Inderpal Singh ਧੰਨਾ ਹੋਣਗੇ ਪੰਜਾਬ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ

Inderpal Singh Dhanna

ਉਹ ਮੂਲ ਰੂਪ ਤੋਂ ਹਨ ਹੁਸ਼ਿਆਰਪੁਰ ਦੇ ਰਹਿਣ ਵਾਲੇ

  • ਸੁਰੇਸ਼ ਅਰੋੜਾ ਦੀ ਜਗ੍ਹਾ ਲੈਣਗੇ ਨਵੇਂ ਕਮਿਸ਼ਨਰ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਸੀਨੀਅਰ ਵਕੀਲ ਇੰਦਰਪਾਲ ਸਿੰਘ ਧੰਨਾ ਨੂੰ ਪੰਜਾਬ ਦਾ ਨਵਾਂ ਸੂਚਨਾ ਕਮਿਸ਼ਨਰ ਬਣਾਇਆ ਗਿਆ ਹੈ। ਉਹ ਮੂਲ ਰੂਪ ਤੋਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਸਮਾਜਸੇਵੀ ਦੇ ਰੂਪ ’ਚ ਉਨ੍ਹਾਂ ਦੀ ਇਲਾਕੇ ’ਚ ਚੰਗੀ ਪਛਾਣ ਹੈ। ਉਹ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਦੀ ਜਗ੍ਹਾ ਲੈਣਗੇ, ਜਿਹੜੇ ਸਤੰਬਰ ’ਚ ਇਸ ਅਹੁਦੇ ਤੋਂ ਰਿਟਾਇਰ ਹੋਏ ਸਨ। ਧੰਨਾ ਦੇ ਨਾਂਅ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ, ਕਿਉਂਕਿ ਇਸ ਹੋੜ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਬਕਾ ਵਧੀਕ ਮੁੱਖ ਸਚਿਵ ਏ. ਵੇਣੂਪ੍ਰਸ਼ਾਦ ਦਾ ਨਾਂਅ ਵੀ ਚੱਲ ਰਿਹਾ ਹੈ। (Inderpal Singh Dhanna)

ਇੰਦਰਪਾਲ ਫੌਜਦਾਰੀ ਕੇਸਾਂ ਦੇ ਹਨ ਵਕੀਲ | Inderpal Singh Dhanna

ਇੰਦਰਪਾਲ ਸਿੰਘ ਧੰਨਾ ਫੌਜਦਾਰੀ ਕੇਸਾਂ ਦੇ ਪ੍ਰਸਿੱਧ ਵਕੀਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਦਾਦਾ ਹਰਬਖਸ਼ ਸਿੰਘ ਵੀ ਬੈਰਿਸਟਰ ਸਨ। ਸਾਮੂਹਿਕ ਪੰਜਾਬ ’ਚ ਉਹ ਡਿਪਟੀ ਸਪੀਕਰ ਵੀ ਰਹੇ ਹਨ। ਉਨ੍ਹਾਂ ਦੇ ਪਰਦਾਦਾ ਗੁਲਾਬ ਸਿੰਘ ਸੈਸ਼ਨ ਜੱਜ ਰਹੇ ਹਨ। ਕਮਿਸ਼ਨਰ ਇੰਦਰਪਾਲ ਸਿੰਘ ਦੀਆਂ ਦੋ ਬੇਟੀਆਂ ਵੀ ਹਨ ਅਤੇ ਉਹ ਵੀ ਵਕੀਲ ਹਨ। ਜਦਕਿ ਉਨ੍ਹਾਂ ਦਾ ਪੁੱਤਰ ਵੀ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ।

Holiday | ਛੁੱਟੀ ਦਾ ਐਲਾਨ, 22 ਜਨਵਰੀ ਨੂੰ ਬੰਦ ਰਹਿਣਗੇ ਸਰਕਾਰੀ ਦਫ਼ਤਰ