ਭਾਰਤ-ਦੱਖਣੀ ਅਫਰੀਕਾ ਮੈਚ ਅੱਜ

India-South Africa, Match, Today

ਭਾਰਤ-ਦੱਖਣੀ ਅਫਰੀਕਾ ਮੈਚ ਅੱਜ | Cricket News

ਬੰਗਲੁਰੂ, (ਏਜੰਸੀ)। ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਆਪਣੇ ਜੇਤੂ ਅਭਿਆਨ ਨੂੰ ਬਰਕਰਾਰ ਰੱਖਦੇ ਹੋਏ ਦੱਖਣੀ ਅਫਰੀਕਾ ਖਿਲਾਫ਼ ਇਥੇ ਐਮ. ਚਿੱਨਸਵਾਮੀ ਸਟੇਡੀਅਮ ‘ਚ ਤੀਜੇ ਅਤੇ ਅੰਤਿਮ ਟੀ-20 ਮੈਚ ‘ਚ ਜਿੱਤ ਨਾਲ ਸੀਰੀਜ ਕਬਜਾਉਣ ਦੇ ਇਰਾਦੇ ਨਾਲ ਉਤਰੇਗੀ। ਕਪਤਾਨ ਵਿਰਾਟ ਕੋਹਲੀ ਦੀ ਵੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਘਰੇਲੂ ਮੈਦਾਨ ਤੇ ਅਨੁਭਵ ਦਾ ਫਾਇਦਾ ਚੱਕਦੇ ਹੋਏ ਮਹਿਮਾਨ ਟੀਮ ਖਿਲਾਫ਼ ਜਿੱਤ ਨਾਲ ਤਿੰਨ ਮੈਂਚਾਂ ਦੀ ਸੀਰੀਜ਼ ਨੂੰ 2-0 ਨਾਲ ਆਪਣੇ ਨਾਂਅ ਕਰ ਲੈਣ। (Cricket News)

ਵਿਰਾਟ ਦੀ ਅਗਵਾਈ ‘ਚ ਭਾਰਤ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ‘ਚ 3-0 ਨਾਲ ਟੀ-20 ਸੀਰੀਜ਼ ਜਿੱਤੀ ਸੀ। ਧਰਮਸ਼ਾਲਾ ‘ਚ ਪਹਿਲਾ ਮੈਚ ਮੀਂਹ ਨਾਲ ਰੱਦ ਰਹਿਣ ਤੋਂ ਬਾਅਦ ਭਾਰਤ ਨੇ ਦੂਜਾ ਮੈਚ ਮੋਹਾਲੀ ‘ਚ ਸੱਤ ਵਿਕੇਟ ਨਾਲ ਜਿੱਤਿਆ ਸੀ ਅਤੇ ਹੁਣ ਤੀਜਾ ਮੈਚ ਉਸ ਦੇ ਲਈ ਅਹਿਮ ਹੋ ਗਿਆ ਹੈ, ਉਥੇ ਹੀ ਦੱਖਣ ਅਫਰੀਕੀ ਟੀਮ ਦਾ ਮੰਨਣਾ ਹੈ ਕਿ ਭਾਰਤੀ ਟੀਮ ਚੁਣੌਤੀਪੂਰਣ ਹੈ, ਪਰ ਉਸ ਨੂੰ ਹਰਾਇਆ ਜਾ ਸਕਦਾ ਹੈ ਅਤੇ ਅਗਲੇ ਮੈਚ ਨੂੰ ਜਿੱਤ ਉਹ ਸੀਰੀਜ਼ ਬਰਾਬਰੀ ਤੇ ਪਹੁੰਚਾ ਸਕਦੇ ਹਨ। ਇਸ ਦੇ ਲਈ ਮੇਜ਼ਬਾਨ ਟੀਮ ਨੂੰ ਇਸ ਵਾਰ ਜਿਆਦਾ ਮਿਹਨਤ ਕਰਨੀ ਹੋਵੇਗੀ। (Cricket News)

ਮੋਹਾਲੀ ‘ਚ ਭਾਰਤੀ ਟੀਮ ਦੇ ਅਨੁਭਵੀ ਖਿਡਾਰੀ ਸ਼ਿਖਰ ਧਵਨ (40 ਦੌੜਾਂ) ਅਤੇ ਕਪਤਾਨ ਵਿਰਾਟ (ਨਾਬਾਦ 72 ਦੌੜਾਂ) ਦੀਆਂ ਪਾਰੀਆਂ ਨਾਲ ਟੀਮ ਨੇ ਜਿੱਤ ਪੱਕੀ ਕੀਤੀ ਸੀ ਓਪਨਰ ਰੋਹਿਤ ਸ਼ਰਮਾ ਦੇ 12 ਦੌੜਾਂ ‘ਤੇ ਸਸਤੇ ‘ਤੇ ਆਊਟ ਹੋਣ ਤੋਂ ਬਾਅਦ ਦਿੱਲੀ ਦੇ ਇਨ੍ਹਾਂ ਦੋਵਾਂ ਬੱਲੇਬਾਜਾਂ ਨੇ ਟੀਮ ਨੂੰ ਸੰਭਾਲਿਆ ਪਰ ਵਿਕੇਟ ਕੀਪਰ ਬੱਲੇਬਾਜ ਰਿਸ਼ਭ ਪੰਤ ਅਹਿਮ ਸਮੇਂ ਚਾਰ ਦੌੜਾਂ ਬਣਾ ਕੇ ਆਊਟ ਹੋ ਗਏ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੋਚ ਰਵੀ ਸ਼ਾਸਤਰੀ ਨੇ ਪੰਤ ਦੇ ਸ਼ਾਟਸ ਚੋਣ ‘ਤੇ ਸਵਾਲ ਚੁੱਕੇ ਹਨ। (Cricket News)

ਗੇਂਦਬਾਜਾਂ ‘ਤੋਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ | Cricket News

ਇਸੇ ਤਰ੍ਹਾਂ ਹੀ ਇੱਥੇ ਦੇਖਣਾ ਹੋਵੇਗਾ ਕਿ ਪੰਤ ਅਗਲੇ ਮਹੱਤਵਪੂਰਣ ਮੈਚ ‘ਚ ਕਪਤਾਨ ਦਾ ਭਰੋਸਾ ਜਿੱਤ ਸਕਦੇ ਹਨ ਜਾਂ ਪ੍ਰਬੰਧਨ ਉਨ੍ਹਾਂ ਨੂੰ ਬਾਹਰ ਬੈਠਾਉਂਦਾ ਹੈ।ਪਿਛਲੇ ਮੈਚ ‘ਚ ਵਾਂਸ਼ਿੰਗਟਨ ਸੁੰਦਰ, ਦੀਪਕ ਚਾਹਰ, ਨਵਦੀਪ ਸੈਨੀ ਦੀ ਗੇਂਦਬਾਜੀ ਸੰਤੋਸ਼ਜਨਕ ਰਹੀ ਸੀ ਅਤੇ ਉਨ੍ਹਾਂ ‘ਤੋਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਰਹੇਗੀ।ਤੇਜ਼ ਗੇਂਦਬਾਜ ਦੀਪਕ ਅਤੇ ਨਵਦੀਪ ਨੇ ਮੈਚ ‘ਚ ਦੋ ਅਤੇ ਇਕ ਵਿਕਟ ਲਈ ਸੀ ਅਤੇ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਗੈਰਹਾਜ਼ਰੀ ‘ਚ ਦੋਵਾਂ ਗੇਂਦਬਾਜਾਂ ਦਾ ਪ੍ਰਦਰਸ਼ਨ ਪ੍ਰਸ਼ੰਸਾਜਨਕ ਰਿਹਾ।