ਭਾਰਤ ਨੇ ਰੱਖਿਆ 253 ਦੌੜਾਂ ਦਾ ਟੀਚਾ

India set a target of 253 runs

ਨਵੀਂ ਦਿੱਲੀ : ਅੰਬਾਤੀ ਰਾਇਡੂ (90), ਵਿਜੇ ਸ਼ੰਕਰ (45) ਅਤੇ ਆਖਰ ‘ਚ ਹਾਰਦਿਕ ਪੰਡਯਾ ਦੀ ਤੂਫਾਨੀ ਪਾਰੀ (22 ਗੇਂਦਾਂ ‘ਚ 45 ਦੌੜਾਂ) ਦੇ ਦਮ ‘ਤੇ ਭਾਰਤੀ ਟੀਮ ਨੇ 5ਵੇਂ ਅਤੇ ਆਖਰੀ ਵਨ ਡੇ ਵਿਚ ਨਿਊਜ਼ੀਲੈਂਡ ਸਾਹਮਣੇ 253 ਦੌੜਾਂ ਦਾ ਟੀਚਾ ਰੱਖਿਆ। ਵੇਲਿੰਗਟਨ ਦੇ 5ਵੇਂ ਵਨ ਡੇ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਹਾਲਾਂਕਿ ਅੰਬਾਤੀ ਰਾਇਡੂ ਅਤੇ ਵਿਜੇ ਸ਼ੰਕਰ ਨੇ ਪਾਰੀ ਸੰਭਾਲੀ। ਉੱਥੇ ਹੀ ਭਾਰਤੀ ਟੀਮ ਦੇ ਧਾਕੜ ਆਲਰਾਊਂਡਰ ਹਾਰਦਿਕ ਪੰਡਯਾ ਨੇ ਸਕੋਰ ਨੂੰ ਤੇਜ਼ੀ ਨਾਲ ਅੱਗੇ ਵਧਾਇਆ। ਪੰਡਯਾ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਇਕ ਵਾਰ ਫਿਰ ਵਿਰੋਧੀ ਟੀਮ ਦੇ ਹੌਂਸਲਿਆਂ ਨੂੰ ਪਸਤ ਕਰ ਦਿੱਤਾ। ਪੰਡਯਾ ਨੇ 47ਵੇਂ ਓਵਰ ਵਿਚ ਸਪਿਨ ਗੇਂਦਬਾਜ਼ ਟਾਡ ਐਸਟਲ ਦੀ 3 ਗੇਂਦਾਂ ‘ਤੇ ਲਗਾਤਾਰ 3 ਛੱਕੇ ਲਾਏ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਪੰਡਯਾ ਨੇ ਵਨ ਡੇ ਕ੍ਰਿਕਟ ਵਿਚ ਇਕ ਓਵਰ ਵਿਚ ਲਗਾਤਾਰ 3 ਛੱਕੇ ਲਾਏ ਹੋਣ। ਪੰਡਯਾ ਨੇ 22 ਗੇਂਦਾਂ ‘ਤੇ 5 ਛੱਕੇ ਅਤੇ 2 ਚੌਕਿਆਂ ਦੀ ਮਦਦ ਨਾਲ 45 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਪੰਡਯਾ ਇਕ ਵਾਰ ਪਹਿਲਾਂ ਵੀ ਅਜਿਹਾ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ 2017 ਵਿਚ ਖੇਡੀ ਗਈ ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਵੀ ਪੰਡਯਾ ਨੇ ਪਾਕਿਸਤਾਨ ਖਿਲਾਫ ਲਗਾਤਾਰ 3 ਗੇਂਦਾਂ ‘ਤੇ 3 ਛੱਕੇ ਲਾਏ ਸੀ। ਹਾਰਦਿਕ ਪੰਡਯਾ ਨੇ ਪਾਕਿਸਤਾਨ ਖਿਲਾਫ ਫਾਈਨਲ ਮੁਕਾਬਲੇ ਵਿਚ ਭਾਰਤ ਦੀ ਪਾਰੀ ਦੇ 23ਵੇਂ ਓਵਰ ਵਿਚ ਸ਼ਾਦਾਬ ਖਾਨ ਦੀ 3 ਗੇਂਦਾਂ ‘ਤੇ 3 ਛੱਕੇ ਲਾਏ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।