ਭਾਰਤ ਸੈਮੀਫਾਈਨਲ ‘ਚ, ਪਾਕਿ ਨਾਲ ਹੋਵੇਗਾ ਮੁਕਾਬਲਾ

India Will Face, Pakistan, Semifinals

ਅਸਟਰੇਲੀਆ ਨੂੰ 16-25, 25-19, 25-21, 27-25 ਨਾਲ ਹਰਾਇਆ | Semifinals

ਨੇਪੀਡਾ (ਏਜੰਸੀ)। ਭਾਰਤੀ ਵਾਲੀਬਾਲ ਟੀਮ ਨੇ ਸ਼ੁੱਕਰਵਾਰ ਨੂੰ ਇਤਿਹਾਸ ਰਚਦਿਆਂ ਅਸਟਰੇਲੀਆ ਨੂੰ 3-1 ਨਾਲ ਹਰਾ ਕੇ ਏਸ਼ੀਆਈ ਪੁਰਸ ਅੰਡਰ-23 ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਭਾਰਤ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ  ‘ਚ ਪਹੁੰਚਿਆ ਹੈ ਭਾਰਤ ਨੇ ਕੁਆਰਟਰ ਫਾਈਨਲ ‘ਚ ਖਰਾਬ ਸ਼ੁਰੂਆਤ ਤੋਂ ਬਾਹਰ ਨਿਕਲਦਿਆਂ ਲਗਾਤਾਰ ਤਿੰਨ ਸੈੱਟ ਜਿੱਤਿਆਂ ਆਖਰੀ-4 ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਭਾਰਤ ਦੀ ਜਿੱਤ ‘ਚ ਕਪਤਾਨ ਅਮਿਤ ਇੰਸਾਂ ਅਤੇ ਮੁਥੁਸਾਮੀ ਦਾ ਅਹਿਮ ਰੋਲ ਰਿਹਾ ਭਾਰਤ ਨੇ ਲੜਖੜਾਉਣ ਤੋਂ ਬਾਅਦ ਅਮਿਤ ਇੰਸਾਂ ਅਤੇ ਮੁਥੂਸੈਮੀ ਦੇ ਚੰਗੇ ਪ੍ਰਦਰਸ਼ਨ ਨਾਲ ਲਗਾਤਾਰ ਤਿੰਨ ਸੈੱਟ ਜਿੱਤ ਕੇ ਆਖਰੀ ਚਾਰ ‘ਚ ਜਗ੍ਹਾ ਯਕੀਨੀ ਕੀਤੀ। (Semifinals)

ਭਾਰਤ ਨੇ ਅਸਟਰੇਲੀਆ ਨੂੰ 16-25, 25-19, 25-21, 27-25 ਨਾਲ ਹਰਾਇਆ ਪਾਕਿਸਤਾਨ ਨੇ ਇੱਕ ਹੋਰ ਕੁਆਰਟਰ ਫਾਈਨਲ ‘ਚ ਕਜਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਅਤੇ ਹੁਣ ਉਪ-ਮਹਾਂਦੀਪ ਦੀਆਂ ਦੋਵੇਂ ਟੀਮਾਂ ਫਾਈਨਲ ‘ਚ ਜਾਣ ਲਈ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ  ਪਹਿਲੇ ਸੈੱਟ ‘ਚ ਅਸਟਰੇਲੀਆਈ ਟੀਮ ਹਾਵੀ ਅਤੇ ਉਸ ਨੇ ਇਹ ਸੈੱਟ 25-16 ਨਾਲ ਆਪਣੇ ਨਾਂਅ ਕੀਤਾ ਦੂਜੇ ਸੈੱਟ ‘ਚ ਵੀ ਅਸਟਰੇਲੀਆ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਸਕੋਰ 15-15 ਨਾਲ ਬਰਾਬਰ ਕਰ ਲਿਆ ਇੱਥੋਂ ਭਾਰਤ ਨੇ 10 ਅੰਕ ਲਏ ਤਾਂ ਅਸਟਰੇਲੀਆ ਸਿਰਫ ਚਾਰ ਅੰਕ ਹੀ ਲੈ ਸਕੀ ਅਤੇ  ਭਾਰਤ ਨੇ ਇਹ ਸੈੱਟ 25-19 ਨਾਲ ਆਪਣੇ ਨਾਂਅ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।