ਰਾਹੁਲ ਦਾ ਸੈਂਕੜਾ, ਰੋਹਿਤ ਸ਼ਰਮਾ ਖੁੰਝੇ, ਭਾਰਤ ਮਜ਼ਬੂਤ ਸਕੋਰ ਵੱਲ
ਲੰਦਨ (ਏਜੰਸੀ)। ਭਾਰਤ ਇੰਗਲੈਂਡ ਦਰਮਿਆਨ ਚੱਲ ਰਹੇ ਲੜੀ ਦੇ ਦੂਜੇ ਟੈਸਟ ਮੈਚ ’ਚ ਭਾਰਤੀ ਓਪਨਰ ਬੱਲੇਬਾਜ਼ ਲੋਕੇਸ਼ ਰਾਹੁਲ (ਨਾਬਾਦ 127 ਦੌੜਾਂ) ਦੇ ਸ਼ਾਨਦਾਰ ਸੈਂਕੜੇ ਤੇ ਰੋਹਿਤ ਸ਼ਰਮਾ (83) ਅਤੇ ਕਪਤਾਨ ਵਿਰਾਟ ਕੋਹਲੀ (42) ਦੇ ਨਾਲ ਦੋ ਸੈਂਕੜੇ ਵਾਲੀ ਸਾਂਝੇਦਾਰੀ ਸਦਕਾ ਭਾਰਤ ਨੇ ਇੰਗਲੈਂਡ ਖਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ’ਚ 90 ਓਵਰਾਂ ’ਚ ਤਿੰਨ ਵਿਕਟਾਂ ’ਤੇ 276 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ।
ਏਸ਼ੀਆ ਦੇ ਬਾਹਰ ਕਿਸੇ ਭਾਰਤੀ ਓਨਪਰ ਦਾ ਇਹ ਚੌਥਾ ਸੈਂਕੜਾ
ਰਾਹੁਲ ਨੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ ਗੇਂਦ ’ਤੇ ਬਿਹਤਰੀਨ ਸਕਵੇਅਰ ਡਰਾਈਵਰ ਨਾਲ ਚੌਕਾ ਜੜ ਕੇ ਲਾਰਡਰਸ ’ਚ ਪਹਿਲਾ ਤੇ ਆਪਣਾ ਕੁੱਲ ਛੇਵਾਂ ਸੈਂਕੜਾ ਬਣਾਇਆ ਰਾਹੁਲ ਲਾਰਡਸ ’ਚ ਸੈਂਕੜਾ ਬਣਾਉਣ ਵਾਲੇ ਤੀਜ਼ੇ ਭਾਰਤੀ ਬੱਲੇਬਾਜ਼ ਬਣ ਗਏ ਹਨ ਦੋ ਹੋਰ ਬੱਲੇਬਾਜ਼ ਵੀਨੂੰ ਮਾਂਕੜ ਤੇ ਮੌਜ਼ੂਦਾ ਭਾਰਤੀ ਕੋਚ ਰਵੀ ਸ਼ਾਸ਼ਤਰੀ ਹਨ। ਏਸ਼ੀਆ ਦੇ ਬਾਹਰ ਕਿਸੇ ਭਾਰਤੀ ਓਨਪਰ ਦਾ ਇਹ ਚੌਥਾ ਸੈਂਕੜਾ ਹੈ ਤੇ ਇਸ ਮਾਮਲੇ ’ਚ ਉਨ੍ਹਾਂ ਸਾਬਕਾ ਓਪਨਰ ਵਰਿੰਦਰ ਸਹਿਵਾਗ ਦੀ ਬਰਾਬਰੀ ਕਰ ਲਈ ਹੈ ਰਾਹੁਲ ਦਾ ਇੰਗਲੈਂਡ ’ਚ ਇਹ ਲਗਾਤਾਰ ਤਿੰਨ ਟੈਸਟਾਂ ’ਚ ਤੀਜਾ ਫਿਫਟੀ ਪਲਸ ਦਾ ਸਕੋਰ ਹੈ ਉਨ੍ਹਾਂ ਸੈਂਕੜਾ ਪੂਰਾ ਕਰਨ ਤੋਂ ਬਾਅਦ ਦਰਸ਼ਕਾਂ ਦੀ ਹੱਲਾਸ਼ੇਰੀ ਕਬੂਲੀ ਤੇ ਫਿਰ ਕਪਤਾਨ ਵਿਰਾਟ ਨਾਲ ਗਲੇ ਲੱਗ ਕੇ ਉਨ੍ਹਾਂ ਦੀ ਵਧਾਈ ਨੂੰ ਸਵਾਰਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ