ਮੈਂ ਉੱਤਰ ਪ੍ਰਦੇਸ਼ ਦਾ ਗੋਦ ਲਿਆ ਹੋਇਆ ਬੇਟਾ : ਮੋਦੀ

Modi Government

ਕਿਹਾ, ਸਪਾ, ਬਸਪਾ, ਕਾਂਗਰਸ ਦੀ ਮੁਕਤੀ ਤੋਂ ਬਗੈਰ ਯੂਪੀ ਦਾ ਵਿਕਾਸ ਸੰਭਵ ਨਹੀਂ

(ਏਜੰਸੀ), ਹਰਦੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Modi) ਨੇ ਅੱਜ ਖੁਦ ਨੂੰ ਉੱਤਰ ਪ੍ਰਦੇਸ਼ ਦਾ ‘ਗੋਦ ਲਿਆ ਹੋਇਆ ਬੇਟਾ’ ਦੱਸਦਿਆਂ ਕਿਹਾ ਕਿ ਇਸ ਸੂਬੇ ਨੂੰ ਵਿਕਸਿਤ ਕਰਨ ਲਈ ਉਸ ਨੂੰ ਸਪਾ, ਬਸਪਾ ਤੇ ਕਾਂਗਰਸ ਤੋਂ ਮੁਕਤ ਕਰਨਾ ਪਵੇਗਾ। ਮੋਦੀ ਨੇ ਚੋਣ ਰੈਲੀ ‘ਚ ਕਿਹਾ ਕਿ ਤਮਾਮ ਸਾਧਨ ਮੌਜ਼ੂਦ ਹੋਣ ਦੇ ਬਾਵਜ਼ੂਦ ਉੱਤਰ ਪ੍ਰਦੇਸ਼ ਪੱਛੜਾ ਹੋਇਆ ਹੈ ਇਸ ਦਾ ਕਾਰਨ ਇਹ ਹੈ ਕਿ ਸਪਾ, ਬਸਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਸੂਬੇ ਨੂੰ ਸੰਭਾਲਣ ਦੀ ਬਜਾਇ ਸਿਰਫ਼ ਆਪਣੇ ਵੋਟ ਬੈਂਕ ਨੂੰ ਹੀ ਸੰਭਾਲਣ ਦੀ ਬਜਾਇ ਸਿਰਫ਼ ਆਪਣੇ ਵੋਟ ਬੈਂਕ ਨੂੰ ਹੀ ਸੰਭਾਲਿਆ ਇਸ ਸੂਬੇ ਨੂੰ ਸਪਾ, ਬਸਪਾ ਤੇ ਕਾਂਗਰਸ ਦੇ ਚੱਕਰ ਤੋਂ ਮੁਕਤ ਕੀਤੇ ਬਿਨਾ ਉਸਦੀ ਕਿਸਮਤ ਨਹੀਂ ਬਦਲੇਗੀ।

ਉਨ੍ਹਾਂ ਕਿਹਾ ਕਿ ਪਰਮਾਤਮਾ ਕ੍ਰਿਸ਼ਨ ਉੱਤਰ ਪ੍ਰਦੇਸ਼ ‘ਚ ਪੈਦਾ ਹੋਏ ਤੇ ਉਨ੍ਹਾਂ ਗੁਜਰਾਤ ਨੂੰ ਕਰਮਭੂਮੀ ਬਣਾਇਆ ਮੈਂ ਗੁਜਰਾਤ ‘ਚ ਜਨਮ ਲਿਆ ਤੇ ਉੱਤਰ ਪ੍ਰਦੇਸ਼ ਨੇ ਮੈਨੂੰ ਗੋਦ ਲਿਆ ਹੈ ਇਹ ਯੂਪੀ ਮੇਰਾ ਮਾਈ-ਬਾਪ ਹੈ ਗੋਦ ਲਿਆ ਹੋਇਆ ਬੇਟਾ ਹੋਣ ਦੇ ਬਾਵਜ਼ੂਦ ਇੱਥੋਂ ਦੀ ਸਥਿਤੀ ਬਦਲਣਾ ਮੇਰਾ ਫਰਜ਼ ਬਣਦਾ ਹੈ, ਇਸ ਲਈ ਮੈਨੂੰ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ ਭਾਰਤੀ ਬਹੁਮਤ ਨਾਲ ਯੂਪੀ ‘ਚ ਭਾਜਪਾ ਦੀ ਸਰਕਾਰ ਬਣਾਓ ਮੈਂ ਵਾਅਦਾ ਕਰਦਾ ਹਾਂ ਕਿ ਪੰਜ ਸਾਲਾਂ ਦੇ ਅੰਦਰ ਜਿਨ੍ਹਾਂ ਸਮੱਸਿਆਵਾਂ ਨਾਲ ਤੁਸੀਂ ਜੂਝ ਰਹੇ ਹੋ, ਉਨ੍ਹਾਂ ਦੇ ਰਸਤੇ ਲੱਭ ਕੇ ਦੇਵਾਂਗਾ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਸੂਬੇ ਦੇ ਪੁਲਿਸ ਥਾਣੇ ਸਪਾ ਦੇ ਦਫਤਰ ਬਣ ਗਏ ਹਨ ਹੁਣ ਸਪਾ ਵਰਕਰ ਇਹ ਤੈਅ ਕਰਦੇ ਹਨ ਕਿ ਕਿਹੜਾ ਮੁਕੱਦਮਾ ਦਰਜ ਕਰਨਾ ਹੈ ਕਿਹੜਾ ਨਹੀਂ ਉਨ੍ਹਾਂ ਦੋਸ਼ ਲਾਇਆ ਕਿ ਸਾਡੇ ਦੇਸ਼ ‘ਚ ਸਿਆਸੀ ਕਤਲ ਨਾਲ ਸਭ ਤੋਂ ਜ਼ਿਆਦਾ ਘਟਨਾਵਾਂ ਉੱਤਰ ਪ੍ਰਦੇਸ਼ ‘ਚ ਵਾਪਰਦੀਆਂ ਹਨ।

ਗੈਰ ਕਾਨੂੰਨੀ ਖਨਨ ਇੱਥੋਂ ਦਾ ਮੁਖ ਕਾਰੋਬਾਰ ਹੋ

ਮੋਦੀ ਨੇ ਕਿਹਾ ਕਿ ਸਮੂਹਿਕ ਦੁਰਾਚਾਰ ਦੀਆਂ ਸਭ ਤੋਂ ਜ਼ਿਆਦਾ ਵਾਰਦਾਤਾਂ ਵੀ ਉੱਤਰ ਪ੍ਰਦੇਸ਼ ‘ਚ ਹੀ ਹੁੰਦੀਆਂ ਹਨ ਮੈਂ ਇੱਥੋਂ ਦੀ ਪਰਿਵਾਰਵਾਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਯੂਪੀ ਦੀ ਭੈਣ-ਧੀ ਤੁਹਾਡੇ ਪਰਿਵਾਰ ਦੀ ਨਹੀਂ ਹੈ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਗੈਰ ਕਾਨੂੰਨੀ ਹਥਿਆਰ ਭਾਵ ‘ਕੱਟੇ’ ਦਾ ਰਾਜ ਚੱਲਦਾ ਹੈ ਅਜਿਹੇ ਹਥਿਆਰਾਂ ਨਾਲ ਹੋਣ ਵਾਲੀ ਫਾਈਰਿੰਗ ਨਾਲ ਤਿੰਨ ਹਜ਼ਾਰ ਕਤਲ ਹੁੰਦੇ ਹਨ ਸਾਡੇ ਦੇਸ਼ ‘ਚ ਕੁੱਲ ਆਰਮਸ ਐਕਟ ਨੂੰ ਲੈ ਕੇ ਜੋ ਗੁਨਾਹ ਦਰਜ ਹੁੰਦੇ ਹਨ, ਉਨ੍ਹਾਂ’ ਚੋਂ ਲਗਭਗ 50 ਫੀਸਦੀ ਇਕੱਲੇ ਉੱਤਰ ਪ੍ਰਦੇਸ਼ ‘ਚ ਹੁੰਦੇ ਹਨ ਮੋਦੀ ਨੇ ਕਿਹਾ ਕਿ ਦੇਸ਼ ‘ਚ ਦਲੀਤਾਂ ‘ਤੇ ਦੁਰਾਚਾਰ ਦੀਆਂ ਜੋ ਘਟਨਾਵਾਂ ਹੁੰਦੀਆਂ ਹਨ, ਉਸ ‘ਚ 20 ਫੀਸਦੀ ਤੋਂ ਜ਼ਿਆਦਾ ਇਕੱਲੇ ਉੱਤਰ ਪ੍ਰਦੇਸ਼ ‘ਚ ਹੁੰਦੀਆਂ ਹਨ ਗੈਰ ਕਾਨੂੰਨੀ ਖਨਨ ਇੱਥੋਂ ਦਾ ਮੁਖ ਕਾਰੋਬਾਰ ਹੋ ਗਿਆ ਹੈ

ਜੇਕਰ ਕੋਈ ਪੱਤਰਕਾਰ ਉਨ੍ਹਾਂ ਦੀ ਖ਼ਬਰ ਛਾਪ ਦੇਵੇ ਤਾਂ ਉਹ ਜਿੰਦਾ ਰਹੇਗਾ, ਇਸਦੀ ਗਾਰੰਟੀ ਨਹੀਂ ਹੈ ਕਦੇ-ਕਦੇ ਤਾਂ ਥਾਣੇ ਤੋਂ ਧਮਕੀ ਦਾ ਫੋਨ ਆ ਜਾਂਦਾ ਹੈ। ਉਨ੍ਹਾਂ ਆਪਣੀ ਸਰਕਾਰ ਦੇ ਨੋਟਬੰਦੀ ਦੇ ਕਦਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਨ੍ਹਾਂ 70 ਸਾਲਾਂ ਤੱਕ ਗਰੀਬਾਂ ਨੂੰ ਲੁੱਟਿਆ ਹੈ, ਉਨ੍ਹਾਂ ਉਹ ਸਭ ਮੋੜਨਾ ਹੀ ਪਵੇਗਾ ਇਹ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਖਿਲਾਫ਼ ਸਾਡੀ ਲੜਾਈ ਹੈ ਸਾਰੀਆਂ ਬੁਰਾਈਆਂ ਦੀ ਜੜ੍ਹ ਭ੍ਰਿਸ਼ਟਾਚਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ