ਟੀਮ ਇੰਡੀਆ ਪਹਿਲੇ ਟੈਸਟ ਦੇ ਦੂਜੇ ਦਿਨ 7 ਵਿਕਟਾਂ ‘ਤੇ 502 ਦੌੜਾਂ ਬਣਾ ਕੇ ਐਲਾਨੀ ਪਾਰੀ
ਏਜੰਸੀ /ਵਿਸ਼ਾਖਾਪਟਨਮ। ਸਲਾਮੀ ਬੱਲੇਬਾਜ਼ਾਂ ਮਿਅੰਕ ਅਗਰਵਾਲ (215) ਅਤੇ ਰੋਹਿਤ ਸ਼ਰਮਾ (176) ਦੀ ਕਰਿਸ਼ਮਾਈ ਬੱਲੇਬਾਜ਼ੀ ਅਤੇ ਦੋਵਾਂ ਦਰਮਿਆਨ 317 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੇ ਦਮ ‘ਤੇ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਸੱਤ ਵਿਕਟਾਂ ‘ਤੇ 502 ਦੌੜਾਂ ਦਾ ਵੱਡਾ ਸਕੋਰ ਬਣਾਇਆ ਦੱਖਣੀ ਅਫਰੀਕਾ ਨੇ ਇਸ ਦੇ ਜਵਾਬ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ ਤੱਕ ਵਿਕਟਾਂ ਦੇ ਨੁਕਸਾਨ ‘ਤੇ 39 ਦੌੜਾਂ ਬਣਾ ਲਈਆਂ ਸਨ ਮਿਅੰਕ ਨੇ ਆਪਣੇ ਪਹਿਲੇ ਸੈਂਕੜੇ ਨੂੰ ਦੂਹਰੇ ਸੈਂਕੜੇ ‘ਚ ਬਦਲਿਆ ਅਤੇ 371 ਗੇਂਦਾਂ ‘ਚ 215 ਦੌੜਾਂ ਬਣਾਈਆਂ ਜਦੋਂਕਿ ਰੋਹਿਤ ਨੇ 244 ਗੇਂਦਾਂ ‘ਚ 176 ਦੌੜਾਂ ਬਣਾਈਆਂ ਇਨ੍ਹਾਂ ਦੋਵਾਂ ਦੀ ਪਾਰੀ ‘ਚ ਇੱਕ ਦਿਲਚਸਪ ਸੰਜੋਗ ਇਹ ਰਿਹਾ ਕਿ ਦੋਵਾਂ ਨੇ ਆਪਣੀ ਪਾਰੀ ‘ਚ 23-23 ਚੌਕੇ ਅਤੇ ਛੇ-ਛੇ ਛੱਕੇ ਲਾਏ ਦੋਵਾਂ ਦਰਮਿਆਨ 82 ਓਵਰਾਂ ‘ਚ 317 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਹੋਈ ਅਤੇ ਇਸ ਦਰਮਿਆਨ ਉਨ੍ਹਾਂ ਨੇ ਕਈ ਰਿਕਾਰਡ ਬਣਾ ਦਿੱਤੇ।
ਭਾਰਤ ਨੇ ਕੱਲ੍ਹ ਦੇ ਬਿਨਾ ਕੋਈ ਵਿਕਟ ਗਵਾਏ 202 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਅਤੇ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ‘ਤੇ 502 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਐਲਾਨ ਕਰ ਦਿੱਤੀ ਰੋਹਿਤ ਨੇ 115 ਅਤੇ ਮਿਅੰਕ ਨੇ 84 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਸੀ ਵਿਰਾਟ ਨੇ 20, ਅਜਿੰਕਿਆ ਰਹਾਣੇ ਨੇ 15, ਰਵਿੰਦਰ ਜਡੇਜਾ ਨੇ ਨਾਬਾਦ 30, ਹਨੂੰਮਾ ਵਿਹਾਰੀ ਨੇ 10 ਅਤੇ ਰਿਧੀਮਾਨ ਸ਼ਾਹਾ ਨੇ 21 ਦੌੜਾਂ ਬਣਾਈਆਂ ਜਦੋਂਕਿ ਪੁਜਾਰਾ ਛੇ ਦੌੜਾਂ ਬਣਾ ਕੇ ਆਊਟ ਹੋਏ ਦੱਖਣੀ ਅਫਰੀਕਾ ਲਈ ਦਿਨ ਦਾ ਬਾਕੀ ਸਮਾਂ ਚੰਗਾ ਨਹੀਂ ਰਿਹਾ ਅਤੇ ਤਜ਼ਰਬੇਕਾਰ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ‘ਚ ਪਾਉਂਦਿਆਂ ਦੋ ਵਿਕਟਾਂ ਹਾਸਲ ਕੀਤੀਆਂ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਨੇ ਡੇਨ ਪਿਏਟ ਨੂੰ ਬੋਲਡ ਕਰਕੇ ਦੱਖਣੀ ਅਫਰੀਕਾ ਨੂੰ ਡੂੰਘੀ ਮੁਸੀਬਤ ‘ਚ ਪਾ ਦਿੱਤਾ ਪਿਏਟ ਦਾ ਖਾਤਾ ਨਹੀਂ ਖੁੱਲ੍ਹਿਆ ਸਟੰਪ ਸਮੇਂ ਓਪਨਰ ਡੀਨ ਐਲਗਰ 27 ਅਤੇ ਤੇਂਬਾ ਬਾਵੁਮਾ ਦੋ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ।
ਦੱਖਣੀ ਅਫਰੀਕਾ ਹਾਲੇ ਭਾਰਤ ਦੇ ਸਕੋਰ ਤੋਂ 463 ਦੌੜਾਂ ਪਿੱਛੇ ਹੈ ਪਹਿਲੇ ਟੈਸਟ ਦਾ ਪਹਿਲਾ ਦਿਨ ਜੇਕਰ ਹਿੱਟਮੈਨ ਰੋਹਿਤ ਦੇ ਨਾਂਅ ਰਿਹਾ ਸੀ ਤਾਂ ਦੂਜਾ ਦਿਨ ਪੂਰੀ ਤਰ੍ਹਾਂ ਮਿਅੰਕ ਅਗਰਵਾਲ ਦੇ ਨਾਂਅ ਰਿਹਾ ਮਿਅੰਕ ਨੇ ਜਬਰਦਸਤ ਬੱਲੇਬਾਜ਼ੀ ਕਰਦਿਆਂ ਆਪਣੇ ਕਰੀਅਰ ਦਾ ਪਹਿਲਾ ਦੂਹਰਾ ਸੈਂਕੜਾ ਠੋਕ ਦਿੱਤਾ ਮਅੰਕ ਨੇ ਪਹਿਲੇ ਸੈਸ਼ਨ ‘ਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਲੰਚ ਤੋਂ ਬਾਅਦ ਦੂਹਰਾ ਸੈਂਕੜਾ ਜੜ ਦਿੱਤਾ ਭਾਰਤੀ ਪਾਰੀ ਦੇ 115ਵੇਂ ਓਵਰ ‘ਚ ਕੇਸ਼ਵ ਮਹਾਰਾਜ ਦੀ ਪਹਿਲੀ ਗੇਂਦ ‘ਤੇ ਦੋ ਦੌੜਾਂ ਲੈ ਕੇ ਮਅੰਕ ਨੇ ਆਪਣਾ ਦੂਹਰਾ ਸੈਂਕੜਾ ਪੂਰਾ ਕੀਤਾ ਕਰਨਾਟਕ ਦੇ 28 ਸਾਲਾਂ ਬੱਲੇਬਾਜ਼ ਮਿਅੰਕ ਦਾ ਇਸ ਤੋਂ ਸਰਵਸ੍ਰੇਸ਼ਠ ਸਕੋਰ 77 ਦੌੜਾਂ ਸੀ ਅਤੇ ਉਹ ਆਪਣੇ ਪੰਜਵੇਂ ਟੈਸਟ ‘ਚ ਆਪਣੇ ਪਹਿਲੇ ਦੂਹਰੇ ਸੈਂਕੜੇ ‘ਤੇ ਪਹੁੰਚੇ ਹਨ।
ਮਿਅੰਕ ਅਗਰਵਾਲ ਅਤੇ ਰੋਹਿਤ ਸ਼ਰਮਾ ਨੇ ਬਣਾਏ ਕਈ ਰਿਕਾਰਡ
ਦੂਹਰਾ ਸੈਂਕੜਾ ਲਾਉਣ ਦੇ ਨਾਲ ਹੀ ਮਿਅੰਕ ਚੌਥੇ ਅਜਿਹੇ ਭਾਰਤੀ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਪਹਿਲੇ ਟੈਸਟ ਸੈਂਕੜੇ ਨੂੰ ਦੂਹਰੇ ਸੈਂਕੜੇ ‘ਚ ਬਦਲਿਆ ਹੈ ਮਿਅੰਕ ਤੋਂ ਪਹਿਲਾਂ ਦਿੱਗਜ ਬੱਲੇਬਾਜ਼ ਦਿਲੀਪ ਸਰਦੇਸਾਈ ( ਨਾਬਾਦ 200) ਨੇ ਨਿਊਜ਼ੀਲੈਂਡ ਖਿਲਾਫ ਸਾਲ 1965 ‘ਚ, ਵਿਨੋਦ ਕਾਂਬਲੀ (224) ਨੇ ਇੰਗਲੈਂਡ ਖਿਲਾਫ 1993 ‘ਚ ਅਤੇ ਕਰੂਣ ਨਾਇਰ (ਨਾਬਾਦ 303) ਨੇ ਇੰਗਲੈਂਡ ਖਿਲਾਫ 2016 ‘ਚ ਇਹ ਕਾਰਨਾਮਾ ਕੀਤਾ ਹੈ ਇਸ ਤਰ੍ਹਾਂ ਮਅੰਕ ਭਾਰਤੀ ਟੀਮ ਲਈ 10 ਸਾਲ ਬਾਅਦ ਦੂਹਰਾ ਸੈਂਕੜਾ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਬਣ ਗਏ ਹਨ ਸਾਲ 2009 ‘ਚ ਟੀਮ ਇੰਡੀਆ ਦੇ ਧਮਾਕੇਦਾਰ ਓਪਨਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸ੍ਰੀਲੰਕਾ ਖਿਲਾਫ ਮੁੰਬਈ ਦੇ ਸਟੇਡੀਅਮ ‘ਚ 293 ਦੌੜਾਂ ਬਣਾਈਆਂ ਸਨ।
ਮਿਅੰਕ ਨੇ ਇਸ ਦੇ ਨਾਲ ਹੀ ਸਹਿਵਾਗ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ ਉਹ ਭਾਰਤ ਦੇ ਦੂਜੇ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਦੂਹਰਾ ਸੈਂਕੜਾ ਲਾਇਆ ਹੈ ਇਹ ਉਨ੍ਹਾਂ ਦਾ ਭਾਰਤ ‘ਚ ਪਹਿਲਾ ਟੈਸਟ ਮੈਚ ਹੈ ਇਸ ਤਰ੍ਹਾਂ ਨੇ ਉਨ੍ਹਾਂ ਨੇ ਭਾਰਤ ‘ਚ ਖੇਡੇ ਗਏ ਆਪਣੇ ਪਹਿਲੇ ਹੀ ਟੈਸਟ ਮੈਚ ‘ਚ ਨਾ ਸਿਰਫ ਸੈਂਕੜਾ, ਸਗੋਂ ਦੂਹਰਾ ਸੈਂਕੜਾ ਵੀ ਬਣਾਇਆ -ਰੋਹਿਤ ਅਤੇ ਮਿਅੰਕ ਨੇ ਪਹਿਲੀ ਵਿਕਟ ਲਈ 317 ਦੌੜਾਂ ਦੀ ਸਾਂਝੇਦਾਰੀ ਕੀਤੀ ਭਾਰਤੀ ਟੈਸਟ ਇਤਿਹਾਸ ‘ਚ ਤੀਜੀ ਵਾਰ ਅਜਿਹਾ ਹੋਇਆ ਹੈ ਕਿ ਭਾਰਤ ਲਈ ਸਲਾਮੀ ਜੋੜੀ ਨੇ 300 ਦੌੜਾਂ ਤੋਂ ਉੱਪਰ ਦੀ ਸਾਂਝੇਦਾਰੀ ਕੀਤੀ ਹੈ ਵੀਨੂੰ ਮਾਂਕੜ ਅਤੇ ਪੰਕਜ ਰਾਏ ਨੇ 1956 ‘ਚ ਚੇਨੱਈ ‘ਚ ਨਿਊਜ਼ੀਲੈਂਡ ਖਿਲਾਫ ਓਪਨਿੰਗ ਸਾਂਝੇਦਾਰੀ ‘ਚ 413 ਦੌੜਾਂ ਅਤੇ ਸਹਿਵਾਗ ਅਤੇ ਰਾਹੁਲ ਦ੍ਰਾਵਿੜ ਨੇ 2006 ‘ਚ ਪਾਕਿਸਤਾਨ ਖਿਲਾਫ ਲਾਹੌਰ ‘ਚ ਪਹਿਲੀ ਵਿਕਟ ਲਈ 410 ਦੌੜਾਂ ਜੋੜੀਆਂ ਸਨ।
ਇਹ ਭਾਰਤ ਦੀ ਦੱਖਣੀ ਅਫਰੀਕਾ ਖਿਲਾਫ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ ਇਸ ਤੋਂ ਪਹਿਲਾਂ ਸਹਿਵਾਗ ਅਤੇ ਦ੍ਰਾਵਿੜ ਨੇ 2008 ‘ਚ ਚੇਨੱਈ ‘ਚ ਦੂਜੀ ਵਿਕਟ ਲਈ 268 ਦੌੜਾਂ ਜੋੜੀਆਂ ਸਨ ਦੋਵਾਂ ਓਪਨਰਾਂ ਨੇ ਕੁੱਲ 391 ਦੌੜਾਂ ਬਣਾਈਆਂ ਜੋ ਕਿਸੇ ਟੈਸਟ ਪਾਰੀ ‘ਚ ਤੀਜਾ ਸਭ ਤੋਂ ਓਪਨਰਾਂ ਦਾ ਸਭ ਤੋਂ ਜ਼ਿਆਦਾ ਯੋਗਦਾਨ ਹੈ ਆਪਣੀ ਸਾਂਝੇਦਾਰੀ ਦੌਰਾਨ ਦੋਵਾਂ ਬੱਲੇਬਾਜ਼ਾਂ ਨੇ ਛੱਕਿਆਂ ਦਾ ਅਨੋਖਾ ਰਿਕਾਰਡ ਬਣਾਇਆ ਰੋਹਿਤ ਅਤੇ ਮਿਅੰਕ ਨੇ ਪਹਿਲੀ ਪਾਰੀ ਦੌਰਾਨ ਕੁੱਲ 12 ਛੱਕੇ ਲਾਏ ਇਸ ‘ਚੋਂ ਰੋਹਿਤ ਦੇ ਬੱਲੇ ਤੋਂ 6 ਛੱਕੇ ਅਤੇ ਮਅੰਕ ਦੇ ਬੱਲੇ ਤੋਂ 6 ਛੱਕੇ ਨਿਕਲੇ ਇਸ ਤੋਂ ਪਹਿਲਾਂ ਸਾਲ 1994 ਅਤੇ 2009 ‘ਚ ਸੀ੍ਰਲੰਕਾ ਖਿਲਾਫ ਭਾਰਤੀ ਓਪਨਰਾਂ ਨੇ 8-8 ਛੱਕੇ ਲਾਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।