India ਨੇ ਦਿੱਤਾ 287 ਦੌੜਾਂ ਦਾ ਟੀਚਾ

India

India | ਵੈਸਟਇੰਡੀਜ਼ ਦੇ ਖਿਡਾਰੀ ਕਰੀਜ਼ ‘ਤੇ

  • ਪੰਤ ਨੇ ਵਨਡੇ ਮੈਚਾਂ ਵਿੱਚ ਪਹਿਲਾ ਅਰਧ ਸੈਂਕੜਾ ਜੜਿਆ

ਮੁੰਬਈ। ਭਾਰਤ ਨੇ ਵੈਸਟਇੰਡੀਜ਼ ਨੂੰ ਤਿੰਨ ਵਨਡੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ 288 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ ਐਤਵਾਰ ਨੂੰ ਚੇਨਈ ਦੇ ਚਿਦੰਬਰਮ ਸਟੇਡੀਅਮ ‘ਚ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 287 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਦੇ ਸ਼ਾਈ ਹੋਪ ਅਤੇ ਸ਼ਿਮਰਨ ਹੇਟਮੇਅਰ ਕ੍ਰੀਜ਼ ‘ਤੇ ਹਨ। ਸੁਨੀਲ ਅੰਬਰੀਸ਼ 9 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। ਉਸ ਨੂੰ ਦੀਪਕ ਚਾਹਰ ਨੇ ਐੱਲ.ਬੀ.ਡਬਲਯੂ. ਆਊਟ ਕੀਤਾ। ਇਸ ਤੋਂ ਪਹਿਲਾਂ ਟੀਮ ਇੰਡੀਆ ਲਈ ਰਿਸ਼ਭ ਪੰਤ ਨੇ 71 ਅਤੇ ਸ਼੍ਰੇਅਸ ਅਈਅਰ ਨੇ 70 ਦੌੜਾਂ ਬਣਾਈਆਂ।

ਕੇਦਾਰ ਜਾਧਵ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਲਈ ਸ਼ੈਲਡਨ ਕੋਟਰਲ, ਅਲਜ਼ਾਰੀ ਜੋਸੇਫ ਅਤੇ ਕੀਮੋ ਪੌਲ ਨੇ ਦੋ-ਦੋ ਵਿਕਟਾਂ ਲਈਆਂ। ਪੰਤ ਨੇ ਆਪਣੀ 69 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਅਤੇ ਇਕ ਛੱਕਾ ਲਗਾਇਆ। ਪੰਤ ਨੇ ਵਨਡੇ ਕਰੀਅਰ ਵਿਚ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ। ਪੋਲਾਰਡ ਦੀ ਗੇਂਦ ‘ਤੇ ਹੇਟਮੇਅਰ ਨੇ ਕੈਚ ਕਰਕੇ ਉਨ੍ਹਾਂ ਨੂੰ ਆਊਟ ਕੀਤਾ। ਕੇਦਾਰ ਨੇ ਛੇਵੇਂ ਵਿਕਟ ‘ਤੇ ਜਡੇਜਾ ਨਾਲ 59 ਦੌੜਾਂ ਦੀ ਸਾਂਝੇਦਾਰੀ ਕੀਤੀ। ਜਡੇਜਾ ਨੇ 21 ਦੌੜਾਂ ਬਣਾਈਆਂ। ਸ਼ਿਵਮ ਦੂਬੇ (9) ਨੂੰ ਕੈਮੋ ਪਾਲ ਨੇ ਆÀਟ ਕੀਤਾ। ਦੀਪਕ ਚਾਹਰ (7) ਅਤੇ ਮੁਹੰਮਦ ਸ਼ਮੀ (0) ਨਾਬਾਦ ਰਹੇ।।

ਰੋਹਿਤ ਅਤੇ ਅਈਅਰ ਨੇ ਅੱਧੀ ਸਦੀ ਦੀ ਭਾਈਵਾਲੀ ਬਣਾਈ

ਰੋਹਿਤ ਸ਼ਰਮਾ 36 ਦੌੜਾਂ ਬਣਾ ਕੇ ਆਊਟ ਹੋਇਆ। ਉਹ ਕੀਰਨ ਪੋਲਾਰਡ ਦੀ ਗੇਂਦ ‘ਤੇ ਅਲਜ਼ਾਰੀ ਜੋਸਫ ਨੂੰ ਕੈਚ ਦੇ ਬੈਠੇ। ਰੋਹਿਤ ਨੇ 55 ਦੌੜਾਂ ਬਣਾਈਆਂ। ਅਈਅਰ ਨੇ ਪੰਤ ਨਾਲ 114 ਦੌੜਾਂ ਦੀ ਸਾਂਝੇਦਾਰੀ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।