ਅਫਗਾਨਾਂ ‘ਤੇ ਵਿਰਾਟ ਜਿੱਤ ਲਈ ਉਤਰੇਗਾ ਭਾਰਤ

India, Clash Against, Arch-Rivals, Afghanistan

ਵਿਸ਼ਵ ਕੱਪ: ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ ਮੁਕਾਬਲਾ

ਏਜੰਸੀ, ਸਾਊਥੈਂਪਟਨ

ਦਮਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਆਈਸੀਸੀ ਵਿਸ਼ਵ ਕੱਪ ‘ਚ ਆਪਣੇ ਜੇਤੂ ਅਭਿਆਨ ਨੂੰ ਜਾਰੀ ਰੱਖਦਿਆਂ ਅਫਗਾਨਿਸਤਾਨ ਖਿਲਾਫ ਸ਼ਨਿੱਚਰਵਾਰ ਨੂੰ ਹੋਣ ਵਾਲੇ ਮੁਕਾਬਲੇ ‘ਚ ਆਪਣੀ ਆਖਰੀ ਇਲੈਵਨ ‘ਚ ਸੰਤੁਲਨ ਕਾਇਮ ਕਰਨ ਅਤੇ ਵੱਡੀ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ ਭਾਰਤ ਨੂੰ ਇਸ ਮੁਕਾਬਲੇ ‘ਚ ਇੱਕ ਸੰਤੁਲਿਤ ਇਕਾਦਸ਼ ਉਤਾਰਨੀ ਹੈ ਹਾਲਾਂਕਿ ਭਾਰਤੀ ਟੀਮ ਹੁਣ ਤੱਕ ਅਜੇਤੂ ਹੈ ਅਤੇ ਆਪਣੇ ਚਾਰ ‘ਚੋਂ ਤਿੰਨ ਮੈਚ ਜਿੱਤ ਚੁੱਕੀ ਹੈ ਭਾਰਤ ਇੱਕ ਮੈਚ ਰੱਦ ਹੋਣ ਤੋਂ ਬਾਅਦ ਸੱਤ ਅੰਕਾਂ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ ਪਰ ਓਪਨਰ ਸ਼ਿਖਰ ਧਵਨ ਦੇ ਖੱਬੇ ਹੱਥ ਦੇ ਅੰਗੂਠੇ ‘ਚ ਸੱਟ ਕਾਰਨ ਵਿਸ਼ਵ ਕੱਪ ‘ਚੋਂ ਬਾਹਰ ਹੋ ਜਾਣ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਹੈਮਸਟਰਿੰਗ ਸੱਟ ਕਾਰਨ ਭਾਰਤ ਨੂੰ ਇਸ ਮੁਕਾਬਲੇ ‘ਚ ਸੰਤੁਲਿਤ ਇਕਾਦਸ਼ ਉਤਾਰਨੀ ਹੈ ਵਿਸ਼ਵ ਦੀ ਨੰਬਰ ਦੋ ਟੀਮ ਭਾਰਤ ਨੇ ਹੁਣ ਤੱਕ ਆਪਣੇ ਚਾਰ ਮੈਚਾਂ ‘ਚ ਦੱਖਣੀ ਅਫਰੀਕਾ ਨੂੰ ਛੇ ਵਿਕਟਾਂ ਨਾਲ, ਚੈਂਪੀਅਨ ਅਸਟਰੇਲੀਆ ਨੂੰ 36 ਦੌੜਾਂ ਨਾਲ ਅਤੇ ਸਖ਼ਤ ਵਿਰੋਧੀ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ ਹੈ

ਜਦੋਂਕਿ ਨਿਊਜ਼ੀਲੈਂਡ ਨਾਲ ਉਸ ਦਾ ਮੁਕਾਬਲਾ ਮੀਂਹ ਕਾਰਨ ਰੱਦ ਰਿਹਾ ਸੀ ਦੂਜੇ ਪਾਸੇ ਅਫਗਾਨਿਸਤਾਨ ਦੀ ਟੀਮ ਸੰਘਰਸ਼ ਵਿਖਾਉਣ ਦੇ ਬਾਵਜੂਦ ਆਪਣੇ ਪੰਜ ਮੈਚ ਹਾਰ ਚੁੱਕੀ ਹੈ ਅਤੇ ਅੰਕ ਸੂਚੀ ‘ਚ ਸਭ ਤੋਂ ਹੇਠਾਂ ਹੈ ਅਫਗਾਨਿਸਤਾਨ ਨੇ ਭਾਰਤ ਨੂੰ ਆਪਣਾ ਘਰੇਲੂ ਮੈਦਾਨ ਬਣਾ ਰੱਖਿਆ ਹੈ ਅਤੇ ਉਹ ਵਿਰਾਟ ਕੋਹਲੀ ਦੀ ਟੀਮ ਨੂੰ ਚੁਣੌਤੀ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ ਭਾਰਤੀ ਟੀਮ ਅਫਗਾਨਿਸਤਾਨ ਨੂੰ ਪੂਰੀ ਗੰਭੀਰਤਾ ਨਾਲ ਲਵੇਗੀ ਅਤੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕਹਿ ਚੁੱਕੇ ਹਨ ਕਿ ਭਾਰਤੀ ਟੀਮ ਅਫਗਾਨਿਸਤਾਨ ਨੂੰ ਹਲਕੇ ‘ਚ ਨਹੀਂ ਲਵੇਗੀ ਸ਼ਿਖਰ ਦੇ ਬਾਹਰ ਹੋਣ ਜਾਣ ਤੋਂ ਬਾਅਦ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਸਕਦੀ ਹੈ ਜੇਕਰ ਟੀਮ ਪ੍ਰਬੰਧਨ ਕੋਈ ਹੈਰਾਨ ਕਰਨ ਵਾਲਾ ਫੈਸਲਾ ਕਰਦਾ ਹੈ ਤਾਂ ਪੰਤ ਇਕਾਦਸ਼ ‘ਚ ਨਜ਼ਰ ਆ ਸਕਦੇ ਹਨ ਦੂਜੇ ਪਾਸੇ ਅਫਗਾਨਿਸਤਾਨ ਸਾਹਮਣੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਨੂੰ ਸੁਧਾਰਨ ਦੀ ਚੁਣੌਤੀ ਰਹੇਗੀ ਅਫਗਾਨਿਸਤਾਨ ਦੇ ਟਾਪ ਸਪਿੱਨਰ ਰਾਸ਼ਿਦ ਖਾਨ ਨੂੰ ਇੰਗਲੈਂਡ ਖਿਲਾਫ 110 ਦੌੜਾਂ ਪਈਆਂ ਸਨ ਅਤੇ ਉਹ ਵਿਸ਼ਵ ਦੇ ਸਭ ਤੋਂ ਮਹਿੰਗੇ ਗੇਂਦਬਾਜ਼ ਬਣੇ ਸਨ ਜੇਕਰ ਅਫਗਾਨਿਸਤਾਨ ਨੇ ਭਾਰਤ ਸਾਹਮਣੇ ਚੁਣੌਤੀ ਪੇਸ਼ ਕਰਨੀ ਹੈ ਤਾਂ ਰਾਸ਼ਿਦ ਨੂੰ ਆਪਣੀ ਗੇਂਦਬਾਜ਼ੀ ‘ਚ ਸੁਧਾਰ ਕਰਨਾ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।