ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਅਜ਼ਾਦ ਉਮੀਦਵਾਰ ...

    ਅਜ਼ਾਦ ਉਮੀਦਵਾਰ ਫੌਜੀ ਅੰਗਰੇਜ ਸਿੰਘ ਵੜਵਾਲ ਨੇ ਭਰੇ ਨਾਮਜ਼ਦਗੀ ਕਾਗਜ਼

    Angrej Singh Warwal

    ਫਿਰੋਜ਼ਪੁਰ (ਸਤਪਾਲ ਥਿੰਦ)। ਇੱਕ ਪਾਸੇ ਜਿੱਥੇ ਮੁੱਖ ਪਾਰਟੀਆਂ ਉਮੀਦਵਾਰ ਲੱਭਣ ਵਿੱਚ ਕਾਮਯਾਬ ਨਹੀਂ ਹੋ ਰਹੀਆਂ ਉੱਥੇ ਹੀ ਦੂਜੇ ਪਾਸੇ ਫਿਰੋਜ਼ਪੁਰ ਲੋਕ ਸਭਾ ਤੋਂ ਅਜ਼ਾਦ ਉਮੀਦਵਾਰ ਫੌਜੀ ਅੰਗਰੇਜ ਸਿੰਘ ਵੜਵਾਲ ਨੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਚੋਣ ਅਖਾੜੇ ਨੂੰ ਭਖਾ ਦਿੱਤਾ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾ ਫੌਜੀ ਅੰਗਰੇਜ ਸਿੰਘ ਵੜਵਾਲ ਵੱਲੋਂ ਇੱਕ ਰੈਲੀ ਫਿਰੋਜ਼ਪੁਰ ਦੀਆਂ ਸੜਕਾਂ ਤੇ ਕੱਢੀ ਗਈ, ਜਿਸ ਦੀ ਸ਼ੁਰੂਆਤ ਉਹਨਾਂ ਇਤਿਹਾਸਕ ਗੁਰੂਦੁਆਰਾ ਸ਼੍ਰੀ ਸਾਰਾਗੜ੍ਹੀ ਸਾਹਿਬ ਤੋਂ ਮੱਥਾ ਟੇਕ ਕੇ ਕੀਤੀ। ਇਸ ਤੋਂ ਉਪਰੰਤ ਉਹਨਾਂ ਦਾ ਕਾਫ਼ਲਾ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਬਜ਼ਾਰਾਂ ਵਿੱਚੋਂ ਹੋ ਕੇ ਨਿਕਲਿਆ। ਸਾਡਾ ਪੁੱਤ- ਸਾਡਾ ਭਰਾ ਦੀਆਂ ਆਵਾਜ਼ਾਂ ਆ ਰਹੀਆਂ ਸਨ। (Angrej Singh Warwal)

    Also Read : Kulgam Terrorist Encounter: ਕਸ਼ਮੀਰ ਦੇ ਕੁਲਗਾਮ ’ਚ 2 ਅੱਤਵਾਦੀ ਢੇਰ

    ਫੌਜੀ ਅੰਗਰੇਜ ਸਿੰਘ ਵੜਵਾਲ ਦਾ ਸਵਾਗਤ ਸ਼ਹਿਰ ਤੇ ਛਾਉਣੀ ਦੇ ਵੱਖ-ਵੱਖ ਬਜ਼ਾਰਾਂ ’ਚ ਸਥਾਨਕ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਫੌਜੀ ਅੰਗਰੇਜ ਸਿੰਘ ਵੜਵਾਲ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਬਾਅਦ ਦੁਪਹਿਰ ਫੌਜੀ ਅੰਗਰੇਜ ਸਿੰਘ ਵੜਵਾਲ ਨੇ ਫ਼ਿਰੋਜ਼ਪੁਰ ਲੋਕ ਸਭਾ ਲਈ ਅਜ਼ਾਦ ਉਮੀਦਵਾਰ ਵਜੋਂ ਪੇਪਰ ਦਾਖਿਲ ਕੀਤੇ। ਮੁੱਖ ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਰਾਕੇਸ਼ ਧੀਮਾਨ ਵੱਲੋਂ ਨਾਮਜ਼ਦਗੀ ਲਈ ਗਈ। ਅੰਗਰੇਜ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਵੱਲੋਂ ਕਵਰਿੰਗ ਕਾਗਜ਼ ਭਰੇ ਗਏ। ਇਸ ਮੌਕੇ ਉਨ੍ਹਾਂ ਦੇ ਹਮਾਇਤੀ ਅਤੇ ਚਾਹੁਣ ਵਾਲੇ ਹਾਜ਼ਰ ਸਨ। (Angrej Singh Warwal)

    LEAVE A REPLY

    Please enter your comment!
    Please enter your name here