(ਏਜੰਸੀ) ਵਾਸ਼ਿੰਗਟਨ। ਆਰਥਿਕ ਸੁਤੰਤਰਤਾ ਦੇ ਇੱਕ ਸਾਲਾਨਾ ਸੂਚਕ ਅੰਕ ‘ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਇਹ 143 ਵੇਂ ਸਥਾਨ ‘ਤੇ ਰਿਹਾ ਹੈ। ਇੱਕ ਅਮਰੀਕੀ ਸੋਧ ਸੰਸਥਾਨ ‘ਦ ਹੈਰੀਟੇਜ਼ ਫਾਊਂਡੇਸ਼ਨ’ ਦੀ ਇੰਡੇਕਸ ਆਫ਼ ਇਕਨਾਮਿਕ ਫ੍ਰੀਡਮ’ ਭਾਰਤ ‘ਚ ਦੀ ਰੈਂਕਿੰਗ ਉਸਦੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ ਦੱਖਣੀ ਏਸ਼ੀਆਈ ਦੇਸ਼ਾਂ ਤੋਂ ਪਿੱਛੇ ਹੈ ਇਸਦਾ ਮੁੱਖ ਕਾਰਨ ਭਾਰਤ ‘ਚ ਬਜ਼ਾਰ ਨੂੰ ਧਿਆਨ ‘ਚ ਰੱਖ ਕੇ ਕੀਤੇ ਗਏ ਆਰਥਿਕ ਸੁਧਾਰਾਂ ਤੋਂ ਹੋਣ ਵਾਲੀ ਤਰੱਕੀ ਦਾ ‘ਨਾਬਰਾਬਰ’ ਹੋਣਾ ਦੱਸਿਆ ਗਿਆ ਹੈ ਇਸ ਸੂਚਕਾਂਕ ‘ਚ ਭਾਰਤ ਨੇ ਕੁੱਲ 52.6 ਅੰਕ ਹਾਸਲ ਕੀਤੇ, ਜੋ ਪਿਛਲੇ ਸਾਲ ਦੇ ਮੁਕਾਬਲੇ 3.6 ਅੰਕ ਘੱਟ ਹਨ ਪਿਛਲੇ ਸਾਲ ਇਸ ਸੂਚਕਾਂਕ ‘ਚ ਭਾਰਤ ਦੀ ਰੈਂਕਿੰਗ 123 ਸੀ।
ਇਸ ਸੂਚਕਾਂਕ ‘ਚ ਹਾਂਗਕਾਂਗ, ਸਿੰਗਾਪੁਰ ਤੇ ਨਿਊਜ਼ੀਲੈਂਡ ਚੋਟੀ ‘ਤੇ ਰਹੇ ਹਨ ਦੱਖਣੀ ਏਸ਼ੀਆਈ ਦੇਸ਼ਾਂ ‘ਚ ਭਾਰਤ ਨੇ ਹੇਠਲੇ ਅਫਗਾਨਿਸਤਾਨ 163 ਤੇ ਮਾਲਦੀਵ 157ਵੇਂ ਸਥਾਨ ‘ਤੇ ਹਨ, ਜਦੋਂਕਿ ਇਸ ਸੂਚਕਾਂਕ ‘ਚ ਨੇਪਾਲ ਦਾ ਸਥਾਨ 125, ਸ੍ਰੀਲੰਕਾ ਦਾ 112, ਪਾਕਿਸਤਾਨ ਦਾ 141, ਭੂਟਾਨ ਦਾ 107 ਤੇ ਬੰਗਲਾਦੇਸ਼ ਦਾ 128 ਹੈ ਚੀਨ ਨੇ ਇਸ ਸੂਚਕਾਂਕ ‘ਚ 57.4 ਅੰਕ ਹਾਸਲ ਕੀਤੇ, ਜੋ ਪਿਛਲੇ ਸਾਲ ਦੇ ਮੁਕਾਬਲੇ 5.4 ਅੰਕ ਜ਼ਿਆਦਾ ਹੈ ਇਸ ਸਾਲ ਇਸਦਾ ਸਥਾਨ 111ਵਾਂ ਰਿਹਾ ਹੈ ਅਮਰੀਕਾ 75.1 ਅੰਕ ਹਾਸਲ ਕਰਕੇ 17ਵੇਂ ਸਥਾਨ ‘ਤੇ ਰਿਹਾ ਹੈ ਇਸ ਸੂਚਕਾਂਕ ‘ਚ ਵਿਸ਼ਵ ਔਸਤ 60.9 ਅੰਕ ਰਿਹਾ, ਜੋ ਪਿਛਲੇ 23 ਸਾਲ ‘ਚ ਰਿਕਾਰਡ ਉੱਚ ਪੱਧਰ ਹੈ