ਇੰਗਲੈਂਡ ਵਿਰੁੱਧ ਕਰੋ ਜਾਂ ਮਰੋ ਦੇ ਮੋੜ ‘ਤੇ ਭਾਰਤ

NOTTINGHAM, AUG 16- India's Virat Kohli during nets Action Images via Reuters-8R

ਭਾਰਤੀ ਬੱਲੇਬਾਜ਼ੀ ‘ਚ ਬਦਲਾਅ ਦੇ ਆਸਾਰ | Cricket News

  • ਅੱਜ ਸ਼ਾਮ ਸਾਢੇ ਤਿੰਨ ਵਜੇ ਤੋਂ | Cricket News

ਨਾਟਿੰਘਮ (ਏਜੰਸੀ)। ਦੁਨੀਆਂ ਦੀ ਨੰਬਰ ਇੱਕ ਭਾਰਤੀ ਟੈਸਟ ਟੀਮ ਮੇਜ਼ਬਾਨ ਇੰਗਲੈਂਡ ਦੇ ਹੱਥੋਂ ਮੌਜ਼ੂਦਾ ਲੜੀ ‘ਚ 0-2 ਨਾਲ ਪੱਛੜ ਚੁੱਕੀ ਹੈ ਅਤੇ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਤੀਸਰੇ ਕਰੋ ਜਾਂ ਮਰੋ ਦੇ ਨਾਟਿੰਘਮ ਟੈਸਟ ‘ਚ ਉਸਦੀਆਂ ਨਜ਼ਰਾਂ ਹਰ ਹਾਲ ‘ਚ ਵਾਪਸੀ ਅਤੇ ਆਪਣੀਆਂ ਆਸਾਂ ਬਰਕਰਾਰ ਰੱਖਣ ‘ਤੇ ਲੱਗੀਆਂ ਹਨ ਵਿਦੇਸ਼ੀ ਧਰਤੀ ‘ਤੇ ਖ਼ਰਾਬ ਰਿਕਾਰਡ ਲਈ ਹਮੇਸ਼ਾ ਅਲੋਚਨਾ ਝੱਲਣ ਵਾਲੀ ਟੀਮ ਇੰਡੀਆ ਜੇਕਰ ਨਾਟਿੰਘਮ ‘ਚ ਹਾਰਦੀ ਹੈ ਤਾਂ ਉਹ ਪੰਜ ਮੈਚਾਂ ਦੀ ਲੜੀ ਨੂੰ 0-3 ਨਾਲ ਗੁਆ ਦੇਵੇਗੀ, ਅਜਿਹੇ ‘ਚ ਕਪਤਾਨ ਵਿਰਾਟ ਵੀ ਕਹਿ ਚੁੱਕੇ ਹਨ ਕਿ ਉਹਨਾਂ ਦਾ ਧਿਆਨ ਫਿਲਹਾਲ ਨਾਟਿੰਘਮ ਟੈਸਟ ਜਿੱਤ ਕੇ ਸਕੋਰ 2-1 ਕਰਨਾ ਹੈ।

ਹੁਣ ਤੱਕ ਭਾਰਤੀ ਟੀਮ ਨੂੰ ਇੰਗਲੈਂਡ ਨੇ ਹਰ ਵਿਭਾਗ ‘ਚ ਪਛਾੜਿਆ ਹੈ ਹਾਲਾਂਕਿ ਦੂਸਰੇ ਟੈਸਟ ਦੀ ਹਾਰ ‘ਤੇ ਵਿਰਾਟ ਨੇ ਮੰਨਿਆ ਕਿ ਟੀਮ ਦੀ ਚੋਣ ‘ਚ ਗਲਤੀ ਹੋਈ ਇਸ ਮੈਚ ‘ਚ ਇੱਕ ਵਾਰ ਫਿਰ ਸਾਫ਼ ਹੋ ਗਿਆ ਕਿ ਭਾਰਤ ਆਪਣੇ ਸਟਾਰ ਬੱਲੇਬਾਜ਼ ਵਿਰਾਟ ‘ਤੇ ਕਿਸ ਹੱਦ ਤੱਕ ਨਿਰਭਰ ਹੈ ਅਤੇ ਉਸਦੇ ਫਲਾੱਪ ਹੋਣ ਦੀ ਸਥਿਤੀ ‘ਚ ਬਾਕੀ ਬੱਲੇਬਾਜ਼ੀ ਕ੍ਰਮ ਖਿੰਡ ਜਾਂਦਾ ਹੈ, ਜਦੋਂਕਿ ਓਪਨਿੰਗ ਕ੍ਰਮ ਦੀ ਨਾਕਾਮੀ ਉਸ ਦਾ ਸਭ ਤੋਂ ਵੱਡਾ ਸਿਰਦਰਦ ਬਣੀ ਹੋਈ ਹੈ ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਲੋਕੇਸ਼ ਰਾਹੁਲ, ਅਜਿੰਕਿਆ ਰਹਾਣੇ, ਮੱਧ ਹੇਠਲੇ ਕ੍ਰਮ ‘ਤੇ ਹਾਰਦਿਕ ਪਾਂਡਿਆ ਨੇ ਦੌੜਾਂ ਦੇ ਮਾਮਲੇ ‘ਚ ਹੁਣ ਤੱਕ ਨਿਰਾਸ਼ ਕੀਤਾ ਹੈ।

ਇਹ ਵੀ ਪੜ੍ਹੋ : ਰੇਤ ਕੱਢਣ ਲਈ ਵਰਤੀ ਜਾ ਰਹੀ ਮਸ਼ੀਨ ਟਰੈਕਟਰ-ਟਰਾਲੇ ਸਮੇਤ ਤਿੰਨ ਕਾਬੂ

ਵਿਰਾਟ ਨੇ ਲਾਰਡਜ਼ ‘ਚ ਪਾਰੀ ਦੀ ਹਾਰ ਤੋਂ ਬਾਅਦ ਕਿ ਸੀ ਕਿ ਸਾਨੂੰ ਪਹਿਲੀ ਵੀ ਹਾਰ ਮਿਲੀ ਹੈ ਪਰ ਲਾਰਡਜ਼’ਚ ਸਾਨੂੰ ਹਰ ਵਿਭਾਗ ‘ਚ ਹਾਰ ਮਿਲੀ ਅਤੇ ਬੱਲੇਬਾਜ਼ਾਂ ਨੇ ਸਭ ਤੋਂ ਜ਼ਿਆਦਾ ਨਿਰਾਸ਼ ਕੀਤਾ ਸਾਡੇ ਕੋਲ ਅੱਗੇ ਗਲਤੀਆਂ ਦੁਹਰਾਉਣ ਦੀ ਗੁੰਜ਼ਾਇਸ਼ ਨਹੀਂ ਹੈ ਟੀਮ ਦੇ ਉਪਕਪਤਾਨ ਅਤੇ ਮੱਧਕ੍ਰਮ ਦੇ ਬੱਲੇਬਾਜ਼ ਰਹਾਣੇ ਵੀ ਹੁਣ ਤੱਕ ਮੈਚ ‘ਚ ਸਥਿਤੀ ਸੰਭਾਲਣ ‘ਚ ਨਾਕਾਮ ਰਹੇ ਹਨ ਕਪਤਾਨ ਦੇ ਭਰੋਸੇਮੰਦ ਰਾਹੁਲ ਨੂੰ ਵੀ ਟੈਸਟ ਲੜੀ ਤੋਂ ਪਹਿਲਾਂ ਕਈ ਕ੍ਰਮ ‘ਤੇ ਉਤਾਰਿਆ ਗਿਆ ਪਰ ਉਹ ਵੀ ਆਸਾਂ ‘ਤੇ ਖ਼ਰੇ ਨਹੀਂ ਉੱਤਰ ਸਕੇ ਹਨ ਹੇਠਲੇ ਕ੍ਰਮ ‘ਤੇ ਪਾਂਡਿਆ ਦੀ ਵੀ ਆਲੋਚਨਾ ਹੋ ਰਹੀ ਹੈ। (Cricket News)

ਭਾਰਤੀ ਟੀਮ ਲਈ ਬੱਲੇਬਾਜ਼ੀ ਵਿਭਾਗ ‘ਚ ਕਾਫ਼ੀ ਸੁਧਾਰ ਦੀ ਜਰੂਰਤ ਹੈ ਜਦੋਂਕਿ ਚੋਣ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਆਏ ਕਪਤਾਨ ਅਤੇ ਕੋਚ ਨਾਟਿੰਘਮ ਟੈਸਟ ਲਈ ਟੀਮ ‘ਚ ਕਈ ਬਦਲਾਅ ਕਰ ਸਕਦੇ ਹਨ ਆਸ ਹੈ ਕਿ ਦਿਨੇਸ਼ ਕਾਰਤਿਕ ਦੀ ਜਗ੍ਹਾ ਦਿੱਲੀ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਤੀਸਰੇ ਮੈਚ ‘ਚ ਡੈਬਿਊ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ ਅਤੇ ਦੂਸਰੇ ਮੈਚ ਤੋਂ ਬਾਹਰ ਰਹੇ ਸ਼ਿਖਰ ਧਵਨ ਦੀ ਵੀ ਵਾਪਸੀ ਹੋ ਸਕਦੀ ਹੈ ਟੀਮ ਦੇ ਅਭਿਆਸ ਸੈਸ਼ਨ ‘ਚ ਵੀ ਪੰਤ ਨੇ ਪਸੀਨਾ ਵਹਾਇਆ ਜਦੋਂਕਿ ਕਾਰਤਿਕ ਜ਼ਿਆਦਾ ਕੰਢੇ ‘ਚ ਨਹੀਂ ਦਿਸੇ। (Cricket News)

ਬੁਮਰਾਹ ਦੀ ਜਗ੍ਹਾ ਕੁਲਦੀਪ ਹੋ ਸਕਦਾ ਹੈ ਬਾਹਰ

ਭਾਰਤੀ ਟੀਮ ਲਈ ਵਿਰਾਟ ਦੀ ਫਿਟਨੈਸ ਵੀ ਚਿੰਤਾ ਦਾ ਵਿਸ਼ਵਾ ਹੈ ਜੋ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਟੀਮ ਅਭਿਆਸ ‘ਚ ਵੀ ਵਿਰਾਟ ਨੇ ਜ਼ਿਆਦਾ ਸਮਾਂ ਅਭਿਆਸ ਨਹੀਂ ਕੀਤਾ ਪਰ ਗੇਂਦਬਾਜ਼ਾਂ ਨਾਲ ਰਣਨੀਤੀ ‘ਤੇ ਚਰਚਾ ਜਰੂਰ ਕੀਤੀ ਭਾਰਤੀ ਟੀਮ ‘ਚ ਗੇਂਦਬਾਜ਼ੀ ਵਿਭਾਗ ‘ਚ ਸੁਧਾਰ ਦੀ ਜਰੂਰਤ ਹੈ ਜਿਸ ਦੇ ਤਹਿਤ ਉਂਗਲੀ ਦੀ ਸੱਟ ਤੋਂ ਉੱਭਰ ਚੁੱਕੇ ਮੱਧਮ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਵੀ ਆਖ਼ਰੀ ਇਕਾਦਸ਼ ਵਿੱਚ ਜਗ੍ਹਾ ਬਣਾਉਣ ਦੀ ਆਸ ਹੈ ਜਿਸ ਕਾਰਨ ਕੁਲਦੀਪ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਕਿਉਂਕਿ ਟੀਮ ‘ਚ ਜਰੂਰੀ ਇੱਕ ਸਪਿੱਨਰ ਦੀ ਜ਼ਿੰਮ੍ਹੇਦਾਰੀ ਅਸ਼ਵਿਨ ਬਾਖ਼ੂਬੀ ਨਿਭਾ ਸਕਦੇ ਹਨ ਜਦੋਂਕਿ ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਹੁਣ ਤੱਕ ਪ੍ਰਭਾਵਸ਼ਾਲੀ ਰਹੇ ਹਨ।

ਸਟੋਕਸ ਦੀ ਵਾਪਸੀ, ਬਾਕੀ ਟੀਮ ਬਰਕਰਾਰ

ਇੰਗਲੈਂਡ ਟੀਮ ਲਈ ਪਹਿਲੇ ਮੈਚ ‘ਚ ਪ੍ਰਭਾਵਸ਼ਾਲੀ ਰਹੇ ਹਰਫ਼ਨਮੌਲਾ ਬੇਨ ਸਟੋਕਸ ਨੂੰ ਅਦਾਲਤ ਤੋਂ ਮਿਲੀ ਰਾਹਤ ਚੰਗੀ ਖ਼ਬਰ ਲੈ ਕੇ ਆਈ ਹੈ ਅਤੇ ਉਹਨਾਂ ਦੀ ਇਸ ਟੈਸਟ ਮੈਚ ‘ਚ ਵਾਪਸੀ ਹੋਵੇਗੀ ਅਤੇ ਇੰਗਲੈਂਡ ਦੀ ਬਾਕੀ ਟੀਮ ਬਰਕਰਾਰ ਰਹੇਗੀ।