India vs New Zealand: ਭਾਰਤ-ਨਿਊਜੀਲੈਂਡ ਪਹਿਲਾ ਟੈਸਟ, ਪੰਤ ਦੇ ਸੱਜੇ ਗੋਡੇ ’ਚ ਸੱਟ, ਜੁਰੈਲ ਨੂੰ ਬੁਲਾਇਆ

India vs New Zealand
India vs New Zealand: ਭਾਰਤ-ਨਿਊਜੀਲੈਂਡ ਪਹਿਲਾ ਟੈਸਟ, ਪੰਤ ਦੇ ਸੱਜੇ ਗੋਡੇ ’ਚ ਸੱਟ, ਜੁਰੈਲ ਨੂੰ ਬੁਲਾਇਆ

ਵਿਰਾਟ ਕੋਹਲੀ, ਸਰਫਰਾਜ ਖਾਨ, ਕੇਐਲ ਰਾਹੁਲ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਖਾਤਾ ਵੀ ਨਹੀਂ ਖੋਲ੍ਹ ਸਕੇ

  • ਲੰਗੜਾਉਂਦੇ ਹੋਏ ਪੰਤ ਗਏ ਮੈਦਾਨ ’ਚੋਂ ਬਾਹਰ
  • ਟੀਮ ’ਚ 2 ਬਦਲਾਅ, ਗਿੱਲ ਤੇ ਆਕਾਸ਼ ਦੀਪ ਬਾਹਰ

ਸਪੋਰਟਸ ਡੈਸਕ। India vs New Zealand: ਭਾਰਤੀ ਵਿਕਟਕੀਪਰ ਰਿਸ਼ਭ ਪੰਤ ਬੈਂਗਲੁਰੂ ’ਚ ਚੱਲ ਰਹੇ ਭਾਰਤ-ਨਿਊਜੀਲੈਂਡ ਟੈਸਟ ਦੌਰਾਨ ਜਖਮੀ ਹੋ ਗਏ ਹਨ। ਉਸ ਦਾ ਸੱਜਾ ਗੋਡਾ ਜਖਮੀ ਹੈ। ਉਸ ਨੇ ਮੈਡੀਕਲ ਸਟਾਫ ਦੇ ਸਹਿਯੋਗ ਨਾਲ ਮੈਦਾਨ ਤੋਂ ਬਾਹਰ ਗਏ। ਪੰਤ ਦੀ ਜਗ੍ਹਾ ਧਰੁਵ ਜੁਰੇਲ ਨੂੰ ਵਿਕਟਕੀਪਿੰਗ ਲਈ ਬੁਲਾਇਆ ਗਿਆ ਹੈ। ਵੀਰਵਾਰ ਨੂੰ ਮੈਚ ਦਾ ਦੂਜਾ ਦਿਨ ਹੈ ਤੇ ਤੀਜੇ ਸੈਸਨ ਦੀ ਖੇਡ ਚੱਲ ਰਹੀ ਹੈ। ਨਿਊਜੀਲੈਂਡ ਨੇ ਪਹਿਲੀ ਪਾਰੀ ’ਚ 3 ਵਿਕਟਾਂ ’ਤੇ 154 ਦੌੜਾਂ ਬਣਾਈਆਂ ਹਨ। ਟੀਮ 120 ਦੌੜਾਂ ਦੀ ਬੜ੍ਹਤ ’ਤੇ ਹੈ। ਰਚਿਨ ਰਵਿੰਦਰ ਤੇ ਡੈਰਿਲ ਮਿਸ਼ੇਲ ਕ੍ਰੀਜ ’ਤੇ ਹਨ। 16: 50 PM

Read This : Gold Price Today: ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ! ਰਿਕਾਰਡ ਪੱਧਰ ਤੱਕ ਪਹੁੰਚ ਸਕਦੀਆਂ ਹਨ ਕੀਮਤਾਂ !

ਡੇਵੋਨ ਕੋਨਵੇ 91 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਰਵੀਚੰਦਰਨ ਅਸ਼ਵਿਨ ਨੇ ਬੋਲਡ ਕੀਤਾ। ਵਿਲ ਯੰਗ (33 ਦੌੜਾਂ) ਨੂੰ ਰਵਿੰਦਰ ਜਡੇਜਾ ਨੇ ਕੁਲਦੀਪ ਯਾਦਵ ਹੱਥੋਂ ਕੈਚ ਕਰਵਾਇਆ। ਟਾਮ ਲੈਥਮ (15 ਦੌੜਾਂ) ਨੂੰ ਕੁਲਦੀਪ ਯਾਦਵ ਨੇ ਐੱਲਬੀਡਬਲਿਊ ਹੋਏ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜੀ ਕਰਨ ਆਈ ਭਾਰਤੀ ਟੀਮ 46 ਦੌੜਾਂ ’ਤੇ ਆਲ ਆਊਟ ਹੋ ਗਈ। ਘਰੇਲੂ ਮੈਦਾਨ ’ਤੇ ਭਾਰਤ ਦਾ ਇਹ ਸਭ ਤੋਂ ਛੋਟਾ ਸਕੋਰ ਹੈ। 1987 ’ਚ ਵੈਸਟਇੰਡੀਜ ਖਿਲਾਫ ਦਿੱਲੀ ਟੈਸਟ ’ਚ ਟੀਮ 75 ਦੌੜਾਂ ’ਤੇ ਆਲ ਆਊਟ ਹੋ ਗਈ ਸੀ। 16: 50 PM

India vs New Zealand
ਮੈੱਟ ਹੈਨਰੀ ਨੇ 5 ਵਿਕਟਾਂ ਹਾਸਲ ਕੀਤੀਆਂ।
Read This : Canada News: ਜੇਕਰ ਤੁਸੀਂ ਕੈਨੇਡਾ ਜਾ ਰਹੇ ਹੋਂ ਤਾਂ ਇਹ ਖਬਰ ਜ਼ਰੂਰ ਪੜ੍ਹੋ, ਵੀਜਾ ਮਿਲਣ ’ਚ ਕਿਉਂ ਹੋ ਰਹੀ ਦੇਰੀ…..

ਰਿਸ਼ਭ ਪੰਤ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ ਜਦਕਿ ਯਸ਼ਸਵੀ ਜਾਇਸਵਾਲ ਸਿਰਫ 13 ਦੌੜਾਂ ਹੀ ਬਣਾ ਸਕੇ। ਕਪਤਾਨ ਰੋਹਿਤ ਸ਼ਰਮਾ (2 ਦੌੜਾਂ) ਨੂੰ ਟਿਮ ਸਾਊਥੀ ਨੇ ਬੋਲਡ ਕੀਤਾ। ਵਿਰਾਟ ਕੋਹਲੀ, ਸਰਫਰਾਜ ਖਾਨ, ਕੇਐਲ ਰਾਹੁਲ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਮੈਟ ਹੈਨਰੀ ਨੇ 5 ਵਿਕਟਾਂ ਲਈਆਂ, ਜਦਕਿ ਵਿਲੀਅਮ ਓ‘ਰੂਰਕੇ ਨੇ 3 ਵਿਕਟਾਂ ਹਾਸਲ ਕੀਤੀਆਂ। 13:55 PM

India vs New Zealand
ਵਿਰਾਟ ਕੋਹਲੀ, ਸਰਫਰਾਜ ਖਾਨ, ਕੇਐਲ ਰਾਹੁਲ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਖਾਤਾ ਵੀ ਨਹੀਂ ਖੋਲ੍ਹ ਸਕੇ

ਉਸ ਨੂੰ ਮੈਟ ਹੈਨਰੀ ਨੇ ਏਜਾਜ਼ ਪਟੇਲ ਦੇ ਹੱਥੋਂ ਕੈਚ ਕਰਵਾਇਆ। ਉਨ੍ਹਾਂ ਨੇ ਸਰਫਰਾਜ਼ ਖਾਨ ਨੂੰ ਵੀ ਆਊਟ ਕੀਤਾ। ਇਸ ਤੋਂ ਪਹਿਲਾਂ ਵਿਲੀਅਮ ਓਰੂਰਕੇ ਨੇ ਕੇਐੱਲ ਰਾਹੁਲ (0), ਯਸ਼ਸਵੀ ਜੈਸਵਾਲ (13 ਦੌੜਾਂ) ਅਤੇ ਵਿਰਾਟ ਕੋਹਲੀ (0) ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਕਪਤਾਨ ਰੋਹਿਤ ਸ਼ਰਮਾ (2 ਦੌੜਾਂ) ਨੂੰ ਟਿਮ ਸਾਊਥੀ ਨੇ ਬੋਲਡ ਕੀਤਾ। ਮੌਸਮ ਵੈੱਬਸਾਈਟ Accuweather ਦੇ ਅਨੁਸਾਰ, ਅੱਜ ਬੈਂਗਲੁਰੂ ਵਿੱਚ 40% ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਹਿਲੇ ਦਿਨ ਦਾ ਖੇਡ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। 12:10 PM

ਫਿਲਹਾਲ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਹੈ। ਟੀਮ ਇੰਡੀਆ ਨੇ ਪਹਿਲੀ ਪਾਰੀ ’ਚ 3 ਵਿਕਟਾਂ ’ਤੇ 13 ਦੌੜਾਂ ਬਣਾਈਆਂ ਹਨ। ਯਸ਼ਸਵੀ ਜਾਇਸਵਾਲ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕ੍ਰੀਜ ’ਤੇ ਮੌਜ਼ੂਦ ਹਨ। ਸਰਫਰਾਜ ਖਾਨ ਤੇ ਵਿਰਾਟ ਕੋਹਲੀ ਜੀਰੋ ’ਤੇ ਆਊਟ ਹੋਏ। India vs New Zealand

ਇਹ ਖਬਰ ਵੀ ਪੜ੍ਹੋ : Cricket News: ਭਾਰਤ-ਨਿਊਜੀਲੈਂਡ ਟੈਸਟ ਤੋਂ ਪਹਿਲਾਂ ਡਗਮਗਾਈ ਪਲੇਇੰਗ-11, ਬਾਹਰ ਹੋਇਆ ਇਹ ਖਿਡਾਰੀ, ਇਹ ਧਾਕੜ ਬੱਲੇਬਾਜ਼ ਨੂੰ ਮੌਕਾ?

ਸਰਫਰਾਜ ਨੂੰ ਮੈਟ ਹੈਨਰੀ ਨੇ ਡੇਵੋਨ ਕੋਨਵੇ ਹੱਥੋਂ ਕੈਚ ਕਰਵਾਇਆ। ਜਦੋਂ ਕਿ ਕੋਹਲੀ ਨੂੰ ਵਿਲੀਅਮ ਓਰੂਰਕੇ ਦੀ ਗੇਂਦ ’ਤੇ ਗਲੇਨ ਫਿਲਿਪਸ ਨੇ ਕੈਚ ਆਊਟ ਕੀਤਾ। ਸ਼ੁਭਮਨ ਗਿੱਲ ਸੱਟ ਕਾਰਨ ਇਹ ਮੈਚ ਨਹੀਂ ਖੇਡ ਰਿਹਾ ਹੈ। ਉਨ੍ਹਾਂ ਦੀ ਜਗ੍ਹਾ ਸਰਫਰਾਜ ਖਾਨ ਨੂੰ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਕਾਸ਼ ਦੀਪ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਮੌਕਾ ਦਿੱਤਾ ਗਿਆ ਹੈ। ਮੌਸਮ ਵੈੱਬਸਾਈਟ ਅਨੁਸਾਰ, ਅੱਜ ਬੈਂਗਲੁਰੂ ’ਚ 40 ਫੀਸਦੀ ਮੀਂਹ ਦੀ ਸੰਭਾਵਨਾ ਹੈ। ਪਹਿਲੇ ਦਿਨ ਦਾ ਖੇਡ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। India vs New Zealand

India vs New Zealand
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

ਦੋਵਾਂ ਟੀਮਾਂ ਦੀ ਪਲੇਇੰਗ-11 | India vs New Zealand

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ ਖਾਨ, ਰਵਿੰਦਰ ਜਡੇਜਾ, ਆਰ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।

ਨਿਊਜੀਲੈਂਡ : ਟੌਮ ਲੈਥਮ (ਕਪਤਾਨ), ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਮੈਟ ਹੈਨਰੀ, ਟਿਮ ਸਾਊਥੀ, ਏਜਾਜ ਪਟੇਲ ਤੇ ਵਿਲੀਅਮ ਓਰੂਰਕੇ।