ਸੁਰਿੰਦਰ ਵਰਮਾ ਨੂੰ ਵਿਆਸ ਸਨਮਾਨ

(ਏਜੰਸੀ) ਨਵੀਂ ਦਿੱਲੀ। ਹਿੰਦੀ ਦੇ ਸਾਹਿਤਕਾਰ ਤੇ ਨਾਟਕਕਾਰ ਸੁਰਿੰਦਰ ਵਰਮਾ ਨੂੰ ਸਾਲ 2016 ਦਾ ਵਿਆਸ ਸਨਮਾਨ ਉਨ੍ਹਾਂ ਦੇ 2010 ‘ਚ ਪ੍ਰਕਾਸ਼ਿਤ ਨਾਵਲ ਲਈ ਦਿੱਤਾ ਜਾਵੇਗਾ ਕੇਕੇ ਬਿੜਲਾ ਫਾਊਂਡੇਸ਼ਨ ਵੱਲੋਂ ਵੀਰਵਾਰ ਜਾਰੀ ਨੋਟਿਸ ਅਨੁਸਾਰ ਸਾਲ 2016 ਦਾ ਵਿਆਸ ਸਨਮਾਨ ਹਿੰਦੀ ਦੇ ਪ੍ਰਸਿੱਧ ਲੇਖਕ ਸੁਰਿੰਦਰ ਵਰਮਾ ਦੇ ਨਾਵਲ ‘ਕਾਟਨਾ ਸ਼ਮੀ ਕਾ ਬ੍ਰਿਕਸ਼ : ਪਦਮਪਖੁਰੀ ਕੀ ਧਾਰ ਸੇ’ ਨੂੰ ਚੁਣਿਆ ਗਿਆ ਹੈ ਇਹ ਨਾਵਲ  ਸਾਲ 2010 ‘ਚ ਛਪਿਆ ਸੀ ਸਾਹਿਤ ਅਕਾਦਮੀ ਦੇ ਮੁਖੀ ਡਾ. ਵਿਸ਼ਵਨਾਥ ਪ੍ਰਸਾਦ ਤਿਵਾਰੀ ਦੀ ਅਗਵਾਈ ‘ਚ ਹੋਈ ਚੋਣ ਕਮੇਟੀ ਦੀ ਮੀਟਿੰਗ ‘ਚ ਸੁਰਿੰਦਰ ਵਰਮਾ ਦੇ ਨਾਂਅ ਦੀ ਚੋਣ ਕੀਤੀ ਗਈ ਉਨ੍ਹਾਂ ਬਤੌਰ ਸਨਮਾਨ ਸਾਢੇ ਤਿੰਨ ਲੱਖ ਰੁਪਏ ਪ੍ਰਦਾਨ ਕੀਤੇ ਜਾਣਗੇ ਇਸ ਪੁਰਸਕਾਰ ਦਾ ਆਰੰਭ 1991 ‘ਚ ਕੀਤਾ ਗਿਆ ਸੀ ਵਰਮਾ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕੇ ਹਨ ਉਹ ਲੰਮੇ ਸਮੇਂ ਤੱਕ ਕੌਮੀ ਨਾਟਕੀ ਕਾਲਜ ਨਾਲ ਜੁੜੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ