IND vs IRE: ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਮੁਕਾਬਲਾ ਆਇਰਲੈਂਡ ਨਾਲ, ਕੀ ਭਾਰਤ ਕਰੇਗਾ ਜਿੱਤ ਨਾਲ ਸ਼ੁਰੂਆਤ ?

IND vs IRE

ਆਇਰਲੈਂਡ ਦੀ ਟੀਮ ਕ੍ਰਿਕੇਟ ਦੀ ਜਾਇੰਟ ਕਿਲਰ | IND vs IRE

  • 3 ਸਪਿਨਰਾਂ ਨਾਲ ਉੱਤਰ ਸਕਦੀ ਹੈ ਭਾਰਤੀ ਟੀਮ
  • ਭਾਰਤੀ ਟੀਮ ਜਿੱਤ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਾ ਚਾਹੇਗੀ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ ਅੱਠਵਾਂ ਮੁਕਾਬਲਾ ਅੱਜ ਭਾਰਤੀ ਟੀਮ ਤੇ ਆਇਰਲੈਂਡ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਨਾਸਾਓ ਕ੍ਰਿਕੇਟ ਸਟੇਡੀਅਮ ਨਿਊਯਾਰਕ ਵਿਖੇ ਖੇਡਿਆ ਜਾਵੇਗਾ। ਮੈਚ ਰਾਤ 8 ਵਜੇ ਤੋ ਸ਼ੁਰੂ ਹੋਵੇਗਾ, ਟਾਸ ਅੱਧਾ ਘੰਟਾ ਪਹਿਲਾਂ ਭਾਰ 7:30 ਵਜੇ ਹੋਵੇਗਾ। ਭਾਰਤੀ ਟੀਮ ਅੱਜ ਵਾਲੇ ਮੈਚ ਨਾਲ ਟੀ20 ਵਿਸ਼ਵ ਕੱਪ ’ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ। ਹੁਣ ਗੱਲ ਕਰੀਏ ਆਇਰਲੈਂਡ ਦੀ। ਸਾਲ 2022 ਤੇ ਟੀ20 ਵਿਸ਼ਵ ਕੱਪ ਟੂਰਨਾਮੈਂਟ। (IND vs IRE)

ਇੱਕ ਪਾਸੇ ਖਿਤਾਬ ਜਿੱਤ ਚੁੱਕੀ ਇੰਗਲੈਂਡ ਤੇ ਦੂਜੇ ਪਾਸੇ ਕ੍ਰਿਕੇਟ ਦੀ ਦੁਨੀਆਂ ’ਚ ਪਛਾਣ ਬਣਾ ਰਹੀ ਆਇਰਲੈਂਡ। ਇੰਗਲੈਂਡ ਨੂੰ 157 ਦਾ ਸੌਖਾ ਟੀਚਾ ਹਾਸਲ ਕਰਨਾ ਸੀ। ਜੋਸ ਬਟਲਰ ਵਰਗਾ ਬੱਲੇਬਾਜ਼ ਸਾਹਮਣੇ ਸੀ ਤੇ ਗੇਂਦ ਸੀ ਆਇਰਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ ਜੋਸ਼ੁਆ ਲਿਟਿਲ ਦੇ ਹੱਥਾਂ ’ਚ। ਦੂਜੀ ਹੀ ਗੇਂਦ ’ਤੇ ਲਿਟਿਲ ਨੇ ਫੁਲ ਲੈਂਥ ਗੇਂਦ ਸੁੱਟੀ, ਜਿਹੜੀ ਬਾਹਰ ਨੂੰ ਨਿਕਲੀ। ਬਟਲਰ ਨੇ ਸ਼ਾਟ ਖੇਡਿਆ ਤੇ ਗੇਂਦ ਬੱਲੇ ਨਾਲ ਲੱਗ ਕੇ ਕੀਪਰ ਦੇ ਹੱਥਾਂ ’ਚ ਚਲੀ ਗਈ। ਇੰਗਲੈਂਡ ਨੂੰ ਪਹਿਲਾ ਤੇ ਵੱਡਾ ਝਟਕਾ ਲੱਗ ਗਿਆ ਸੀ। (IND vs IRE)

ਫਿਰ ਲਿਟਿਲ ਤੀਜਾ ਓਵਰ ਲੈ ਕੇ ਆਏ, ਹੁਣ ਐਲੇਕਸ ਹੇਲਸ ਸਾਹਮਣੇ ਸਨ। ਲਿਟਿਲ ਨੇ ਚੌਥੀ ਗੇਂਦ ਸੁੱਟੀ, ਹੇਲਸ ਨੇ ਪੁੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸ਼ਾਟ ਫਾਈਨ ਲੈੱਗ ’ਚ ਕੈਚ ਆਊਟ ਹੋ ਗਏ। ਇੰਗਲੈਂਡ ਨੂੰ 3 ਓਵਰਾਂ ’ਚ 14 ਦੌੜਾਂ ’ਤੇ 2 ਝਟਕੇ ਲੱਗ ਚੁੱਕੇ ਸਨ। ਇਹ ਟਰਨਿੰਗ ਪੁਆਇੰਟ ਸੀ। ਬਾਅਦ ’ਚ ਮੀਂਹ ਆਇਆ ਤੇ ਆਇਰਲੈਂਡ ਨੇ ਡੀਐੱਲਐੱਸ ਲਾਗੂ ਹੋਣ ਤੋਂ ਬਾਅਦ ਇੰਗਲੈਂਡ ਵਰਗੀ ਚੈਂਪੀਅਨ ਟੀਮ ਨੂੰ ਹਰਾ ਦਿੱਤਾ। ਆਇਰਲੈਂਡ ਨੇ ਇੰਗਲੈਂਡ ਹੀ ਨਹੀਂ, 2 ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਵਰਗੀ ਟੀਮ ਨੂੰ ਹਰਾਇਆ ਹੈ। ਬੰਗਲਾਦੇਸ਼ ਦੀਆਂ ਉਮੀਦਾਂ ਵੀ ਤੋੜੀਆਂ ਹਨ। (IND vs IRE)

ਅੱਜ ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਸੂਰਿਆਕੁਮਾਰ ਯਾਦਵ ਇਹ ਹੀ ਆਇਰਲੈਂਡ ਦਾ ਸਾਹਮਣਾ ਕਰਨਗੇ। ਟੀਮ ’ਚ ਜੋਸ਼ੂਆ ਲਿਟਿਲ ਵੀ ਹੋਣਗੇ। ਮੌਕਾ ਹੈ ਟੀ20 ਵਿਸ਼ਵ ਕੱਪ ਦਾ ਤੇ ਮੈਦਾਨ ਹੈ ਅਮਰੀਕਾ ਦੇ ਨਿਊਯਾਰਕ ਦਾ। ਜਿਸ ਕਰਕੇ ਭਾਰਤੀ ਟੀਮ ਜਿੱਤ ਨਾਲ ਹੀ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਾ ਚਾਹੇਗੀ ਤੇ ਆਇਰਲੈਂਡ ਦੀ ਟੀਮ ਭਾਰਤ ਤੋਂ ਇੱਕ ਵੀ ਮੈਚ ਨਹੀਂ ਜਿੱਤੀ ਹੈ ਤੇ ਉਹ ਇਹ ਮੈਚ ਜਿੱਤ ਕੇ ਭਾਰਤ ਖਿਲਾਫ ਆਪਣੇ ਹਾਰ ਦਾ ਸੁੱਕਾ ਖਤਮ ਕਰਨਾ ਚਾਹੇਗੀ। ਕਿਉਂਕਿ ਆਇਰਲੈਂਡ ਭਾਰਤ ਖਿਲਾਫ ਹੋਏ 7 ਮੈਚਾਂ ‘ਚ ਹਾਰੀ ਹੈ ਤੇ ਇੱਕ ਵੀ ਮੈਚ ਨਹੀਂ ਜਿੱਤਿਆ ਹੈ। (IND vs IRE)

ਦੋਵਾਂ ਟੀਮਾਂ ਬਾਰੇ ਜਾਣਨ ਤੋਂ ਪਹਿਲਾ ਮੈਚ ਸਬੰਧੀ ਜਾਣਕਾਰੀ | IND vs IRE

  • ਮੈਚ ਨੰਬਰ : 8, ਭਾਰਤ ਬਨਾਮ ਆਇਰਲੈਂਡ
  • 5 ਜੂਨ : ਨਸਾਓ ਕਾਉਂਟੀ ਸਟੇਡੀਅਮ, ਨਿਊਯਾਰਕ
  • ਟਾਸ : 7:30 ਵਜੇ, ਮੈਚ ਸ਼ੁਰੂ : 8:00 ਵਜੇ ਰਾਤ

ਭਾਰਤ ਖਿਲਾਫ ਇੱਕ ਵੀ ਮੈਚ ਨਹੀਂ ਜਿੱਤਿਆ ਹੈ ਆਇਰਲੈਂਡ | IND vs IRE

ਜੇਕਰ ਟੀ20 ਵਿਸ਼ਵ ਕੱਪ ’ਚ ਭਾਰਤ ਦੇ ਆਇਰਲੈਂਡ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੋਂ ਪਹਿਲਾਂ ਦੋਵਾਂ ਟੀਮਾਂ ਟੀ20 ਵਿਸ਼ਵ ਕੱਪ ’ਚ 7 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਤੇ 7 ਵਾਰ ਭਾਰਤੀ ਟੀਮ ਹੀ ਜੇਤੂ ਰਹੀ ਹੈ। ਆਇਰਲੈਂਡ ਨੇ ਅੱਜ ਤੱਕ ਭਾਰਤ ਤੋਂ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਜਿਸ ਕਰਕੇ ਅੱਜ ਉਸ ਦੀ ਕੋਸ਼ਿਸ਼ ਇਹ ਰਿਕਾਰਡ ਤੋੜਨ ’ਤੇ ਹੋਵੇਗੀ, ਉੱਧਰ ਭਾਰਤੀ ਟੀਮ ਦੀ ਕੋਸ਼ਿਸ਼ ਇਹ ਰਿਕਾਰਡ 8-0 ਦਾ ਕਰਨ ਦੀ ਕੋਸ਼ਿਸ਼ ਹੋਵੇਗੀ ਤੇ ਜਿੱਤ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ’ਤੇ ਹੋਵੇਗੀ। (IND vs IRE)

ਮੈਚ ਦੀ ਮਹੱਤਤਾ : ਭਾਰਤੀ ਟੀਮ ਆਪਣੇ ਟੀ20 ਵਿਸ਼ਵ ਕੱਪ ’ਚ ਆਪਣੇ ਅਭਿਆਨ ਦੀ ਸ਼ੁਰੂਆਤ ਅੱਜ ਆਇਰਲੈਂਡ ਖਿਲਾਫ ਕਰੇਗਾ। ਇਹ ਮੁਕਾਬਲਾ ਉਹੀ ਹੀ ਪਿੱਚ ’ਤੇ ਹੋਵੇਗਾ, ਜਿੱਥੇ ਭਾਰਤੀ ਟੀਮ 9 ਜੂਨ ਨੂੰ ਪਾਕਿਸਤਾਨ ਨਾਲ ਮੈਚ ਖੇਡੇਗੀ। ਭਾਰਤ ਨੂੰ ਪਾਕਿਸਤਾਨ ਨਾਲ ਹੋਣ ਵਾਲੇ ਮੈਚ ਤੋਂ ਪਹਿਲਾਂ ਨਿਊਯਾਰਕ ਦੀ ਡਰਾਪ-ਇਨ ਪਿੱਚ ਲਈ ਟੀਮ ਦਾ ਗਠਨ ਲਈ ਆਸਾਨੀ ਹੋਵੇਗੀ। (IND vs IRE)

ਟਾਸ ਦਾ ਰੋਲ : ਨਿਊਯਾਰਕ ਦੀ ਡਰਾਪ-ਇਨ ਪਿੱਚ ’ਤੇ ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਵਿਚਕਾਰ ਇੱਕ ਮੈਚ ਖੇਡਿਆ ਗਿਆ ਹੈ। ਜਿੱਥੇ ਬਹੁਤ ਘੱਟ ਸਕੋਰ ਬਣਿਆ ਹੈ। ਉਸ ਮੈਚ ਦੇ ਕੁਲ 35.3 ਓਵਰਾਂ ’ਚ ਸਿਰਫ 157 ਦੌੜਾਂ ਬਣੀਆਂ ਤੇ 14 ਵਿਕਟਾਂ ਵੀ ਡਿੱਗਿਆਂ। ਇਹ ਪਿੱਚ ’ਤੇ ਦੋਵਾਂ ਟੀਮਾਂ ਦਾ ਕੋਈ ਵੀ ਬੱਲੇਬਾਜ਼ 20 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਨਹੀਂ ਬਣਾ ਸਕਿਆ। ਅਜਿਹੇ ’ਚ ਆਇਰਲੈਂਡ ਖਿਲਾਫ ਪਿੱਚ ਦਾ ਮਿਜ਼ਾਜ਼ ਅਹਿਮ ਹੋਵੇਗਾ। ਭਾਰਤ ਨੇ ਇੱਥੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚ ਜਿੱਤਿਆ ਹੈ, ਅਜਿਹੇ ’ਚ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਕੁਝ ਤਾਂ ਪਿੱਚ ਦਾ ਹਿਸਾਬ ਹੋ ਗਿਆ ਹੋਵੇਗਾ। (IND vs IRE)

ਪਿਛਲਾ ਮੁਕਾਬਲਾ : ਉਦੋਂ ਵੀ ਰੋਹਿਤ ਸੀ, ਹੁਣ ਵੀ ਰੋਹਿਤ ਹੀ ਹੈ ਆਇਰਲੈਂਡ ਦੇ ਸਾਹਮਣੇ | IND vs IRE

ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ’ਚ ਸਿਰਫ ਇੱਕ ਵਾਰ ਹੀ ਆਹਮੋ-ਸਾਹਮਣੇ ਹੋਈਆਂ ਹਨ। ਉਹ ਸਾਲ 2009 ਸੀ। ਆਇਰਲੈਂਡ ਦੀ ਟੀਮ ਨੇ ਨਾਟਿੰਘਮ ਮੈਦਾਨ ’ਤੇ ਭਾਰਤ ਲਈ 113 ਦੌੜਾਂ ਦਾ ਮਾਮੂਲੀ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤੀ ਬੱਲੇਬਾਜਾਂ ਨੇ 15.3 ਓਵਰਾਂ ’ਚ 2 ਵਿਕਟਾਂ ’ਤੇ ਹਾਸਲ ਕਰ ਲਿਆ। ਫਿਰ ਜਹੀਰ ਖਾਨ ਨੇ 4 ਓਵਰਾਂ ’ਚ 19 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਆਇਰਲੈਂਡ ਨੂੰ ਨਿਰਧਾਰਤ 18 ਓਵਰਾਂ ’ਚ 112 ਦੌੜਾਂ ’ਤੇ ਰੋਕਣ ’ਚ ਅਹਿਮ ਭੂਮਿਕਾ ਨਿਭਾਈ। (IND vs IRE)

ਇਹ ਵੀ ਪੜ੍ਹੋ : Lok Sabha Election Result 2024 Update: NDA ਬਹੁਮਤ ਤੋਂ ਪਾਰ ਪਰ BJP ਕਿਵੇਂ ਬਣਾਏਗੀ ਸਰਕਾਰ !

ਜਵਾਬੀ ਪਾਰੀ ’ਚ ਰੋਹਿਤ ਸ਼ਰਮਾ ਨੇ 45 ਗੇਂਦਾਂ ’ਤੇ 4 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ 61 ਮਿੰਟ ’ਚ ਟੀਮ ਇੰਡੀਆ ਨੂੰ ਜਿੱਤ ਦਿਵਾਈ। ਅੱਜ ਦੇ ਮੈਚ ’ਚ ਵੀ ਰੋਹਿਤ ਸ਼ਰਮਾ ਵੀ ਭਾਰਤੀ ਟੀਮ ਦਾ ਹਿੱਸਾ ਹਨ। ਪਿਛਲੀ ਵਾਰ ਉਹ ਬੱਲੇਬਾਜ ਵਜੋਂ ਖੇਡ ਰਹੇ ਸਨ। ਇਸ ਵਾਰ ਉਹ ਟੀਮ ਦੀ ਕਪਤਾਨੀ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਬੁਮਰਾਹ ਜਹੀਰ ਖਾਨ ਦੀ ਥਾਂ ਲੈਣਗੇ ਜਾਂ ਕੋਈ ਹੋਰ? (IND vs IRE)

ਖਿਡਾਰੀਆਂ ’ਤੇ ਇੱਕ ਨਜ਼ਰ…. | IND vs IRE

  1. ਯਸ਼ਸਵੀ ਜਾਇਸਵਾਲ : ਜਾਇਸਵਾਲ ਪਿਛਲੇ 12 ਮਹੀਨਿਆਂ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 17 ਮੈਚਾਂ ’ਚ 502 ਦੌੜਾਂ ਬਣਾਈਆਂ ਹਨ।
  2. ਸੂਰਿਆਕੁਮਾਰ ਯਾਦਵ : ਸੂਰਿਆਕੁਮਾਰ ਯਾਦਵ ਵਿਸ਼ਵ ਕੱਪ ਦੇ 10 ਮੈਚਾਂ ’ਚ 181 ਦੀ ਸਟ੍ਰਾਈਕ ਰੇਟ ਨਾਲ 281 ਦੌੜਾਂ ਬਣਾ ਚੁੱਕੇ ਹਨ।
  3. ਅਰਸ਼ਦੀਪ ਸਿੰਘ : ਪਿਛਲੇ 12 ਮਹੀਨਿਆਂ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 18 ਮੈਚਾਂ ’ਚ 21 ਵਿਕਟਾਂ ਲਈਆਂ ਹਨ।

ਆਇਰਲੈਂਡ ਦੇ ਖਿਡਾਰੀ…. | IND vs IRE

  • ਐਂਡੀ ਬਲਬੀਰਨੀ : 2024 ’ਚ 9 ਮੈਚਾਂ ’ਚ 276 ਦੌੜਾਂ ਦੇ ਨਾਲ ਕੁੱਲ ਮਿਲਾ ਕੇ ਆਇਰਲੈਂਡ ਦੇ ਦੂਜੇ ਸਿਖਰ ’ਤੇ ਬੱਲੇਬਾਜ਼ ਸਕੋਰਰ।
  • ਜੋਸ਼ੂਆ ਲਿਟਲ : ਟੀ20 ਵਿਸ਼ਵ ਕੱਪ ’ਚ ਆਇਰਲੈਂਡ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਹਨ। ਜੋਸ਼ੂਆ ਨੇ 10 ਮੈਚਾਂ ’ਚ 16 ਵਿਕਟਾਂ ਲਈਆਂ ਹਨ।
  • ਹੈਰੀ ਟੇਕਟਰ : ਭਾਰਤ ਖਿਲਾਫ ਸ਼ਾਨਦਾਰ ਪ੍ਰਦਰਸਨ ਨੇ 4 ਮੈਚਾਂ ’ਚ 119 ਦੌੜਾਂ ਬਣਾਈਆਂ ਹਨ। ਸਟ੍ਰਾਈਕ ਰੇਟ 141.66 ਦਾ ਰਿਹਾ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11 | IND vs IRE

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।

ਆਇਰਲੈਂਡ : ਪਾਲ ਸਟਰਲਿੰਗ (ਕਪਤਾਨ), ਐਂਡੀ ਬਲਬੀਰਨੀ, ਲੋਰਕਨ ਟਕਰ (ਵਿਕਟਕੀਪਰ), ਹੈਰੀ ਟੇਕਟਰ, ਕਰਟਿਸ ਕੈਮਫਰ, ਜਾਰਜ ਡੌਕਰੇਲ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਜੋਸ਼ੂਆ ਲਿਟਲ, ਬੇਨ ਵ੍ਹਾਈਟ।