ਭਾਰਤ ਨੇ ਇੰਗਲੈਂਡ ਨੂੰ 246 ‘ਤੇ ਸਮੇਟਿਆ

ਸੈਮ ਕਰੇਨ ਅਤੇ ਮੋਈਨ ਨੇ ਰੱਖੀ ਇੰਗਲੈਂਡ ਦੀ ਇੱਜ਼ਤ | Cricket News

ਸਾਊਥੰਪਟਨ, (ਏਜੰਸੀ)। ਜਸਪ੍ਰੀਤ ਬੁਮਰਾਹ ਦੀ ਅਗਵਾਈ ‘ਚ ਤੇਜ਼ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਨੂੰ ਇੱਕ ਵਾਰ ਫਿਰ ਝੰਜੋੜਦੇ ਹੋਏ ਚੌਥੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ 246 ਦੌੜਾਂ ‘ਤੇ ਸਮੇਟ ਦਿੱਤਾ ਭਾਰਤ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਚਾਰ ਓਵਰਾਂ ‘ਚ ਬਿਨਾਂ ਵਿਕਟ ਗੁਆਇਆਂ 19 ਦੌੜਾਂ ਬਣਾ ਲਈਆਂ ਹਨ ਭਾਰਤ ਅਜੇ ਇੰਗਲੈਂਡ ਤੋਂ 227 ਦੌੜਾਂ ਪਿੱਛੇ ਹੈ ਭਾਰਤ ਨੇ ਇੰਗਲੈਂਡ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦੇ ਫੈਸਲੇ ਦਾ ਪੂਰਾ ਫ਼ਾਇਦਾ ਲੈਂਦੇ ਹੋਏ ਲੰਚ ਤੱਕ ਉਸਦੀਆਂ ਚਾਰ ਵਿਕਟਾਂ 57 ਦੌੜਾਂ ਤੱਕ ਨਿਪਟਾ ਦਿੱਤੀਆਂ ਸਨ। (Cricket News)

ਭਾਰਤ ਨੇ ਲੰਚ ਅਤੇ ਚਾਹ ਦੇ ਸਮੇਂ ਦੌਰਾਨ ਦੋ ਵਿਕਟਾਂ ਹੋਰ ਕੱਢੀਆਂ ਹਾਲਾਂਕਿ ਤੀਸਰੇ ਸੈਸ਼ਨ ‘ਚ ਇੰਗਲੈਂਡ ਦੇ ਹੇਠਲੇ ਕ੍ਰਮ ਨੇ ਸ਼ਲਾਘਾਯੋਗ ਸੰਘਰਸ਼ ਕੀਤਾ ਅਤੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਨਹੀਂ ਤਾਂ ਇੰਗਲੈਂਡ ਇੱਕ ਸਮੇਂ ਆਪਣੀਆਂ ਛੇ ਵਿਕਟਾਂ 86 ਦੌੜਾਂ ‘ਤੇ ਗੁਆ ਚੁੱਕਾ ਸੀ ਇੰਗਲੈਂਡ ਪਹਿਲੇ ਸੈਸ਼ਨ ‘ਚ ਲੰਚ ਤੱਕ 57 ਦੌੜਾਂ ‘ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਸੰਕਟ ‘ਚ ਘਿਰ ਗਿਆ ਸੀ ਪਰ ਲੰਚ ਤੋਂ ਬਾਅਦ ਸਟੋਕਸ, ਬਟਲਰ, ਮੋਈਨ ਅਲੀ(41) ਅਤੇ ਸੈਮ ਕਰੇਨ ਦੀਆਂ ਪਾਰੀਆਂ ਦੀ ਬਦੌਲਤ ਟੀਮ ਕੁਝ ਹੱਦ ਤੱਕ ਸੰਭਲ ਗਈ ਇੰਗਲੈਂਡ ਨੇ ਇਸ ਟੈਸਟ ‘ਚ ਸੇਮ ਕਰੇਨ ਅਤੇ ਮੋਈਨ ਅਲੀ ਨੂੰ ਸ਼ਾਮਲ ਕੀਤਾ ਅਤੇ ਦੋਵਾਂ ਨੇ ਉਪਯੋਗੀ ਪਾਰੀਆਂ ਖੇਡ ਕੇ ਇਸਨੂੰ ਸਾਰਥਕ ਕੀਤਾ ਜਦੋਂਕਿ ਭਾਰਤ ਨੇ ਤੀਸਰੇ ਟੈਸਟ ਮੈਚ ਦੀ ਜੇਤੂ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ।