਸਿਮਰਨ ਅਤੇ ਬਦੌਨੀ ਨੇ ਚੌਥੀ ਵਿਕਟ ਲਈ 110 ਦੌੜਾਂ ਦੀ ਨਾਬਾਦ ਭਾਈਵਾਲੀ ਕਰਕੇ ਭਾਰਤ ਨੂੰ 300 ਦੇ ਪਾਰ ਪਹੁੰਚਾ ਦਿੱਤਾ ਭਾਰਤੀ ਪਾਰੀ ‘ਚ 18 ਚੌਕੇ ਅਤੇ 14 ਛੱਕੇ ਲੱਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।