ਸ਼ੇਅਰ ਦਲਾਲ ਤੋਂ 61 ਲੱਖ ਰੁਪਏ ਜ਼ਬਤ

(ਏਜੰਸੀ) ਜੈਪੁਰ । ਆਮਦਨ ਟੈਕਸ ਵਿਭਾਗ ਨੇ ਇੱਕ ਸ਼ੇਅਰ ਦਲਾਲ ਤੋਂ ਬਰਾਮਦ 61 ਲੱਖ ਰੁਪਏ ਦੀ ਰਾਸ਼ੀ ਨੂੰ ਕਾਲਾ ਧਨ ਮੰਨਦਿਆਂ ਵੀਰਵਾਰ ਨੂੰ ਜ਼ਬਤ ਕਰ ਲਿਆ ਅਡੀਸ਼ਨਲ ਡਾਇਰੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਦੀ ਸੂਚਨਾ ‘ਤੇ ਵਿਭਾਗ ਨੇ ਅੱਜ ਸ਼ੇਅਰ ਦਲਾਲ ਮੁਕੇਸ਼ ਜੈਨ ਤੋਂ ਬਰਾਮਦ ਰਾਸ਼ੀ ਸਬੰਧੀ ਪੁੱਛਗਿੱਛ ਕੀਤੀ, ਪਰ ਉਸ ਵੱਲੋਂ ਸੰਤੋਸ਼ਜਨਕ ਜਵਾਬ ਨਹੀਂ ਮਿਲਣ ‘ਤੇ ਉਸ ਤੋਂ ਬਰਾਮਦ ਰਾਸ਼ੀ ਕਾਲਾਧਨ ਮੰਨਦਿਆਂ ਜ਼ਬਤ ਕਰ ਲਈ ਹੈ।

ਜ਼ਿਕਰਯੋਗ ਹੈ ਕਿ ਸ਼ਿਵਦਾਸਪੁਰਾ ਪੁਲਿਸ ਨੇ ਦੇਰ ਸ਼ਾਮ ਨਿਵਾਈ ਦੇ ਨੇੜੇ ਟੋਲ ਪਲਾਜਾ ਦੇ ਨੇੜੇ ਇੱਕ ਕਾਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ‘ਚ 61 ਲੱਖ ਰੁਪਏ ਦੇ ਨਵੇਂ ਕਰੰਸੀ ਨੋਟ ਮਿਲੇ ਸਨ, ਜਿਸ ‘ਚੋਂ 58 ਲੱਖ ਰੁਪਏ ਦੋ-ਦੋ ਹਜ਼ਾਰ ਰੁਪਏ ਦੇ ਅਤੇ ਬਾਕੀ ਤਿੰਨ ਲੱਖ ਪੰਜ-ਪੰਜ ਸੌ ਰੁਪਏ ‘ਚ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ