ਸੀਰੀਜ਼ ’ਚ ਇੰਗਲੈਂਡ 1-0 ਨਾਲ ਅੱਗੇ | IND vs ENG
- ਓਲੀ ਪੋਪ ਨੇ ਖੇਡੀ 196 ਦੌੜਾਂ ਦੀ ਪਾਰੀ | IND vs ENG
ਹੈਦਰਾਬਾਦ (ਏਜੰਸੀ)। ਭਾਰਤ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਹਾਰ ਗਿਆ ਹੈ। ਇਸ ਹਾਰ ਤੋਂ ਬਾਅਦ ਮੇਜ਼ਬਾਨ ਟੀਮ ਸੀਰੀਜ ’ਚ 0-1 ਨਾਲ ਪੱਛੜ ਗਈ ਹੈ। ਦੂਜਾ ਟੈਸਟ 2 ਫਰਵਰੀ ਤੋਂ ਵਿਸ਼ਾਖਾਪਟਨਮ ’ਚ ਖੇਡਿਆ ਜਾਵੇਗਾ। ਹੈਦਰਾਬਾਦ ’ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦਿਆਂ 246 ਦੌੜਾਂ ਬਣਾਈਆਂ ਅਤੇ ਪਹਿਲੇ ਦਿਨ ਹੀ ਆਲ ਆਊਟ ਹੋ ਗਈ। ਫਿਰ ਦੂਜੇ ਅਤੇ ਤੀਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 436 ਦੌੜਾਂ ਬਣਾ ਕੇ 190 ਦੌੜਾਂ ਦੀ ਬੜ੍ਹਤ ਲੈ ਲਈ ਅਤੇ ਸ਼ਨਿੱਚਰਵਾਰ ਨੂੰ ਤੀਜੇ ਸੈਸ਼ਨ ’ਚ ਅੰਗਰੇਜ਼ਾ ਦੇ 172 ਦੌੜਾਂ ’ਤੇ 5 ਵਿਕਟਾਂ ਝਟਕ ਲਈਆਂ। (IND vs ENG)
ਕੜਾਕੇ ਦੀ ਠੰਢ ’ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦਾ ਸੁਪਨਾ ਕੀਤਾ ਸਾਕਾਰ
ਇੱਥੇ ਅਜਿਹਾ ਲੱਗ ਰਿਹਾ ਸੀ ਕਿ ਆਖਰੀ ਸੈਸ਼ਨ ’ਚ ਭਾਰਤ ਵਿਕਟਾਂ ਲੈ ਕੇ ਇੰਗਲੈਂਡ ਨੂੰ ਵੱਡਾ ਸਕੋਰ ਕਰਨ ਤੋਂ ਰੋਕ ਦੇਵੇਗਾ, ਪਰ ਹੋਇਆ ਇਸ ਦੇ ਉਲਟ। ਇਸ ਸੈਸ਼ਨ ’ਚ ਇੰਗਲੈਂਡ ਦੇ ਬੱਲੇਬਾਜ ਓਲੀ ਪੋਪ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਅਤੇ ਚੌਥੇ ਦਿਨ ਦੇ ਪਹਿਲੇ ਸੈਸ਼ਨ ਤੱਕ 196 ਦੌੜਾਂ ਬਣਾਈਆਂ। ਪੋਪ ਦੀ ਇਸ ਗੇਮ ਚੇਂਜਰ ਪਾਰੀ ਨਾਲ ਇੰਗਲੈਂਡ ਨੇ ਦੂਜੀ ਪਾਰੀ ’ਚ 420 ਦੌੜਾਂ ਬਣਾਈਆਂ ਅਤੇ ਭਾਰਤ ’ਤੇ 230 ਦੌੜਾਂ ਦੀ ਲੀਡ ਲੈ ਲਈ। ਚੌਥੇ ਦਿਨ 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 202 ਦੌੜਾਂ ਹੀ ਬਣਾ ਸਕੀ। ਆਪਣਾ ਪਹਿਲਾ ਮੈਚ ਖੇਡ ਰਹੇ ਇੰਗਲਿਸ਼ ਸਪਿਨਰ ਟਾਮ ਹਾਰਟਲੇ ਨੇ ਇਸ ਪਾਰੀ ’ਚ 7 ਵਿਕਟਾਂ ਲਈਆਂ। ਉਨ੍ਹਾਂ ਨੇ ਪਹਿਲੀ ਪਾਰੀ ’ਚ ਦੋ ਵਿਕਟਾਂ ਹਾਸਲ ਕੀਤੀਆਂ। ਓਲੀ ਪੋਪ ਪਲੇਅਰ ਆਫ ਦਾ ਮੈਚ ਰਹੇ। (IND vs ENG)
ਇੰਗਲੈਂਡ ਦੇ 2 ਮੈਚ ਜੇਤੂ | IND vs ENG
ਓਲੀ ਪੋਪ : 196 ਦੌੜਾਂ ਬਣਾਈਆਂ, ਦੂਜੀ ਪਾਰੀ ’ਚ 400 ਨੂੰ ਪਾਰ ਕੀਤਾ
ਓਲੀ ਪੋਪ, ਜਿਸ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ, ਇੰਗਲੈਂਡ ਦਾ ਪਹਿਲਾ ਮੈਚ ਵਿਨਰ ਸੀ। ਉਨ੍ਹਾਂ ਦੂਜੀ ਪਾਰੀ ’ਚ 196 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਅਤੇ ਇੰਗਲੈਂਡ ਨੂੰ ਮੁਸੀਬਤ ਤੋਂ ਬਚਾਇਆ। ਇਸ ਸਾਂਝੇਦਾਰੀ ਨਾਲ ਇੰਗਲੈਂਡ ਨੂੰ 230 ਦੌੜਾਂ ਦੀ ਬੜ੍ਹਤ ਮਿਲ ਗਈ। ਪੋਪ ਪਹਿਲੀ ਪਾਰੀ ’ਚ ਸਿਰਫ ਇੱਕ ਦੌੜ ਹੀ ਬਣਾ ਸਕੇ ਸਨ। ਉਸ ਨੇ ਆਪਣੀ ਸੈਂਕੜੇ ਵਾਲੀ ਪਾਰੀ ’ਚ 278 ਗੇਂਦਾਂ ਦਾ ਸਾਹਮਣਾ ਕੀਤਾ ਅਤੇ 21 ਚੌਕੇ ਲਗਾਏ। (IND vs ENG)
ਟੌਮ ਹਾਰਟਲੇ : ਦੂਜੀ ਪਾਰੀ ’ਚ 7 ਵਿਕਟਾਂ ਲਈਆਂ, ਕੁੱਲ 9 ਵਿਕਟਾਂ ਲਈਆਂ
ਆਪਣਾ ਪਹਿਲਾ ਮੈਚ ਖੇਡ ਰਹੇ ਸਪਿੰਨਰ ਟਾਮ ਹਾਰਟਲੇ ਨੇ ਪ੍ਰਭਾਵਸ਼ਾਲੀ ਗੇਂਦਬਾਜੀ ਕੀਤੀ। ਉਸ ਨੇ ਪਹਿਲੀ ਪਾਰੀ ’ਚ ਭਾਰਤੀ ਬੱਲੇਬਾਜ ਸ਼ੁਭਮਨ ਗਿੱਲ (23 ਦੌੜਾਂ) ਅਤੇ ਕੇਐਲ ਰਾਹੁਲ (86 ਦੌੜਾਂ) ਨੂੰ ਪੈਵੇਲੀਅਨ ਵਾਪਸ ਭੇਜਿਆ। ਹਾਰਟਲੇ ਨੇ ਦੂਜੀ ਪਾਰੀ ’ਚ 7 ਵਿਕਟਾਂ ਲੈ ਕੇ ਭਾਰਤ ਨੂੰ ਟੀਚੇ ਤੋਂ 29 ਦੌੜਾਂ ਦੀ ਦੂਰੀ ’ਤੇ ਆਊਟ ਕਰਨ ’ਚ ਅਹਿਮ ਭੂਮਿਕਾ ਨਿਭਾਈ। ਹਾਰਟਲੇ ਨੇ ਸਲਾਮੀ ਬੱਲੇਬਾਜ ਯਸ਼ਸਵੀ ਜੈਸਵਾਲ (15 ਦੌੜਾਂ), ਸ਼ੁਭਮਨ ਗਿੱਲ (0 ਦੌੜਾਂ), ਕਪਤਾਨ ਰੋਹਿਤ ਸ਼ਰਮਾ (39 ਦੌੜਾਂ), ਅਕਸ਼ਰ ਪਟੇਲ (17 ਦੌੜਾਂ), ਕੇਐਸ ਭਰਤ (28 ਦੌੜਾਂ), ਰਵੀਚੰਦਰਨ ਅਸ਼ਵਿਨ (28 ਦੌੜਾਂ) ਅਤੇ ਮੁਹੰਮਦ ਸਿਰਾਜ (12 ਦੌੜਾਂ) ਨੂੰ ਆਊਟ ਕੀਤਾ। (IND vs ENG)














