26 ਜੁਲਾਈ ਨੂੰ ਪੱਲੇਕੇਲੇ ’ਚ ਹੋਵੇਗਾ ਪਹਿਲਾ ਟੀ20
- ਦੌਰੇ ਤੋਂ ਪਹਿਲਾਂ ਹਸਰੰਗਾ ਨੇ ਛੱਡੀ ਕਪਤਾਨੀ
ਸਪੋਰਟਸ ਡੈਸਕ। ਭਾਰਤੀ ਟੀਮ ਦਾ ਸ਼੍ਰੀਲੰਕਾ ਦੌਰਾ 26 ਜੁਲਾਈ ਤੋਂ ਸ਼ੁਰੂ ਹੋਵੇਗਾ। ਵੀਰਵਾਰ ਨੂੰ ਸ਼੍ਰੀਲੰਕਾ ਕ੍ਰਿਕੇਟ ਬੋਰਡ ਨੇ 3 ਇੱਕਰੋਜ਼ਾ ਤੇ 3 ਟੀ-20 ਮੈਚਾਂ ਦੀ ਸੀਰੀਜ ਦਾ ਸ਼ਡਿਊਲ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦੌਰੇ ਤੋਂ ਠੀਕ ਪਹਿਲਾਂ ਸ਼੍ਰੀਲੰਕਾ ਦੇ ਟੀ-20 ਕਪਤਾਨ ਵਨਿੰਦੂ ਹਸਾਰੰਗਾ ਨੇ ਵੀ ਕਪਤਾਨੀ ਛੱਡ ਦਿੱਤੀ ਹੈ। ਇਹ ਦੌਰਾ ਭਾਰਤੀ ਟੀਮ ਦੇ ਨਵੇਂ ਨਿਯੁਕਤ ਮੁੱਖ ਕੋਚ ਗੌਤਮ ਗੰਭੀਰ ਦਾ ਪਹਿਲਾ ਕਾਰਜ ਹੋਵੇਗਾ। ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ ਸਨਥ ਜੈਸੂਰੀਆ ਵੀ ਇਸ ਦੌਰੇ ਤੋਂ ਆਪਣੇ ਅੰਤਰਰਾਸ਼ਟਰੀ ਕੋਚਿੰਗ ਕਰੀਅਰ ਦੀ ਸ਼ੁਰੂਆਤ ਕਰਨਗੇ। (India-Sri Lanka Series Schedule)
ਪ੍ਰੋਗਰਾਮ ਮੁਤਾਬਕ ਟੀ-20 ਸੀਰੀਜ ਦਾ ਪਹਿਲਾ ਮੈਚ 26 ਜੁਲਾਈ ਨੂੰ ਸ਼ਾਮ 7 ਵਜੇ ਤੋਂ ਪੱਲੇਕੇਲੇ ’ਚ ਖੇਡਿਆ ਜਾਵੇਗਾ। ਇੱਕਰੋਜ਼ਾ ਸੀਰੀਜ 1 ਅਗਸਤ ਤੋਂ ਕੋਲੰਬੋ ’ਚ ਸ਼ੁਰੂ ਹੋਵੇਗੀ। ਫਿਲਹਾਲ ਇਸ ਦੌਰੇ ਲਈ ਦੋਵਾਂ ਟੀਮਾਂ ਦਾ ਐਲਾਨ ਨਹੀਂ ਹੋਇਆ ਹੈ। ਫਿਲਹਾਲ ਬੀਸੀਸੀਆਈ ਨੇ ਜਿੰਬਾਬਵੇ ਦੌਰੇ ‘ਤੇ ਨੌਜਵਾਨ ਟੀਮ ਭੇਜੀ ਹੈ, ਜਿਸ ਵਿੱਚ ਸ਼ੁਭਮਨ ਗਿੱਲ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹਨ। ਜਿੰਬਾਬਵੇ ਦੌਰੇ ‘ਤੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। (India-Sri Lanka Series Schedule)
Read This : Team India Sri Lanka Tour: ਸ਼੍ਰੀਲੰਕਾ ਦੌਰੇ ’ਤੇ ਨਜ਼ਰ ਨਹੀਂ ਆਵੇਗੀ ਵਿਸ਼ਵ ਕੱਪ ਜੇਤੂ ਤਿਕੜੀ, ਕਿਸ ਦੀ ਕਪਤਾਨੀ ’ਚ ਖੇਡੇਗਾ ਭਾਰਤ!
ਰੋਹਿਤ-ਕੋਹਲੀ ਤੇ ਜਸਪ੍ਰੀਤ ਬੁਮਰਾਹ ਨੂੰ ਇੱਕਰੋਜ਼ਾ ਸੀਰੀਜ਼ ਤੋਂ ਆਰਾਮ | India-Sri Lanka Series Schedule
BCCI ਪਿਛਲੇ ਹਫਤੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਸੀਨੀਅਰ ਖਿਡਾਰੀਆਂ, ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸ਼੍ਰੀਲੰਕਾ ਦੌਰੇ ਤੋਂ ਆਰਾਮ ਦੇ ਸਕਦਾ ਹੈ। ਹਾਰਦਿਕ ਪੰਡਯਾ ਜਾਂ ਕੇਐਲ ਰਾਹੁਲ ਨੂੰ ਇੱਕਰੋਜ਼ਾ ਟੀਮ ਦੀ ਕਪਤਾਨੀ ਦਿੱਤੀ ਜਾ ਸਕਦੀ ਹੈ। (India-Sri Lanka Series Schedule)
ਭਾਰਤ ਦੇ ਸ਼੍ਰੀਲੰਕਾ ਦੌਰੇ ਦਾ ਸ਼ਡਿਊਲ… | India-Sri Lanka Series Schedule
- ਪਹਿਲਾ ਟੀ20 ਮੁਕਾਬਲਾ, 26 ਜੁਲਾਈ, ਸ਼ਾਮ 7:00 ਵਜੇ ਤੋਂ ਪੱਲੇਕੇਲੇ
- ਦੂਜਾ ਟੀ20 ਮੁਕਾਬਲਾ, 27 ਜੁਲਾਈ, ਸ਼ਾਮ 7:00 ਵਜੇ, ਪੱਲੇਕੇਲੇ
- ਤੀਜਾ ਟੀ20 ਮੁਕਾਬਲਾ, 29 ਜੁਲਾਈ, ਸ਼ਾਮ 7:00 ਵਜੇ, ਪੱਲੇਕੇਲੇ
- ਪਹਿਲਾ ਇੱਕਰੋਜ਼ਾ ਮੈਚ, 1 ਅਗਸਤ, ਦੁਪਹਿਰ 2:30 ਵਜੇ ਤੋਂ, ਕੋਲੰਬੋ
- ਦੂਜਾ ਇੱਕਰੋਜ਼ਾ ਮੈਚ, 4 ਅਗਸਤ, ਦੁਪਹਿਰ 2:30 ਵਜੇ ਤੋਂ, ਕੋਲੰਬੋ
- ਤੀਜਾ ਤੇ ਆਖਿਰੀ ਇੱਕਰੋਜ਼ਾ ਮੈਚ, 7 ਅਗਸਤ, ਦੁਪਹਿਰ 2:30 ਵਜੇ ਤੋਂ, ਕੋਲੰਬੋ
ਭਾਰਤੀ ਕੋਚ ਗੰਭੀਰ ਦੀ ਇਹ ਪਹਿਲੀ ਜ਼ਿੰਮੇਵਾਰੀ | India-Sri Lanka Series Schedule
ਗੌਤਮ ਗੰਭੀਰ 2 ਦਿਨ ਪਹਿਲਾਂ ਹੀ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸਨ। ਭਾਰਤੀ ਕੋਚ ਵਜੋਂ ਇਹ ਗੰਭੀਰ ਦਾ ਪਹਿਲਾ ਕੰਮ ਹੋਵੇਗਾ। 42 ਸਾਲਾ ਗੰਭੀਰ ਨੇ ‘ਦਹ ਵਾਲ’ ਦੇ ਨਾਂਅ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ। ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ। (India-Sri Lanka Series Schedule)
ਰਾਹੁਲ ਜਾਂ ਪੰਡਯਾ ਕਰਨਗੇ ਕਪਤਾਨੀ | India-Sri Lanka Series Schedule
ਰੋਹਿਤ ਸ਼ਰਮਾ ਦੇ ਟੀ20 ਤੋਂ ਸੰਨਿਆਸ ਤੋਂ ਬਾਅਦ ਭਾਰਤ ਦੇ ਟੀ-20 ਕਪਤਾਨ ਦੀ ਚੋਣ ਅਜੇ ਬਾਕੀ ਹੈ। ਇਹ ਜਿੰਮੇਵਾਰੀ ਹਾਰਦਿਕ ਪੰਡਯਾ ਨੂੰ ਸੌਂਪੀ ਜਾ ਸਕਦੀ ਹੈ। ਉਹ ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਦੇ ਉਪ ਕਪਤਾਨ ਵੀ ਸਨ। ਇਸ ਦੌਰੇ ’ਤੇ ਵਿਕਟਕੀਪਰ ਬੱਲੇਬਾਜ ਕੇਐੱਲ ਰਾਹੁਲ ਇੱਕਰੋਜ਼ਾ ’ਚ ਟੀਮ ਦੀ ਅਗਵਾਈ ਕਰਦੇ ਨਜਰ ਆ ਸਕਦੇ ਹਨ। 29 ਜੂਨ ਨੂੰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਇੰਡੀਆ ਇਸ ਸਮੇਂ ਜ਼ਿੰਬਾਬਵੇ ਦੇ ਦੌਰੇ ’ਤੇ ਹੈ, ਜਿੱਥੇ ਚੋਣਕਾਰਾਂ ਨੇ ਸ਼ੁਭਮਨ ਗਿੱਲ ਦੀ ਕਪਤਾਨੀ ’ਚ ਨੌਜਵਾਨ ਟੀਮ ਭੇਜੀ ਹੈ। ਇਸ ਦੌਰੇ ਤੋਂ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। (India-Sri Lanka Series Schedule)