Jaiswal : ਯਸ਼ਸਵੀ ਤੇ ਤੂਫਾਨ ਤੋਂ ਬਾਅਦ ਜਡੇਜ਼ਾ ਦਾ ਕਹਿਰ, Bazball ਫੇਲ

Jaiswal

ਤੀਜੇ ਟੈਸਟ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾਇਆ | Jaiswal

  • ਯਸ਼ਸਵੀ ਜਾਇਸਵਾਲ ਦਾ ਤੂਫਾਨੀ ਦੂਹਰਾ ਸੈਂਕੜਾ
  • ਦੂਜੀ ਪਾਰੀ ’ਚ ਜਡੇਜ਼ਾ ਨੇ ਹਾਸਲ ਕੀਤੀਆਂ 5 ਵਿਕਟਾਂ

ਰਾਜਕੋਟ (ਏਜੰਸੀ)। ਭਾਤਰ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਮੈਚ ਗੁਜਰਾਤ ਦੇ ਰਾਜਕੋਟ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਅੰਗਰੇਜ਼ਾਂ ਨੂੰ 434 ਦੌੜਾਂ ਨਾਲ ਹਰਾ ਕੇ ਰਿਕਾਰਡ ਜਿੱਤ ਹਾਸਲ ਕੀਤੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਬਣਾਇਆਂ ਸਨ। ਜਿਸ ਦੇ ਜਵਾਬ ’ਚ ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ’ਤੇ ਆਲਆਊਟ ਹੋ ਗਈ ਸੀ। ਦੂਜੀ ਪਾਰੀ ’ਚ ਭਾਰਤੀ ਟੀਮ ਨੇ 430 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ ਅਤੇ ਇੰਗਲੈਂਡ ਨੂੰ ਜਿੱਤ ਲਈ 557 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ’ਚ ਅੰਗਰੇਜ਼ ਸਿਰਫ 122 ਦੌੜਾਂ ’ਤੇ ਆਲਆਊਟ ਹੋ ਗਏ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੂਜੀ ਪਾਰੀ ’ਚ ਰਵਿੰਦਰ ਜਡੇਜ਼ਾ ਨੇ 5 ਵਿਕਟਾਂ ਹਾਸਲ ਕੀਤੀਆਂ। (Jaiswal)

UP Weather : ਯੂਪੀ ’ਚ ਇਸ ਦਿਨ ਆਵੇਗਾ ਤੇਜ਼ ਤੂਫਾਨ ਨਾਲ ਮੀਂਹ, ਮੌਸਮ ਵਿਭਾਗ ਦੀ ਭਵਿੱਖਬਾਣੀ

ਉਨ੍ਹਾਂ ਤੋਂ ਇਲਾਵਾ ਕੁਲਦੀਪ ਯਾਦਵ ਨੂੰ 2, ਜਦਕਿ ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਮਿਲੀ। ਰਵਿੰਦਰ ਜਡੇਜਾ ਨੇ ਪਹਿਲੀ ਪਾਰੀ ’ਚ ਸੈਂਕੜਾ ਵੀ ਜੜਿਆ ਸੀ। ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਰਹੀ। ਇਸ ਤੋਂ ਪਹਿਲਾਂ ਭਾਰਤ ਨੇ 2021 ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਨਿਊਜੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਸੀ। ਦੂਜੀ ਪਾਰੀ ’ਚ ਭਾਰਤ ਵੱਲੋਂ ਯਸ਼ਸਵੀ ਜਾਇਸਵਾਲ ਨੇ ਨਾਬਾਦ (214) ਦੌੜਾਂ ਜਦਕਿ ਸ਼ੁਭਮਨ ਗਿੱਲ ਨੇ 91 ਦੌੜਾਂ ਬਣਾਇਆਂ। ਪਹਿਲੀ ਪਾਰੀ ’ਚ ਕਪਤਾਨ ਰੋਹਿਤ ਸ਼ਰਮਾ ਨੇ 131 ਜਦਕਿ ਰਵਿੰਦਰ ਜਡੇਜ਼ਾ ਨੇ 112 ਦੌੜਾਂ ਬਣਾਇਆਂ ਸਨ। ਡੈਬਿਊ ਕਰ ਰਹੇ ਸਰਫਰਾਜ਼ ਖਾਨ ਨੇ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਜੜਿਆ। ਇੰਗਲੈਂਡ ਵੱਲੋਂ ਪਹਿਲੀ ਪਾਰੀ ’ਚ ਬੇਨ ਡਕੇਟ ਨੇ 153 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਨਹੀਂ ਜੜ ਸਕਿਆ। ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ 430 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। (Jaiswal)

ਤੀਜੇ ਸੈਸ਼ਨ ’ਚ ਇੰਗਲੈਂਡ ਨੇ ਗੁਆਇਆਂ 8 ਵਿਕਟਾਂ | Jaiswal

ਇੰਗਲੈਂਡ ਨੇ ਚੌਥੇ ਦਿਨ ਦੇ ਤੀਜੇ ਸੈਸ਼ਨ ’ਚ 18/2 ਦੇ ਸਕੋਰ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਨੇ 50 ਦੌੜਾਂ ਦੇ ਸਕੋਰ ਤੱਕ 7 ਵਿਕਟਾਂ ਗੁਆ ਦਿੱਤੀਆਂ ਸਨ। ਟਾਮ ਹਾਰਟਲੇ ਅਤੇ ਬੇਨ ਫੌਕਸ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ 16-16 ਦੌੜਾਂ ਬਣਾ ਕੇ ਆਊਟ ਹੋ ਗਏ। ਅਖੀਰ ’ਚ ਮਾਰਕ ਵੁੱਡ ਨੇ 15 ਗੇਂਦਾਂ ’ਤੇ 33 ਦੌੜਾਂ ਬਣਾ ਕੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਪਰ ਘਰੇਲੂ ਮੈਦਾਨ ’ਤੇ ਰਵਿੰਦਰ ਜਡੇਜਾ ਨੇ 5 ਵਿਕਟਾਂ ਲਈਆਂ ਅਤੇ ਇੰਗਲੈਂਡ ਦੀ ਪਾਰੀ 122 ਦੌੜਾਂ ’ਤੇ ਸਿਮਟ ਗਈ। ਸੈਸ਼ਨ ’ਚ ਇੰਗਲੈਂਡ ਨੇ 31.2 ਓਵਰਾਂ ’ਚ ਬੱਲੇਬਾਜੀ ਕਰਦੇ ਹੋਏ 104 ਦੌੜਾਂ ਬਣਾਈਆਂ। (Jaiswal)