ਕਪਤਾਨ ਪਾਵੇਲ ਨੇ ਨਾਬਾਦ 40 ਦੌੜਾਂ ਬਣਾਈਆਂ, ਭਾਰਤੀ ਗੇਂਦਬਾਜ਼ ਕੁਲਦੀਪ ਨੇ 3 ਵਿਕਟਾਂ ਲਈਆਂ (IND-WI 3rd T20)
(ਏਜੰਸੀ) ਪ੍ਰੋਵਿਡੇਂਸ। ਵੈਸਟਇੰਡੀਜ਼ ਨੇ ਤੀਜੇ ਟੀ-20 ਮੈਚ ‘ਚ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ ਹੈ। ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੈਰੇਬੀਅਨ ਟੀਮ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 159 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਬ੍ਰੈਂਡਨ ਕਿੰਗ ਨੇ 42 ਦੌੜਾਂ ਦੀ ਪਾਰੀ ਖੇਡੀ। ਕੈਰੇਬੀਅਨ ਸਲਾਮੀ ਬੱਲੇਬਾਜ਼ ਕਾਇਲ ਮੇਅਰਸ ਅਤੇ ਬ੍ਰੈਂਡਨ ਕਿੰਗ ਨੇ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ 46 ਗੇਂਦਾਂ ‘ਤੇ 55 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ : 6000 ਰੁਪਏ ਰਿਸ਼ਵਤ ਲੈਂਦਾ ਸਰਕਾਰੀ ਹਸਪਤਾਲ ਅਟੈਂਡੈਂਟ ਕਾਬੂ
ਅਕਸ਼ਰ ਪਟੇਲ ਨੇ ਇਸ ਸਾਂਝੇਦਾਰੀ ਨੂੰ ਤੋੜਿਆ। ਉਸਨੇ ਮੇਅਰਸ ਨੂੰ ਆਊਟ ਕਰ ਦਿੱਤਾ ਬਾਅਦ ਵਿੱਚ ਕਪਤਾਨ ਰੋਵਮੈਨ ਪਾਵੇਲ ਨੇ 40 ਦੌੜਾਂ ਬਣਾ ਕੇ ਸਕੋਰ ਨੂੰ 150 ਦੇ ਪਾਰ ਪਹੁੰਚਾਇਆ। ਭਾਰਤ ਵੱਲੋਂ ਕੁਲਦੀਪ ਨੇ 3 ਵਿਕਟਾਂ ਲਈਆਂ। ਉਹ ਇਸ ਫਾਰਮੈਟ ਵਿੱਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਕੁਲਦੀਪ ਨੇ ਚਹਿਲ ਦਾ 34 ਪਾਰੀਆਂ ਦਾ ਰਿਕਾਰਡ ਤੋੜ ਦਿੱਤਾ। ਯੁਜਵੇਂਦਰ ਚਾਹਲ ਅਤੇ ਮੁਕੇਸ਼ ਕੁਮਾਰ ਨੂੰ ਇਕ-ਇਕ ਵਿਕਟ ਮਿਲੀ।